jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 8 August 2013

ਰੋਮ ਹਵਾਈ ਅੱਡੇ 'ਤੇ ਦਸਤਾਰ ਮੁੱਦੇ ਨੂੰ ਲੈ ਕੇ ਮਨਜੀਤ ਸਿੰਘ ਜੀ. ਕੇ. ਦੀ ਹੋਈ ਜਿੱਤ

www.sabblok.blogspot.com


ਬਰੇਸ਼ੀਆ (ਇਟਲੀ), 8 ਅਗਸਤ (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ ਵਿਚ ਦਸਤਾਰ ਜਾਗਰੂਕਤਾ ਦਿਵਸ ਵਿਚ ਭਾਗ ਲੈਣ ਉਪਰੰਤ ਵਾਪਿਸ ਭਾਰਤ ਪਰਤ ਰਹੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ. ਕੇ. ਮੁੱਖ ਸਲਾਹਕਾਰ ਸ: ਪੁਨੀਤ ਸਿੰਘ ਚੰਡੋਕ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ: ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਸ: ਗੁਰਚਰਨ ਸਿੰਘ ਚੀਮਾ ਅਤੇ ਸ: ਗੁਰਵਿੰਦਰਪਾਲ ਸਿੰਘ ਨੂੰ ਕੱਲ੍ਹ ਸ਼ਾਮ ਰੋਮ ਦੇ ਹਵਾਈ ਅੱਡੇ 'ਤੇ ਦਸਤਾਰ ਉਤਾਰ ਕੇ ਤਲਾਸ਼ੀ ਦੇਣ ਲਈ ਕਿਹਾ ਗਿਆ ਸੀ ਜਿਸ ਤੋਂ ਇਨਕਾਰ ਕਰਦਿਆਂ ਸ: ਮਨਜੀਤ ਸਿੰਘ ਨੇ ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀਆਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਸੀ ਅਤੇ ਪ੍ਰਣ ਕੀਤਾ ਸੀ ਕਿ ਉਹ ਇਸੇ ਹਵਾਈ ਅੱਡੇ ਤੋਂ ਦਸਤਾਰ ਸਜ਼ਾ ਕੇ ਹੀ ਹਵਾਈ ਸਫ਼ਰ ਕਰਨਗੇ | ਜਿਸ ਦੇ ਫਲਸਰੂਪ ਅੱਜ ਪੂਰਾ ਦਿਨ ਪਿ੍ੰਟ ਅਤੇ ਇਲੈਕਟ੍ਰਾਨਿਕ ਮੀਡੀਆ ਵਿਚ ਇਹ ਮੁੱਦਾ ਛਾਇਆ ਰਿਹਾ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੀਂ ਦਿੱਲੀ ਸਥਿਤ ਇਟਾਲੀਅਨ ਅੰਬੈਂਸੀ ਅੱਗੇ ਰੋਸ ਮੁਜ਼ਾਹਰਾ ਵੀ ਕੀਤਾ ਗਿਆ ਜਿਸ ਦੇ ਫਲਸਰੂਪ ਹਵਾਈ ਸੁਰੱਖਿਆ ਅਥਾਰਟੀ ਨੂੰ ਉਨ੍ਹਾਂ ਦੀ ਗੱਲ ਮੰਨਣੀ ਪਈ ਅਤੇ ਉਨ੍ਹਾਂ ਨੇ ਦਸਤਾਰ ਦੀ ਸ਼ਾਨ ਨੂੰ ਕਾਇਮ ਰੱਖਦਿਆਂ ਦੇਰ ਸ਼ਾਮ ਫਿਊਮੀਚੀਨੋ ਹਵਾਈ ਅੱਡੇ ਤੋਂ ਦੁਬਈ ਵਾਸਤੇ ਉਡਾਣ ਲਈ | 'ਅਜੀਤ' ਨਾਲ ਗੱਲਬਾਤ ਕਰਦਿਆਂ ਸ: ਮਨਜੀਤ ਸਿੰਘ ਜੀ. ਕੇ. ਨੇ ਦੱਸਿਆ ਕਿ ਉਨ੍ਹਾਂ ਦੇ ਵਫ਼ਦ ਨੂੰ ਅੱਜ ਭਾਰਤੀ ਦੂਤਾਵਾਸ, ਰੋਮ ਅਤੇ ਫਿਊਮੀਚੀਨੋ ਹਵਾਈ ਅੱਡੇ ਦੇ ਪ੍ਰਮੁੱਖ ਸੁਰੱਖਿਆ ਅਧਿਕਾਰੀਆਂ ਨੇ ਬਗੈਰ ਕਿਸੇ ਚੈਕਿੰਗ ਦੇ ਸਿੱਧਾ ਹਵਾਈ ਜਹਾਜ਼ ਤੱਕ ਪਹੁੰਚਾਇਆ | ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦਸਤਾਰ ਦੀ ਸ਼ਾਨ ਨੂੰ ਕਾਇਮ ਰੱਖਣ ਲਈ ਅਰੰਭੇ ਸੰਘਰਸ਼ ਵਿਚ ਜਿੱਤ ਪ੍ਰਾਪਤ ਕੀਤੀ ਹੈ | ਉਨ੍ਹਾਂ ਦੀ ਇਹ ਜਿੱਤ ਪੂਰੇ ਸਿੱਖ ਪੰਥ ਦੀ ਜਿੱਤ ਹੈ, ਜਿਸ ਲਈ ਉਨ੍ਹਾਂ ਇਟਲੀ ਅਤੇ ਯੂਰਪ ਦੀਆਂ ਸਮੂਹ ਸਿੱਖ ਜਥੇਬੰਦੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ |
ਸ਼੍ਰੋਮਣੀ ਕਮੇਟੀ, ਪ੍ਰਧਾਨ ਮੰਤਰੀ ਰਾਹੀਂ ਇਟਲੀ ਤੱਕ ਰੋਸ ਪਹੁੰਚਾਵੇ-ਸਿੰਘ ਸਾਹਿਬ
ਅੰਮਿ੍ਤਸਰ, (ਹਰਪ੍ਰੀਤ ਸਿੰਘ ਗਿੱਲ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ. ਕੇ. ਨੂੰ ਇਟਲੀ ਦੇ ਰੋਮ ਹਵਾਈ ਅੱਡੇ 'ਤੇ ਜਾਂਚ ਅਧਿਕਾਰੀਆਂ ਵੱਲੋਂ ਦਸਤਾਰ ਉਤਾਰਣ ਲਈ ਕਹਿਣ ਸਬੰਧੀ ਮਾਮਲੇ ਨੂੰ ਅੱਤ ਦੁਖਦਾਈ ਦਸਦਿਆਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਟਲੀ ਵੱਲੋਂ ਲਗਾਤਾਰ ਸਿੱਖਾਂ ਦੀ ਦਸਤਾਰ ਸਬੰਧੀ ਕੀਤੀਆਂ ਜਾਂਦੀਆਂ ਕੋਝੀਆਂ ਕਾਰਵਾਈਆਂ 'ਤੇ ਦਿ੍ੜਤਾ ਨਾਲ ਰੋਕ ਲਗਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਰਤ ਦੇ ਪ੍ਰਧਾਨ ਮੰਤਰੀ ਰਾਹੀਂ ਇਟਲੀ ਦੇ ਪ੍ਰਧਾਨ ਮੰਤਰੀ ਤੱਕ ਸਿੱਖਾਂ ਦਾ ਰੋਸ ਗੰਭੀਰਤਾ ਨਾਲ ਪਹੁੰਚਾਉਣ | ਉਨ੍ਹਾਂ ਦੱਸਿਆ ਕਿ ਸਾਲ 2011 'ਚ ਵੀ ਇਟਲੀ ਦੇ ਹਵਾਈ ਅੱਡੇ 'ਤੇ ਵਾਪਰੇ ਅਜਿਹੇ ਹੀ ਦੁਖਾਂਤ ਸਬੰਧੀ ਉਸ ਵੇਲੇ ਇਟਲੀ ਦੇ ਪ੍ਰਧਾਨ ਮੰਤਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਿੰਨ ਸਫਿਆਂ ਦਾ ਪੱਤਰ ਭੇਜਿਆ ਗਿਆ ਸੀ, ਪਰ ਫਿਰ ਵੀ ਓਥੇ ਲਗਾਤਾਰ ਦਸਤਾਰ ਵਿਰੁੱਧ ਹੋ ਰਹੀਆਂ ਕਾਰਵਾਈਆਂ ਵਿਰੁੱਧ ਦਿ੍ੜਤਾ ਨਾਲ ਕਦਮ ਚੁੱਕੇ ਜਾਣ ਦੀ ਲੋੜ ਹੈ |

No comments: