jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 2 August 2013

ਸੜਕ ਹਾਦਸੇ 'ਚ ਸਾਬਕਾ ਫੌਜੀ ਦੀ ਮੌਤ, ਉਸਦੀ ਪਤਨੀ ਗੰਭੀਰ ਜ਼ਖਮੀਂ

www.sabblok.blogspot.com
ਜਗਰਾਓਂ, 2 ਅਗਸਤ ( ਹਰਵਿੰਦਰ ਸੱਗੂ )—ਅੱਜ ਸਵੇਰੇ 11 ਵਜੇ ਦੇ ਕਰੀਬ ਪਿੰਡ ਬਾਰਦੇਕੇ ਲਾਗੇ ਟਰੱਕ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਅਤੇ ਉਸਦੀ ਪਤਨੀ ਗੰਭੀਰ ਰੂਪ ਵਿਚ ਜ਼ਖਮੀਂ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਿਟਾ. ਫੌਜੀ ਕਸ਼ਮੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਹਾਂਸ ਕਲਾਂ ਆਪਣੀ ਪਤਨੀ ਸਵਰਨਜੀਤ ਕੌਰ ਨਾਲ ਆਪਣੇ ਮੋਟਰਸਾਈਕਲ 'ਕਤੇ ਸਵਾਰ ਹੋ ਕੇ ਪਿੰਡ ਹਾਂਸ ਕਲਾਂ ਤੋਂ ਜਗਰਾਓਂ ਵੱਲ ਆ ਰਿਹਾ ਸੀ। ਪਿੰਡ ਬਾਰਦੇਕੇ ਦੀ ਪੁਲੀ ਲਾਗੇ ਜਦੋਂ ਉਹ ਅੱਗੇ ਜਾ ਰਹੇ ਟਰੋਕ ਨੂੰ ਓਵਰਟੋਕ ਕਰਦੇ ਸਮੇਂ ਟਰੱਕ ਦੀ ਫੇਟ ਲੱਗ ਗਈ।
ਜਿਸ ਕਾਰਨ ਮੋਟਰ ਸਾਈਕਲ ਚਾਲਕ ਰਿਟਾ ਫੌਜੀ ਕਸ਼ਮੀਰ ਸਿੰਘ ਅਤੇ ਉਸਦੀ ਪਤਨੀ ਸਵਰਨਜੀਤ ਕੌਰ ਗੰਭੀਰ ਰੂਪ ਵਿਚ ਜ਼ਖਮੀਂ ਹੋ ਗਏ। ਉਸੇ ਟਰੱਕ ਚਾਲਕ ਵਲੋਂ ਇਨ੍ਹਾਂ ਦੋਵਾਂ ਨੂੰ ਇਲਾਜ ਲਈ ਜਗਰਾਓਂ ਦੇ ਕਲਿਆਣੀ ਹਸਪਤਾਲ ਵਿਖੇ ਲਿਆਂਦਾ ਗਿਆ। ਜਿਥੇ ਕਸ਼ਮੀਰ ਸਿੰਘ ਦੀ ਮੌਤ ਹੋ ਗਈ ਅਤੇ ਸਵਰਨਜੀਤ ਕੌਰ ਜ਼ੇਰੇ ਇਲਾਜ ਕਲਿਆਣੀ ਹਸਪਤਾਲ 'ਚ ਦਾਖਲ ਹੈ।

No comments: