jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 2 August 2013

ਸੌਰਬ ਥਾਪਰ ਦੁਆਰਾ ਰਚਿਤ ਪੁਸਤਕ 'ਵਹੀ ਖ਼ਾਤਾ ਦੇ ਮੂਲ਼ ਸਿਧਾਂਤ-1' ਰਿਲੀਜ਼

www.sabblok.blogspot.com

ਜਗਰਾਓਂਂ, 2 ਅਗਸਤ ( ਹਰਵਿੰਦਰ ਸੱਗੂ )— ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਨਿਰਧਾਰਤ ਪਾਠਕ੍ਰਮ ਅਨੁਸਾਰ ਗਿਆਰਵੀਂ ਦੇ ਵੋਕੇਸ਼ਨਲ਼ ਟ੍ਰੇਡਾਂ (ਟੈਕਸੇਸ਼ਨ ਪ੍ਰੈਕਟਿਸਿਜ਼, ਕੋ-ਆੱਪ੍ਰੇਸ਼ਨ, ਬੇਸਿਕ ਫ਼ਾਇਨੈਂਸ਼ੀਅਲ਼ ਸਰਵਿਸਿਜ਼ ਆਦਿ) ਦੇ ਵਿਦਿਆਰਥੀਆਂ ਦੀ ਸਹੂਲਤ ਵਾਸਤੇ ਪੰਜਾਬੀ ਭਾਸ਼ਾ ਵਿਚ ਬੜੀ ਹੀ ਸਪੱਸ਼ਟ ਅਤੇ ਆਸਾਨ ਸ਼ਬਦਾਵਲ਼ੀ ਨਾਲ਼ ਭਰਪੂਰ ਗਿਆਨ-ਵਧਾਊ ਪੁਸਤਕ 'ਵਹੀ ਖ਼ਾਤਾ ਦੇ ਮੂਲ਼ ਸਿਧਾਂਤ-1' ਦੀ ਪ੍ਰਿੰਸੀਪਲ਼ ਵਿਨੋਦ ਕੁਮਾਰ ਜੀ ਅਤੇ ਸਟਾਫ਼ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ੇਰਪੁਰ ਕਲਾਂ ਵਿਖੇ ਘੁੰਢ-ਚੁਕਾਈ ਕੀਤੀ ਗਈ। ਵੋਕੇਸ਼ਨਲ਼ ਮਾਸਟਰ ਸੌਰਬ ਥਾਪਰ ਦੁਆਰਾ ਲ਼ਿਖੀ ਅਤੇ ਲਾੱਰਡ'ਜ਼ ਅਕੈਡਮੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ। ਇਸ ਅਨਮੋਲ਼
ਪੁਸਤਕ ਦੇ ਵਿਮੋਚਨ ਮੌਕੇ ਬੋਲਦਿਆਂ ਪ੍ਰਿੰਸੀਪਲ਼ ਵਿਨੋਦ ਕੁਮਾਰ ਨੇ ਕਿਹਾ ਕਿ ਉਕਤ ਟ੍ਰੇਡਾਂ ਦੀ ਕੋਈ ਵਿਸ਼ੇਸ਼ ਪੁਸਤਕ ਨਾ ਹੋਣ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕੁਝ-ਕੁ ਅਧੂਰੇ ਪਾਠਕ੍ਰਮ ਨਾਲ਼ ਸਬੰਧਿਤ ਅੰਗਰੇਜ਼ੀ ਅਤੇ ਹਿੰਦੀ ਮਾਧਿਅਮਾਂ ਵਿਚ ਉਪਲਬਧ ਪੁਸਤਕਾਂ ਹੋਣ ਕਾਰਨ ਪੰਜਾਬੀ ਭਾਸ਼ਾ ਦੇ ਸਿਖ਼ਿਆਰਥੀਆਂ ਨੂੰ ਅਧਿਐਨ ਕਰਨ ਵੇਲ਼ੇ ਬੜੀ ਔਖਿਆਈ ਆਇਆ ਕਰਦੀ ਸੀ ਪਰ ਹੁਣ ਉਨ੍ਹਾਂ ਦੀ ਆਪਣੀ ਜ਼ੁਬਾਨ 'ਚ ਉਪਲਬਧ ਹੋਣ ਕਾਰਨ ਜਿੱਥੇ ਉਨ੍ਹਾਂ ਨੂੰ ਪੜ੍ਹਾਈ 'ਚ ਬਹੁਤ ਹੀ ਆਸਾਨੀ ਹੋਵੇਗੀ, ਉਥੇ ਨਤੀਜਿਆਂ ਵਿਚ ਵੀ ਕਾਫ਼ੀ ਨਿਖ਼ਾਰ ਆਵੇਗਾ। ਇਸ ਮੌਕੇ ਲੇਖਕ ਜਸਵੰਤ ਭਾਰਤੀ ਅਤੇ ਬਲਦੇਵ ਸਿੰਘ ਨੇ ਸੌਰਬ ਥਾਪਰ ਨੂੰ ਸਕੂਲ਼ ਦਾ ਮਾਣ ਦੱਸਦਿਆਂ ਪੰਜਾਬੀ ਜ਼ੁਬਾਨ ਪ੍ਰਤੀ ਉਨ੍ਹਾਂ ਦੀ ਸ਼ਰਧਾ, ਖ਼ਿਦਮਤ ਅਤੇ ਯੋਗਦਾਨ ਨੂੰ ਮਾਣਮੱਤਾ ਆਖਿਆ। ਉਨ੍ਹਾਂ ਤੋਂ ਇਲਾਵਾ ਲੈਕਚਰਾਰ ਪਰਮਜੀਤ ਕੌਰ, ਬਲਬੀਰ ਕੌਰ, ਵੀਨਾ ਕੁਮਾਰੀ, ਰਾਜੀਵ ਕੁਮਾਰ, ਪਰਮਿੰਦਰ ਸਿੰਘ, ਮਨਦੀਪ ਸਿੰਘ, ਸੀਮਾ ਸੈਲੀ, ਹਰਮਿੰਦਰ ਸਿੰਘ ਆਦਿ ਸਟਾਫ਼ ਮੈਂਬਰਾਂ ਨੇ ਲੇਖਕ ਸੌਰਬ ਥਾਪਰ ਨੂੰ ਨਿੱਘੀ ਮੁਬਾਰਕਬਾਦ ਦਿੰਦਿਆਂ ਇਸ ਉਪਰਾਲੇ ਨੂੰ ਬੜਾ ਹੀ ਸ਼ਲਾਘਾਯੋਗ ਦੱਸਿਆ।

No comments: