www.sabblok.blogspot.com
ਲੁਧਿਆਣਾ ( ਸਤਪਾਲ ਸੋਨੀ ) ਯੂਥ ਕਾਂਗਰਸੀਆਂ ਵਲੋਂ ਲੁਧਿਆਣਾ ਵਿਖੇ ਪਾਕਿਸਤਾਨ ਤੋਂ ਦਿੱਲੀ ਜਾ ਰਹੀ ਸਦਾ-ਏ-ਸਰਹਦ ਬੱਸ ਦੇ ਘਿਰਾਓ ਦੀ ਭਿਣਕ ਲਗਦੇ ਹੀ ਪੁਲਿਸ ਪ੍ਰਸ਼ਾਸਨ ਨੇ ਬੱਸ ਦਾ ਰੁੱਟ ਬਦਲ ਕੇ ਵਾਇਆ ਲਾਡੋਵਾਲ-ਹੰਬੜਾ-ਚੂਹੜਪੁਰ ਦੇ ਰਸਤੇ ਬਸ ਨੂੰ ਦਿੱਲੀ ਲਈ ਰਵਾਨਾ ਕਰ ਦਿੱਤਾ। ਦੂਸਰੇ ਪਾਸੇ ਵਿਧਾਨਸਭਾ ਦੱਖਣੀ ਦੇ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਵਿਜੈ ਅਗਿਨੀਹੋਤਰੀ ਗੋਲਡੀ ਦੀ ਅਗਵਾਈ ਹੇਠ ਸੈਕੜੇ ਯੂਥ ਕਾਂਗਰਸੀ ਵਰਕਰਾਂ ਨੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਚਿਤਾਵਨੀਆਂ ਦੇ ਬਾਵਜੂਦ ਲੁਧਿਆਣਾ-ਜਲੰਧਰ ਰਸਤੇ ਤੇ ਹੋਟਲ ਅਮਲਤਾਸ਼ ਨੇੜੇ ਬੱਸ ਦਾ ਘਿਰਾਓ ਕਰਨ ਲਈ ਮੁਜਾਹਰੇ ਕਰਦੇ ਰਹੇ। ਬੱਸ ਨੂੰ ਦੂਜੇ ਰੂਟ ਤੋਂ ਨਿਕਲ ਜਾਣ ਦੀ ਖਬਰ ਮਿਲਦੇ ਹੀ ਕਾਂਗਰਸੀ ਵਰਕਰਾਂ ਨੇ ਗੁੱਸੇ ਵਿੱਚ ਪਾਕਿਸਤਾਨ ਵਿਰੋਧੀ ਨਾਅਰੇ ਲਗਾਉਂਦੇ ਹੋਏ ਇਸ ਨੂੰ ਯੂਥ ਕਾਂਗਰਸੀਆਂ ਦੀ ਜਿੱਤ ਅਤੇ ਪ੍ਰਸ਼ਾਸਨ ਦੀ ਹਾਰ ਦੱਸਿਆ। ਜਿਕਰਯੋਗ ਹੈ ਕਿ ਯੂਥ ਕਾਂਗਰਸੀ ਜੰਮੂ-ਕਸ਼ਮੀਰ ਦੇ ਪੂੰਛ ਸੈਕਟਰ ਵਿੱਚ ਪਾਕਿਸਤਾਨੀ ਸੈਨਾ ਵਲੋਂ ਪੰਜ ਭਾਰਤੀ ਸੈਨਿਕਾਂ ਦੀ ਹੱਤਿਆ ਤੇ ਵਿਰੋਧ ਪ੍ਰਗਟ ਕਰਨ ਲਈ ਲੁਧਿਆਣਾ ਜਲੰਧਰ ਮਾਰਗ ਤੇ ਅਮਲਤਾਸ ਹੋਟਲ ਨੇੜੇ ਵਿਜੈ ਅਗਿਨੀਹੋਤਰੀ ਦੀ ਪ੍ਰਧਾਨਗੀ ਹੇਠ ਇਕੱਠੇ ਹੋਏ ਸਨ। ਵਿਜੈ ਅਗਿਨੀਹੌਤਰੀ ਨੇ ਜੰਮੂ-ਕਸ਼ਮੀਰ ਵਿੱਚ ਪਾਕਿਸਤਾਨੀ ਸੈਨਾ ਹੱਥੋਂ ਸ਼ਹੀਦ ਹੋਏ ਭਾਰਤੀ ਸੈਨਿਕਾਂ ਨੂੰ ਨਮਨ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਹਮੇਸ਼ਾ ਤੋਂ ਭਾਰਤ ਦੀ ਸ਼ਾਂਤੀ ਬਣਾਏ ਰੱਖਣ ਦੇ ਉਦੇਸ਼ ਨੂੰ ਧੱਕਾ ਪਹੁੰਚਾਉਣ ਦੇ ਯਤਨਾਂ ਤਹਿਤ ਘਿਣੌਨੀਆਂ ਅਤੇ ਸ਼ਰਮਨਾਕ ਕਰਨ ਵਾਲੀਆਂ ਘਟਨਾਵਾਂ ਨੂੰ ਅੰਜਾਮ ਦਿੱੰਦਾ ਹੈ। ਉਨ•ਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇਣ ਲਈ ਭਾਰਤ-ਪਾਕਿਸਤਾਨ ਵਿਚਕਾਰ ਚਲ ਰਹੀ ਸਦਾ-ਏ-ਸਰਹਦ ਬੱਸ ਦੇ ਸਮਝੋਤੇ ਨੂੰ ਰੱਦ ਕਰਨ। ਇਸ ਮੌਕੇ ਤੇ ਵਿਜੈ ਅਗਿਨੀਹੋਤਰੀ ਗੋਲਡੀ, ਤੇਜਿੰਦਰ ਚਹਿਲ, ਅੱਬਾਸ ਰਾਜਾ, ਯੋਗੇਸ਼ ਹਾਂਡਾ, ਚੰਦਨ ਸ਼ਰਮਾ, ਅੰਕਿਤ ਬਾਂਸਲ, ਯੋਗੇਸ਼ ਜੈਨ, ਗੁਰਮੁਖ ਸਿੰਘ, ਅਮਿਤ ਕੁਮਾਰ, ਇੰਦਰਪਾਲ ਸਿੰਘ, ਹਰਜੀਤ ਸਿੰਘ, ਸੰਜੈ ਸ਼ਰਮਾ, ਰੋਹਿਤ ਡੁਲਗਜ, ਹੈਪੀ ਲਾਲੀ, ਸੰਨੀ ਚੌਧਰੀ, ਬਲਵੰਤ ਸਿੰਘ, ਮਨੀਸ਼ ਗਾਂਧੀ, ਨਿਤੀਨ ਵਰਮਾ, ਬਲਜੀਤ ਸਿੰਘ, ਰਾਜੇਸ਼ ਕੁਮਾਰ, ਪਵਨ ਕੁਮਾਰ ਪੰਮਾ, ਅਰਵਿੰਦ ਕੁਮਾਰ, ਲਾਡੀ ਡਾਬਾ, ਅਮਿਤਪਾਲ ਸਮੇਤ ਹੋਰ ਵੀ ਹਾਜਰ ਸਨ।

No comments:
Post a Comment