jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 12 August 2013

ਲੁਧਿਆਣਾ ਫੱਸਟ ਕਲੱਬ ਵਲੋ ਐਨ.ਐਸ.ਨੰਦਾ ਸਨਮਾਨਿਤ

www.sabblok.blogspot.com

ਲੁਧਿਆਣਾ ( ਸਤਪਾਲ ਸੋਨੀ ) ਹੋਟਲ ਫਰੈਡਜ਼ ਰਿਜੈਂਸੀ ਲੁਧਿਆਣਾ ਵਿਖੇ ਲੁਧਿਆਣਾ ਫੱਸਟ ਕਲੱਬ ਦੀ ਮੀਟਿੰਗ ਕਲੱਬ ਦੇ ਸ੍ਰਪ੍ਰਸਤ ਸੁਭਾਸ਼ ਅਗਰਵਾਲ ਅਤੇ ਕ੍ਰਿਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇ ਉਘੇ ਸਮਾਜ ਸੇਵੀ ਐਨ.ਐਸ.ਨੰਦਾ (ਮਾਲਕ ਨੰਦਾ ਹੋਟਲ) ਦਾ ਉਹਨਾਂ ਦੀਆਂ ਸਮਾਜ ਦੇ ਹਰ ਖੇਤਰ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਬਦਲੇ ਸ਼ਾਲ ਪਾ ਕੇ ਅਤੇ ਬੁੱਕੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮੇ ਸ੍ਰੀ ਨੰਦਾ ਅਤੇ ਜਸਵੰਤ ਸਿੰਘ ਮੱਕੜ ਨੂੰ ਉਹਨਾਂ ਦੇ ਜਨਮ ਦਿਨ ਤੇ ਵਧਾਈ ਵੀ ਦਿੱਤੀ ਅਤੇ ¦ਮੀ ਉਮਰ ਦੀ ਕਾਮਨਾ ਵੀ ਕੀਤੀ। ਇਸ ਸਮੇ ਓੁਮ ਪ੍ਰਕਾਸ਼ ਮਲਹੋਤਰਾ, ਮਹਿੰਦਰ ਸਿੰਘ, ਯੂਥ ਨੇਤਾ ਪੰਕਜ ਪ੍ਰਭਾਕਰ, ਰਾਜੇਸ਼ ਕੱਕੜ, ਵਿਕਾਸ ਗੋਇਲ, ਪ੍ਰਦੀਪ ਉਪਲ, ਮੇਜਰ ਆਈ.ਐਸ ਸੰਧੂ, ਕਰਨਲ ਕਾਹਲੋਂ, ਮੇਜਰ ਐਚ.ਐਸ ਭਿੰਡਰ, ਡਾ ਜਗਜੀਤ ਸਿੰਘ, ਸੁਮੀਤ ਸਿੰਘ, ਕੈਪਟਨ ਅਨਿਲ ਕੁਮਾਰ ਵਰਮਾਂ, ਐਸ.ਕੇ ਗੁਪਤਾ ਕਨਵੀਨਰ ਕਲੱਬ ਵੀ ਹਾਜਰ ਹੋਏ। ਇਸ ਸਮੇ ਬੋਲਦੇ ਸ੍ਰੀ ਅਗਰਵਾਲ ਅਤੇ ਬਾਵਾ ਨੇ ਕਿਹਾ ਕਿ ਸ: ਨੰਦਾ ਸੱਚੀ ਸੁੱਚੀ ਕਿਰਤ ਕਰਕੇ ਬੁ¦ਦੀਆਂ ਤੇ ਪਹੁੰਚੇ ਹਨ। ਉਹਨਾਂ ਨੇ ਅੱਜ ਸਮਾਜ ਵਿਚ ਸੇਵਾ ਰਾਹੀ ਇੱਕ ਸਥਾਨ ਕਾਇਮ ਕੀਤਾ ਹੈ। ਉਹਨਾ ਕਿਹਾ ਕਿ ਸ: ਨੰਦਾ ਦਾ ਸਨਮਾਨ ਕਰਨਾ ਸਮੂਹ ਸਮਾਜ ਸੇਵੀ ਸਖ਼ਸ਼ੀਅਤਾਂ ਦਾ ਸਨਮਾਨ ਕਰਨਾ ਹੈ। ਉਹਨਾ ਕਿਹਾ ਕਿ ਸ੍ਰੀ ਨੰਦਾ ਦਾ ਸਟੇਟ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਨਮਾਨ ਹੋ ਚੁੱਕਿਆ ਹੈ। ਇਸ ਸਮੇ ਮੀਟਿੰਗ ਵਿਚ ਬੋਲਦੇ ਪੰਕਜ ਪ੍ਰਭਾਕਰ ਅਤੇ ਓੁਮ ਪ੍ਰਕਾਸ਼ ਮਲਹੋਤਰਾ ਨੇ ਕਿਹਾ ਕਿ ਅੱਜ ਲੁਧਿਆਣਾ ਵਿਚ ਟ੍ਰੈਫਿਕ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ ਪਰ ਪ੍ਰਸਾਸ਼ਨ ਦਾ ਧਿਆਨ ਨਾ ਦੇਣਾ, ਦੁੱਖ ਦੀ ਗੱਲ ਹੈ। ਉਹਨਾਂ ਕਿਹਾ ਕਿ ਹਰ ਪਾਸੇ ਸੜਕਾ ਤੇ ਜਾਮ ਸ਼ਹਿਰੀਆਂ ਲਈ ਮੁਸੀਬਤ ਪੈਦਾ ਕਰ ਰਹੇ ਹਨ। ਉਹਨਾਂ ਕਿਹਾ ਕਿ ਫਲਾਈ ਓੁਵਰ ਬਣਾਉਣਾ, ਸਮੱਸਿਆ ਨੂੰ ਹੱਲ ਕਰਨ ਵਾਲੇ ਪਾਸੇ ਕਦਮ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ ਟ੍ਰੈਫਿਕ ਪੁਲਿਸ ਵਲੋ ਵਹੀਕਲ ਦੇ ਪੇਪਰ ਦੇਖਣ ਦੀ ਬਜਾਏ ਵਿਦੇਸ਼ਾ ਦੀ ਤਰ•ਾ ਬੇਨਿਯਮੀ ਨਾਲ ਗੱਡੀ ਚਲਾਉਣ ਵਾਲਿਆ ਦਾ ਚਲਾਨ ਕੀਤਾ ਜਾਣਾ ਚਾਹੀਦਾ ਹੈ। ਉਹਨਾ ਕਿਹਾ ਕਿ ਆਮ ਸ਼ਹਿਰੀਆਂ ਦਾ ਵੀ ਫਰਜ ਬਣਦਾ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਉਹਨਾਂ ਯੂਥ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਨਾ ਕਰਨ ਦੀ ਵੀ ਅਪੀਲ ਕੀਤੀ। ਅਖੀਰ ਵਿਚ ਖਾਣੇ ਤੋ ਬਾਅਦ ਮਹਿੰਦਰ ਸਿੰਘ ਇਰੋਜ਼ ਅਤੇ ਕੈਪਟਨ ਅਨਿਲ ਕੁਮਾਰ ਵਰਮਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਐਸ.ਕੇ ਗੁਪਤਾ ਨੇ ਸਾਰੇ ਆਏ ਮੈਬਰ ਸਾਹਿਬਾਨਾ ਦਾ ਧੰਨਵਾਦ ਕੀਤਾ।
 —

No comments: