jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 15 August 2013

ਸਾਡੀ ਸਰਕਾਰ ਨੇ ਪੰਜਾਬ ਦੀਆਂ ਕਮੀਆਂ ਨੂੰ ਇਕ-ਇਕ ਕਰਕੇ ਦੂਰ ਕੀਤਾ: ਸੁਖਬੀਰ ਬਾਦਲ

www.sabblok.blogspot.com

ਮੋਹਾਲੀ- ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਮੋਹਾਲੀ 'ਚ ਝੰਡਾ ਲਹਿਰਾਇਆ ਅਤੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੇ ਇਸ ਅਵਸਰ ਦੀ ਵਧਾਈ ਦਿੱਤੀ। ਸ. ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ 65-66 ਸਾਲ 'ਚ ਮੁਲਕ ਨੇ ਤਰੱਕੀ ਤਾਂ ਕੀਤੀ ਹੈ ਪਰ ਜਿੰਨੀ ਤਰੱਕੀ ਹੋਣੀ ਚਾਹੀਦੀ ਹੈ ਓਨੀ ਅਜੇ ਹੋ ਨਹੀਂ ਸਕੀ। ਸਾਨੂੰ ਆਜ਼ਾਦੀ ਦੇ ਦਿਨ ਪ੍ਰਣ ਕਰਨਾ ਚਾਹੀਦਾ ਹੈ ਕਿ ਮੁਲਕ ਦੀ ਤਰੱਕੀ ਵਾਸਤੇ ਅਸੀਂ ਆਪਣੇ ਵੱਲੋਂ ਪੂਰਾ ਸਹਿਯੋਗ ਦਈਏ।
ਉਨ੍ਹਾਂ ਕਿਹਾ ਕਿ ਜਦੋਂ ਸ. ਬਾਦਲ ਸਾਹਬ ਪਹਿਲੀ ਵਾਰ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਪੰਜਾਬ ਦੀਆਂ ਕਮੀਆਂ ਦੀ ਲਿਸਟ ਤਿਆਰ ਕੀਤੀ ਅਤੇ ਇਕ-ਇਕ ਕਰਕੇ ਇਨ੍ਹਾਂ ਨੂੰ ਦੂਰ ਕੀਤਾ। ਪੰਜਾਬ ਦੀ ਸਭ ਤੋਂ ਵੱਡੀ ਕਮੀ ਬਿਜਲੀ ਇਸ ਸਾਲ ਦੇ ਦਸੰਬਰ ਮਹੀਨੇ ਤੱਕ ਬਿਲਕੁੱਲ ਹੀ ਦੂਰ ਹੋ ਜਾਵੇਗੀ ਅਤੇ ਪੰਜਾਬ ਹਿੰਦੁਸਤਾਨ ਦਾ ਪਹਿਲਾ ਸੂਬਾ ਹੋਵੇਗਾ ਜਿਹੜਾ ਪਾਵਰ ਸਰਪਲੱਸ ਸਟੇਟ ਹੋਵੇਗਾ। ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਦੁਨੀਆ ਦੇ ਹਰੇਕ ਕੋਨੇ ਤੱਕ ਪਹੁੰਚਾਉਣ ਲਈ ਹਰੇਕ ਜ਼ਿਲੇ 'ਚ ਹਵਾਈ ਅੱਡੇ ਬਣਾਏ ਜਾ ਰਹੇ ਹਨ। ਮੋਹਾਲੀ ਵਿਖੇ ਕੌਮਾਂਤਰੀ ਹਵਾਈ ਅੱਡੇ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਬਠਿੰਡੇ ਦਾ ਹਵਾਈ ਅੱਡਾ ਵੀ ਮੁਕੰਮਲ ਹੋ ਗਿਆ ਅਤੇ ਲੁਧਿਆਣੇ 'ਚ ਅਗਲੇ ਡੇਢ ਸਾਲਾਂ 'ਚ ਵੱਡਾ ਏਅਰ ਪੋਰਟ ਤਿਆਰ ਹੋ ਜਾਵੇਗਾ ਜਿਸ ਦਾ ਕੰਮ ਵੱਡੇ ਪੱਧਰ 'ਤੇ ਜਾਰੀ ਹੈ। ਜਲੰਧਰ ਦੇ ਹਵਾਈ ਅੱਡੇ ਦੀ ਮਨਜ਼ੂਰੀ ਵਾਸਤੇ ਅਸੀਂ ਸੈਂਟਰ ਨੂੰ ਲਿਖ ਦਿੱਤਾ ਹੈ ਅਤੇ ਉਹ ਦੇ ਵਾਸਤੇ ਵੀ ਸਾਨੂੰ ਮਨਜ਼ੂਰੀ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਗਿਆਰਾਂ-ਬਾਰ੍ਹਾਂ ਹਜ਼ਾਰ ਕਰੋੜ ਰੁਪਏ ਅਗਲੇ ਤਿੰਨ ਸਾਲਾਂ 'ਚ ਸੜਕਾਂ 'ਤੇ ਖਰਚਿਆ ਜਾ ਰਿਹਾ ਹੈ ਅਤੇ ਹਰੇਕ ਵੱਡੇ-ਛੋਟੇ ਸ਼ਹਿਰ ਨੂੰ ਚਾਰ ਲੇਨ ਜਾਂ ਛੇ ਲੇਨ ਸੜਕਾਂ ਨਾਲ ਜੋੜਿਆ ਜਾਵੇਗਾ। ਸ. ਬਾਦਲ ਨੇ ਕਿਹਾ ਕਿ ਪੰਜਾਬ 'ਚ ਅਮਨ-ਸ਼ਾਂਤੀ ਬਹਾਲ ਰੱਖਣੀ ਉਨ੍ਹਾਂ ਦਾ ਮੁੱਖ ਮਕਸਦ ਹੈ ਅਤੇ ਇਸ ਦੇ ਵਾਸਤੇ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

No comments: