www.sabblok.blogspot.com
![](http://usimages.jagbani.com/admincontrol/all_multimedia/2013_8image_11_36_573281250love-ll.jpg)
ਭੁਜ—ਪ੍ਰੇਮੀ
ਜੋੜਿਆਂ ਨੂੰ ਪਾਰਕਾਂ ਆਦਿ 'ਚ ਅਕਸਰ ਇਸ਼ਕ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਹ ਪ੍ਰੇਮੀ
ਦੁਨੀਆਂ ਤੋਂ ਦੂਰ ਕੋਈ ਅਜਿਹਾ ਟਿਕਾਣਾ ਲੱਭਦੇ ਹਨ, ਜਿੱਥੇ ਉਨ੍ਹਾਂ ਨੂੰ ਪਰੇਸ਼ਾਨ ਕਰਨ
ਵਾਲਾ ਕੋਈ ਨਾ ਹੋਵੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪਹਿਲਾਂ ਜਿੱਥੇ ਇਨ੍ਹਾਂ ਪ੍ਰੇਮੀ
ਜੋੜਿਆਂ ਨੂੰ ਗੁੰਡਿਆਂ ਦੀ ਲੁੱਟ-ਖੋਹ ਦਾ ਡਰ ਹੁੰਦਾ ਸੀ, ਉੱਥੇ ਹੁਣ ਗੁਜਰਾਤ 'ਚ ਪੁਲਸ
ਇਨ੍ਹਾਂ ਪ੍ਰੇਮੀ ਜੋੜਿਆਂ ਨੂੰ ਲੁੱਟ ਰਹੀ ਹੈ। ਗੁਜਰਾਤ 'ਚ ਇਨ੍ਹਾਂ ਜੋੜਿਆਂ ਨੂੰ ਲੁੱਟਣ
ਦੀਆਂ ਖਬਰਾਂ ਹਰ ਰੋਜ਼ ਆਉਂਦੀਆਂ ਹਨ ਪਰ ਇਹ ਲੁੱਟ ਗੁੰਡਿਆਂ ਵਲੋਂ ਨਹੀਂ, ਸਗੋਂ ਪੁਲਸ
ਵਾਲਿਆਂ ਵਲੋਂ ਕੀਤੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਵਾਲੇ ਅਜਿਹੇ ਪ੍ਰੇਮੀ
ਜੋੜਿਆਂ ਨੂੰ ਭਾਲ 'ਚ ਰਹਿੰਦੇ ਹਨ, ਜਿਨ੍ਹਾਂ 'ਤੇ ਉਨ੍ਹਾਂ ਨੂੰ ਸ਼ੱਕ ਹੋਵੇ, ਬਸ ਫਿਰ
ਕੀ ਪੁਲਸ ਵਾਲੇ ਸਾਦੀ ਵਰਦੀ 'ਚ ਆਉਂਦੇ ਹਨ ਅਤੇ ਮੌਕੇ 'ਤੇ ਛਾਪਾ ਮਾਰ ਕੇ ਇਨ੍ਹਾਂ
ਜੋੜਿਆਂ ਨੂੰ ਫੜ੍ਹ ਲੈਂਦੇ ਹਨ ਅਤੇ ਉਨ੍ਹਾਂ ਨੂੰ ਪੁਲਸ ਚੌਕੀ ਲਿਜਾਣ ਦਾ ਡਰਾਮਾ ਕਰਦੇ
ਹਨ। ਜਦੋਂ ਇਹ ਜੋੜੇ ਡਰ ਜਾਂਦੇ ਹਨ ਤਾਂ ਪੁਲਸ ਵਾਲੇ ਉਨ੍ਹਾਂ ਕੋਲੋਂ ਖਰਚਾ-ਪਾਣੀ ਲੈ ਕੇ
ਉਨ੍ਹਾਂ ਨੂੰ ਛੱਡ ਦਿੰਦੇ ਹਨ ਅਤੇ ਇਸ ਤਰ੍ਹਾਂ ਹਰ ਰੋਜ਼ ਪ੍ਰੇਮੀ ਜੋੜਿਆਂ ਨੂੰ ਲੁੱਟਿਆ
ਜਾ ਰਿਹਾ ਹੈ।
No comments:
Post a Comment