www.sabblok.blogspot.com
ਪੁਰਾਣਾ
ਸ਼ਾਲਾ, 8 ਅਗਸਤ (ਅਸ਼ੋਕ ਸ਼ਰਮਾ)-ਪਿਛਲੇ ਕਈ ਦਿਨਾਂ ਤੋਂ ਪਾਹੜਾਂ ਵਿਚ ਹੋ ਰਹੀ ਲਗਾਤਾਰ
ਬਾਰਿਸ਼ ਕਾਰਨ ਦਰਿਆ ਬਿਆਸ ਵਿਚ ਵਧੇਰੇ ਪਾਣੀ ਆਉਣ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਤੇ
ਫ਼ਸਲਾਂ ਦਰਿਆ ਬੁਰਦ ਹੋਣ ਦੀ ਖ਼ਬਰ ਹੈ | ਜਦ ਦਰਿਆ ਬਿਆਸ ਕੰਢੇ ਵੱਸਦੇ ਪਿੰਡ ਦਲੇਰਪੁਰ
ਖੇੜਾ, ਚੇਚੀਆਂ ਛੋੜੀਆਂ ਦੀ ਬੁਰਜੀ ਨੰਬਰ-20 ਦਾ ਦੌਰਾ ਕੀਤਾ ਤਾਂ ਵੇਖਿਆ ਕਿ ਉਥੇ
ਕਿਸਾਨਾਂ ਦੀ ਕਾਫ਼ੀ ਜ਼ਮੀਨ ਦਰਿਆ ਬੁਰਦ ਹੋਣ ਤੋਂ ਇਲਾਵਾ ਪਾਪੂਲਰ ਦੇ ਬੂਟੇ ਤੇ ਗੰਨੇ ਦੀ
ਫ਼ਸਲ ਦਰਿਆ ਦੀ ਲਪੇਟ ਵਿਚ ਆ ਚੁੱਕੀ ਹੈ | ਕਿਸਾਨ ਜਸਪਾਲ ਸਿੰਘ, ਲਖਬੀਰ ਸਿੰਘ, ਰੇਸ਼ਮ
ਲਾਲ, ਲਖਵਿੰਦਰ ਸਿੰਘ, ਸਾਹਿਬ ਸਿੰਘ, ਪਿ੍ਤਪਾਲ ਸਿੰਘ, ਅਸ਼ੋਕ ਕੁਮਾਰ, ਮਹਿੰਦਰਪਾਲ,
ਰੁਲਦੂ ਰਾਮ, ਸੰਜੇ ਅਤੇ ਤਰਸੇਮ ਕੁਮਾਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਦਰਿਆ 'ਚ
ਪਾਣੀ ਜ਼ਿਆਦਾ ਆਉਣ ਕਰਕੇ ਇਸ ਇਲਾਕੇ ਦੀ ਜ਼ਮੀਨ ਨੂੰ ਦਰਿਆ ਵੱਲੋਂ ਖੋਰ ਲੱਗਣੀ ਸ਼ੁਰੂ
ਹੋ ਗੀ ਹੈ | ਜਦੋਂ ਕਿ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦੇ ਬਾਵਜੂਦ
ਡਰੇਨਜ਼ ਵਿਭਾਗ ਪੰਜਾਬ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਕਿਸਾਨਾਂ
'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਕਿਸਾਨ ਤਰਸੇਮ ਕੁਮਾਰ ਮਹਾਜਨ ਨੇ ਦੱਸਿਆ ਕਿ ਪਿਛਲੇ
ਦੋ ਦਿਨ ਤੋਂ ਦਰਿਆ ਵਿਚ ਲਗਾਤਾਰ ਪਾਣੀ ਵੱਧਣ ਕਾਰਨ ਉਸ ਦੀ 18 ਕਨਾਲ ਜ਼ਮੀਨ ਅਤੇ ਇਕ
ਹਜ਼ਾਰ ਦੇ ਕਰੀਬ ਪਾਪੂਲਰ ਦੇ ਦਰਖਤ ਰੁੜ ਗਏ ਹਨ ਜਿਸ ਕਾਰਨ ਉਸ ਦਾ 30 ਲੱਖ ਰੁਪਏ ਨੁਕਸਾਨ
ਹੋਣ ਦੀ ਸੰਭਾਵਨਾ ਹੈ | ਉਸ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਸ ਦੇ ਨਾਲ ਲੱਗਦੀ ਜ਼ਮੀਨ
ਦੇ ਮਾਲਕ ਦੇਵ ਰਾਜ ਦੀ ਢਾਈ ਕਨਾਲ ਜ਼ਮੀਨ ਗੰਨੇ ਸਮੇਤ ਦਰਿਆ ਵਹਿ ਗਈ ਹੈ | ਇਹ ਸਭ ਕੁਝ
ਡਰੇਨਜ਼ ਵਿਭਾਗ ਗੁਰਦਾਸਪੁਰ ਦੀ ਲਾਪਰਵਾਹੀ ਨਾਲ ਹੋਇਆ ਹੈ | ਇਸ ਸਬੰਧੀ ਜੇ.ਈ. ਕਮਲ
ਗੁਪਤਾ ਨੇ ਦੱਸਿਆ ਕਿ ਪੌਾਗ ਡੈਮ ਵਿਚ ਪਾਣੀ ਜ਼ਿਆਦਾਤਰ ਜਮ੍ਹਾ ਹੋਣ ਕਰਕੇ ਉਸ ਵਿਚੋਂ 39
ਹਜ਼ਾਰ ਕਿਊਸਿਕ ਅਤੇ ਚੱਕੀ ਦਰਿਆ ਵਿਚੋਂ 14 ਹਜ਼ਾਰ ਕਿਊਸਿਕ ਆਉਣ ਨਾਲ ਇਸ ਸਮੇਂ ਦਰਿਆ
ਬਿਆਸ ਵਿਚ 53 ਹਜ਼ਾਰ ਕਿਊਸਿਕ ਪਾਣੀ ਵੱਗ ਰਿਹਾ ਹੈ | ਜੇਪਾਲ ਸਿੰਘ ਉਪ ਮੰਡਲ ਅਫ਼ਸਰ
ਡਰੇਨਜ਼ ਵਿਭਾਗ ਗੁਰਦਾਸਪੁਰ ਨੇ ਦੱਸਿਆ ਕਿ ਅਸੀਂ ਦਰਿਆ ਬਿਆਸ ਵਿਚ ਆ ਰਹੇ ਪਾਣੀ ਸਬੰਧੀ
ਸਥਿਤੀ 'ਤੇ ਨਜ਼ਰ ਰੱਖੀ ਹੋਈ ਹੈ ਤੇ
No comments:
Post a Comment