jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 7 August 2013

ਬੀ. ਐਡ ਅਧਿਆਪਕ ਫਰੰਟ ਦੀ ਡੀਪੀਆਈ ਨਾਲ ਮੁਲਾਕਾਤ ਡੀਪੀਆਈ ਵਲੋਂ ਬੀ ਐਡ ਅਧਿਆਪਕ ਫਰੰਟ ਨੂੰ ਮੰਗਾਂ ਮੰਨਣ ਦਾ ਭਰੋਸਾ

www.sabblok.blogspot.com

ਚੰਡੀਗੜ੍ਹ, 7 ਅਗਸਤ (ਗਗਨਦੀਪ ਸੋਹਲ) : ਬੀ.ਐਡ ਅਧਿਆਪਕ ਫਰੰਟ ਪੰਜਾਬ ਦਾ ਵਫਦ ਸੂਬਾ ਪ੍ਰਧਾਨ ਦਵਿੰਦਰ ਸਿੰਘ ਬਠਿੰਡਾ ਦੀ ਅਗਵਾਈ ਵਿੱਚ ਡੀ.ਪੀ.ਆਈ (ਸੈ.ਸਿ) ਸ੍ਰੀ ਕਮਲ ਗਰਗ ਅਤੇ ਡੀ.ਪੀ.ਆਈ(ਐ.ਸਿ) ਸ੍ਰੀਮਤੀ ਦਰਸ਼ਨ ਕੋਰ ਨੂੰ ਪੰਜਾਬ ਸਕੂਲ ਸਿੱਖਿਆ ਦਫਤਰ ਮੋਹਾਲੀ ਵਿਖੇ ਮਿਲਿਆ। ਜਿਸ ਵਿੱਚ 101 ਇੰਗਲਿਸ਼ ਅਧਿਆਪਕਾਂ ਨੂੰ ਹਾਈਕੋਰਟ ਵੱਲੋ ਜਾਰੀ ਹੋਏ ਨੋਟਿਸਾਂ ਦੀ ਪੈਰਵਾਈ ਕਰਨ ਸਬੰਧੀ, 14000 ਅਧਿਆਪਕਾਂ ਵੱਲੋ ਠੇਕੇ ਦੋਰਾਨ ਕੀਤੀ ਸਰਵਿਸ ਦੇ ਲਾਭ ਦੇਣ ਸਬੰਧੀ, ਹੈਡ ਟੀਚਰ,ਸੈਂਟਰ ਹੈਡ ਟੀਚਰ, ਬੀ.ਪੀ.ਈ.ਓ ਅਤੇ ਮਾਸਟਰ ਕਾਡਰ ਦੀਆਂ ਪ੍ਰੋਮੋਸ਼ਨਾਂ ਜਲਦ ਕਰਨ ਸਬੰਧੀ ਅਤੇ ਸਕੂਲਾਂ ਦੀ ਕਲੱਬਿੰਗ ਨਾ ਕਰਨ ਸਬੰਧੀ, 1133 ਟੀਚਿੰਗ ਫੈਲੋਜ਼ ਦੀਆਂ ਅਸਾਮੀਆਂ ਸਬੰਧੀ ਆਦਿ ਮੰਗਾ ਬਾਰੇ ਵਿਚਾਰ ਵਟਾਦਰਾਂ ਕੀਤਾ ਗਿਆ।

101 ਇੰਗਲਿਸ਼ ਅਧਿਆਪਕਾਂ ਬਾਰੇ ਡੀ.ਪੀ.ਆਈ(ਸੈ.ਸਿ) ਨੇ ਭਰੋਸਾ ਦਿਵਾਇਆ ਕਿ 2498/2010 ਰਿੱਟ ਦੇ ਵਿਰੋਧ ਵਿੱਚ ਵਿਭਾਗ ਪੂਰਨ ਪੈਰਵਾਈ ਕਰੇਗਾ।ਉਨਾਂ ਕਿਹਾ ਕਿ ਮਾਸਟਰ ਕਾਡਰ ਦੀਆਂ ਪ੍ਰੋਮੋਸ਼ਨਾਂ ਜਲਦ ਕੀਤੀਆਂ ਜਾ ਰਹੀਆਂ ਹਨ।

ਡੀ.ਪੀ.ਆਈ(ਐ.ਸਿ) ਨੇ ਗੱਲਬਾਤ ਕਰਦਿਆ ਕਿਹਾ ਕਿ ਹੈਡ ਟੀਚਰ,ਸੈਂਟਰ ਹੈਡ ਟੀਚਰ, ਬੀ.ਪੀ.ਈ.ਓ ਦੀਆਂ ਪ੍ਰੋਮੋਸ਼ਨਾਂ ਇਸੇ ਮਹੀਨੇ ਕਰ ਦਿੱਤੀਆਂ ਜਾਣਗੀਆ। ਵਫਦ ਵੱਲੋ ਸਕੂਲਾਂ ਦੀ ਕਲੱਬਿੰਗ ਬਾਰੇ ਪੁਛਣ ਤੇ ਉਨਾਂ ਕਿਹਾ ਕਿ ਕਿਸੇ ਸਕੂਲ ਦਾ ਅਧਿਆਪਕ ਹਾਜਰੀ ਰਜਿਸਟਰ ਇਕੱਠਾ ਨਹੀ ਕੀਤਾ ਜਾਵੇਗਾ ਜਿਸ ਬਾਰੇ ਪਹਿਲਾਂ ਵੀ ਸੂਚਨਾਂ ਜਾਰੀ ਕੀਤੀ ਜਾ ਚੁੱਕੀ ਹੈ।ਅਧਿਆਪਕਾਂ ਦੇ ਠੇਕੇ ਦੋਰਾਨ ਕੀਤੀ ਸਰਵਿਸ ਦੇ ਨੋਸ਼ਨਲ ਲਾਭ ਬਾਰੇ ਉਨਾਂ ਕਿਹਾ ਕਿ ਇਸ ਸਬੰਧੀ ਪ੍ਰਸੋਨਲ ਵਿਭਾਗ ਨੂੰ ਲਿਖ ਦਿੱਤਾ ਜਾਵੇਗਾ।

ਇਸ ਮੋਕੇ ਤੇ ਨਵਨੀਤ ਅਨਾਇਤਪੁਰੀ, ਰਾਜਵਿੰਦਰ ਸਿੰਘ ਮਾਨਸਾ, ਹਾਕਮ ਸਿੰਘ ਪਟਿਆਲਾ, ਸੁਖਵਿੰਦਰ ਸਿੰਘ ਸੰਗਰੂਰ, ਬਾਲਕ੍ਰਿਸ਼ਨ ਬਠਿੰਡਾ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਅਧਿਆਪਕ ਆਗੂ ਹਾਜਰ ਸਨ।
 — 

No comments: