jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 7 August 2013

ਪੰਜੇ ਨਾਬਾਲਿਗ ਬੱਚੇ ਨਸ਼ੇ ‘ਚ ਸਨ ਧੁੱਤ…ਕਾਲਾ ਕੱਛਾ ਗਿਰੋਹ ਦੀਆਂ ਅਫਵਾਹਾਂ ਕਾਰਨ ਲੋਕ ਲਾਉਂਦੇ ਹਨ ਠੀਕਰੀ ਪਹਿਰਾ

www.sabblok.blogspot.com

98987ਅਬੋਹਰ.07 ਅਗਸਤ. ਸੁਖਮੰਦਰ ਗੋਬਿੰਦਗੜ੍ਹ.ਪੰਜਾਬੀ ਟੀਵੀ ਪ੍ਰੈਸ – ਇਕ ਪਾਸੇ ਜਿੱਥੇ ਲੋਕਾਂ ਵਿਚ ਪਿਛਲੇ ਕਈ ਦਿਨਾਂ ਤੋਂ ਕਾਲਾ ਕੱਛਾ ਗਿਰੋਹ ਦੀਆਂ ਅਫਵਾਹਾਂ ਨੂੰ ਲੈ ਕੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਉਥੇ ਦੂਜੇ ਪਾਸੇ ਗੋਬਿੰਦ ਨਗਰੀ ਦੇ ਲੋਕਾਂ ਵਿਚ ਉਸ ਸਮੇਂ ਡਰ ਪ੍ਰਗਟ ਹੋ ਗਿਆ ਜਦੋਂ ਉਹਨਾਂ ਨੇ ਦੇਰ ਸ਼ਾਮ ਇਕ ਹੀ ਉਮਰ ਦੇ ਮੂੰਹ ਬੰਨੇ ਹੋਏ ਕਰੀਬ ਅੱਧਾ ਦਰਜਨ ਬੱਚਿਆਂ ਨੂੰ ਇਕ ਸੁੰਨੇ ਘਰ ਵਿਚ ਵੜਦੇ ਦੇਖ ਕੇ ਮੌਕੇ ਤੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ । ਇਹਨਾਂ ਅਫਵਾਹਾਂ ਕਾਰਨ ਲੋਕਾਂ ਦਾ ਰਾਤ ਨੂੰ ਸੌਣਾ ਵੀ ਮੁਸ਼ਕਿਲ ਹੋ ਗਿਆ ਹੈ ਅਤੇ ਉਹ ਠੀਕਰੀ ਪਹਿਰਾ ਲਾਉਣ ਲਈ ਮਜਬੂਰ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਦੇਰ ਸ਼ਾਮ ਗੋਬਿੰਦ ਨਗਰੀ ਗਲੀ ਨੰਬਰ-੧੨ ਦੇ ਲੋਕਾਂ ਨੇ ੧੨-੧੩ ਸਾਲ ਦੇ ਪੰਜ ਬੱਚੇ ਜਿਨਾਂ੍ਹ ਨੇ ਆਪਣੇ ਚੇਹਰੇ ਇਕੋ ਜਿਹੇ ਰੁਮਾਲਾਂ ਨਾਲ ਢੱਕੇ ਹੋਏ ਸਨ ਕਿ ਇਕ ਸੁੰਨੇ ਘਰ ਵਿਚ ਜਾਂਦੇ ਦੇਖ ਕੇ ਲੋਕਾਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਕਣਕ ਚੋਰੀ ਕਰਦੇ ਕਾਬੂ ਕਰ ਲਿਆ ਅਤੇ ਇਸ ਗੱਲ ਦੀ ਸੂਚਨਾ ਨਗਰ ਥਾਣਾ -੧ ਦੀ ਪੁਲਿਸ ਨੂੰ ਦਿੱਤੀ । ਪੁਲਿਸ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ੫ ਬੱਚਿਆਂ ਨੂੰ ਕਾਬੂ ਕਰ ਲਿਆ ਅਤੇ ਉਹਨਾਂ ਚੋਰੀ ਕੀਤੀ ਗਈ ਕਣਕ ਦੇ ਗੱਟੇ ਵੀ ਬਰਾਮਦ ਕਰ ਲਏ । ਲੋਕਾਂ ਨੇ ਦੱਸਿਆ ਕਿ ਇਹਨਾਂ ਬੱਚਿਆਂ ਨੇ ਜੋ ਰੁਮਾਲ ਮੂੰਹ ਤੇ ਲਾਏ ਹੋਏ ਸਨ ਉਹਨਾਂ ਤੇ ਨਸ਼ੀਲਾ ਪਦਾਰਥ ਲੱਗਿਆ ਹੋਇਆ ਸੀ ਅਤੇ ਇਹ ਬੱਚੇ ਅਕਸਰ ਹੀ ਗੱਡੀਆਂ ਅਤੇ ਹੋਰ ਵਾਹਨਾਂ ਵਿਚੋਂ ਵੀ ਸਮਾਨ ਚੋਰੀ ਕਰਦੇ ਹਨ । ਇਸ ਦੇ ਇਲਾਵਾ ਛੋਟੀਆਂ ਮੋਟੀਆਂ ਚੋਰੀਆਂ ਵਿਚ ਵੀ ਇਹਨਾਂ ਦਾ ਹੀ ਹੱਥ ਹੁੰਦਾ ਹੈ । ਲੋਕਾਂ ਨੇ ਦੱਸਿਆ ਕਿ ਪੁਲਿਸ ਅਕਸਰ ਇਹੋ ਜਿਹੇ ਅਪਰਾਧ ਕਰਨ ਵਾਲੇ ਬੱਚਿਆਂ ਨੂੰ ਬੱਚਾ ਸਮਝ ਕੇ ਛੱਡ ਦਿੰਦੀ ਹੈ , ਜੋ ਵੱਡੇ ਹੋ ਕੇ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ । ਲੋਕਾਂ ਨੇ ਇਹੋ ਜਿਹੇ ਬੱਚਿਆਂ ਨੂੰ ਬਾਲ ਸੁਧਾਰ ਘਰ ਕੇਂਦਰ ਵਿਚ ਭੇਜਣ ਦੀ ਅਪੀਲ ਕੀਤੀ ਹੈ । ਲੋਕਾਂ ਨੇ ਦੱਸਿਆ ਕਿ ਵਿਸ਼ਾਲ ਮੇਗਾ ਮਾਰਟ ਦੇ ਪਿੱਛੇ ਵਸੀ ਇਸ ਨਗਰੀ ਵਿਚ ਸੁੰਨਾ ਇਲਾਕਾ ਹੋਣ ਕਾਰਨ ਮਾੜੇ ਅਨਸਰ ਘੁੰਮਦੇ ਰਹਿੰਦੇ ਹਨ , ਜਦੋਂ ਕਿ ਇਸ ਇਲਾਕੇ ਵਿਚ ਸਟਰੀਟ ਲਾਈਟਾਂ ਦਾ ਵੀ ਕੋਈ ਪ੍ਰਬੰਧ ਨਹੀਂ ਹੈ । ਉਹਨਾਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਰਾਤ ਨੂੰ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ । ਮੁਹੱਲਾਵਾਸੀਆਂ ਨੇ ਦੱਸਿਆ ਕਿ ਕਾਲਾ ਕੱਛਾ ਗਿਰੋਹ ਦੀਆਂ ਅਫਵਾਹਾਂ ਕਾਰਨ ਉਹਨਾਂ ਦੇ ਮੁਹੱਲੇ ਦੇ ਲੋਕ ਠੀਕਰੀ ਪਹਿਰਾ ਦੇਣ ਲਈ ਮਜਬੂਰ ਹਨ । ਇਧਰ ਥਾਣਾ ਮੁਖੀ ਨੇ ਪਿਛਲੇ ਦਿਨੀਂ ਫੜੇ ਗਏ ਬੁੱਚਿਆਂ ਤੇ ਕਾਰਵਾਈ ਕਰਨ ਦੀ ਗੱਲ ਤੇ ਦੱਸਿਆ ਕਿ ਇਹਨਾਂ ਬੱਚਿਆਂ ਦੇ ਮਾਤਾ ਪਿਤਾ ਦਾ ਪਤਾ ਕਰਕੇ ਅਤੇ ਉਹਨਾਂ ਦੇ ਵਾਰਡ ਦੇ ਕੌਂਸਲਰਾਂ ਨੂੰ ਬੁਲਾ ਕੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।

No comments: