jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 7 August 2013

ਪਤਨੀ, ਬੇਟੀ ਤੇ ਬੇਟੇ ਨੂੰ ਮਾਰਨ ਮਗਰੋਂ ਖ਼ੁਦ ਨੂੰ ਮਾਰੀ ਗੋਲੀ

www.sabblok.blogspot.com
Killed self after wife,son and daughter
ਪਤਨੀ, ਬੇਟੀ ਤੇ ਬੇਟੇ ਨੂੰ ਮਾਰਨ ਮਗਰੋਂ ਖ਼ੁਦ ਨੂੰ ਮਾਰੀ ਗੋਲੀ
ਕਪੂਰਥਲਾ/ ਜਲੰਧਰ : ਕਪੂਰਥਲਾ ਦੀ ਪਾਸ਼ ਕਾਲੋਨੀ ਲਕਸ਼ਮੀ ਨਗਰ 'ਚ ਸੂਰਜ ਚੜ੍ਹਦਿਆਂ ਹੀ ਬੁੱਧਵਾਰ ਨੂੰ ਉਦੋਂ ਹਾਹਾਕਾਰ ਮਚ ਗਈ ਜਦੋਂ ਪ੍ਰਾਪਰਟੀ ਦੇ ਕਾਰੋਬਾਰ ਨਾਲ ਜੁੜੇ ਡਾ. ਅਵਤਾਰ ਸਿੰਘ ਥਿੰਦ ਨੇ ਆਪਣੀ ਪਤਨੀ, ਬੇਟੀ ਅਤੇ ਬੇਟੇ ਦੀ ਗੋਲੀਆਂ ਮਾਰ ਦੇ ਹੱਤਿਆ ਕਰਨ ਪਿੱਛੋਂ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਇਹੀ ਨਹੀਂ ਗੋਲੀ ਮਾਰਨ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਮਾਸੀ ਦੇ ਪੁੱਤ ਭਰਾ ਅਤੇ ਸਾਂਢੂ ਨੂੰ ਫੋਨ ਕਰਕੇ ਦਸ ਵੀ ਦਿੱਤਾ ਕਿ ਉਹ ਮੌਤ ਦੀ ਖੇਡ ਖੇਡ ਰਹੇ ਹਨ। ਫੋਨ ਸੁਣਨ ਪਿੱਛੋਂ ਰਿਸ਼ਤੇਦਾਰ ਕੋਠੀ 'ਚ ਪੁੱਜੇ ਤਾਂ ਉੱਥੇ ਮੌਤ ਦਾ ਸੰਨਾਟਾ ਪਸਰਿਆ ਪਿਆ ਸੀ ਅਤੇ ਚਾਰ ਲਾਸ਼ਾਂ ਇਕੱਠੀਆਂ ਪਈਆਂ ਸਨ। ਲਕਸ਼ਮੀ ਨਗਰ ਮੁਹੱਲੇ 'ਚ ਬੁੱਧਵਾਰ ਸਵੇਰੇ ਲਗਪਗ ਛੇ ਵਜੇ ਪ੍ਰਾਪਰਟੀ ਡੀਲਰ ਅਵਤਾਰ ਸਿੰਘ ਥਿੰਦ (44) ਨੇ ਆਪਣੀ ਪਤਨੀ ਰੁਪਿੰਦਰ ਕੌਰ (40) ਅਤੇ ਬੇਟੇ ਗੌਰਵ ਪ੍ਰਤੀਕ (13) ਤੇ ਬੇਟੀ ਅਮਾਨਤ ਕੌਰ (8) ਨੂੰ ਲਾਇਸੈਂਸੀ ਬੰਦੂਕ ਨਾਲ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਪਿੱਛੋਂ ਉਨ੍ਹਾਂ ਨੇ ਆਪਣੀ ਜੀਵਨ ਲੀਲ੍ਹਾ ਵੀ ਸਮਾਪਤ ਕਰ ਲਈ। ਮਿ੍ਰਤਕ ਅਵਤਾਰ ਸਿੰਘ ਸਾਬਕਾ ਮੰਤਰੀ ਡਾ. ਉਪਿੰਦਰਜੀਤ ਕੌਰ ਦਾ ਭਤੀਜਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਉਪਿੰਦਰਜੀਤ ਕੌਰ ਆਪ ਵੀ ਮੌਕੇ 'ਤੇ ਪਹੁੰਚ ਗਏ। ਐਸ ਪੀ (ਡੀ) ਦਿਲਜਿੰਦਰ ਸਿੰਘ ਿਢੱਲੋਂ ਅਤੇ ਐਸ ਪੀ ਪਰਮਜੀਤ ਵੀ ਮੌਕੇ 'ਤੇ ਜਾਂਚ ਲਈ ਪੁੱਜੇ। ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ। ਹੈਰਾਨੀ ਦੀ ਗੱਲ ਇਹ ਹੈ ਕਿ ਗੁਆਂਢ 'ਚ ਹੀ ਅਵਤਾਰ ਸਿੰਘ ਦਾ ਭਰਾ ਅਤੇ ਮਾਂ ਪਰਿਵਾਰ ਸਮੇਤ ਰਹਿੰਦੇ ਹਨ ਪਰ ਉਨ੍ਹਾਂ ਨੂੰ ਵੀ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਚਾਰ ਜ਼ਿੰਦਗੀਆਂ ਖ਼ਤਮ ਹੋ ਚੁੱਕੀਆਂ ਸਨ। ਅਵਤਾਰ ਸਿੰਘ ਤੇ ਉਨ੍ਹਾਂ ਦੇ ਛੋਟੇ ਭਰਾ ਮਨਮੋਹਨ ਸਿੰਘ ਦੀਆਂ ਕੋਠੀਆਂ ਇਕੋ ਤਰ੍ਹਾਂ ਦੀਆਂ ਬਣੀਆਂ ਸਨ। ਇੱਥੋਂ ਤਕ ਕਿ ਇਨ੍ਹਾਂ ਦੇ ਰੰਗ ਵੀ ਇਕੋ ਜਿਹੇ ਹੀ ਸਨ। ਅਵਤਾਰ ਸਿੰਘ ਦੇ ਦਾਦਾ ਬਿਸ਼ਨ ਸਿੰਘ ਆਜ਼ਾਦੀ ਘੁਲਾਟੀਏ ਸਨ। ਉਨ੍ਹਾਂ ਨੂੰ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਸੀ। ਅਵਤਾਰ ਸਿੰਘ ਦੀ ਭੈਣ ਹਰਦੀਪ ਕੌਰ ਵਿਆਹ ਪਿੱਛੋਂ ਸੁਲਤਾਨਪੁਰ ਲੋਧੀ ਦੇ ਸੈਦਪੁਰ 'ਚ ਰਹਿੰਦੀ ਹੈ। ਪਿਤਾ ਮਹਿੰਦਰ ਸਿੰਘ 1980 'ਚ ਕਪੂਰਥਲਾ ਇੰਪਰੂਵਮੈਂਟ ਟਰੱਸਟ ਦੇ ਨਾਮਜ਼ਦ ਮੈਂਬਰ ਸਨ।
ਪੁੱਤਰ ਦੀ ਬਿਮਾਰੀ ਤੋਂ ਸੀ ਨਿਰਾਸ਼ : ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅਵਤਾਰ ਸਿੰਘ ਦੇ ਬੇਟੇ ਦੀ ਸਰੀਰਕ ਹਾਲਤ ਠੀਕ ਨਹੀਂ ਸੀ। ਇਸੇ ਗੱਲ ਨੂੰ ਲੈ ਕੇ ਸਾਰਾ ਪਰਿਵਾਰ ਤਣਾਅ ਵਿਚ ਰਹਿੰਦਾ ਸੀ। ਉਸ ਦੇ ਇਲਾਜ ਲਈ ਉਹ ਦੇਸ਼ ਦੇ ਹਰੇਕ ਹਿੱਸੇ 'ਚ ਜਾ ਚੁੱਕੇ ਸਨ। ਬੀਤੇ ਢਾਈ ਸਾਲਾਂ ਤੋਂ ਉਹ ਬੰਗਲੌਰ 'ਚ ਇਕ ਡਾਕਟਰ ਕੋਲ ਹਵਾਈ ਜਹਾਜ਼ ਰਾਹੀਂ ਬੇਟੇ ਦੇ ਇਲਾਜ ਲਈ ਜਾ ਰਹੇ ਸਨ। ਉੱਥੋਂ ਜਵਾਬ ਮਿਲਣ ਪਿੱਛੋਂ ਉਹ ਤਿ੍ਰਵੈਂਦਰਮ 'ਚ ਜਾਣ ਲੱਗੇ। ਖ਼ਦਸਾ ਹੈ ਕਿ ਇਸੇ ਪਰੇਸ਼ਾਨੀ 'ਚ ਅਵਤਾਰ ਸਿੰਘ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਬੇਟਾ ਸਿੱਖਦਾ ਸੀ ਤਬਲਾ ਤੇ ਬੇਟੀ ਨਿ੍ਰਤ : ਅਵਤਾਰ ਸਿੰਘ ਦਾ ਬੇਟਾ ਤਬਲਾ ਵਜਾਉਣ ਦੀ ਸ਼ੌਕੀਨ ਸੀ। ਤਬਲਾਵਾਦਕ ਹਰਨੇਕ ਸਿੰਘ ਉਸ ਨੂੰ ਤਬਲਾ ਸਿਖਾਉਂਦੇ ਸਨ ਜਦਕਿ ਬੇਟੀ ਅਮਾਨਤ ਕੌਰ ਮਾਲ ਰੋਡ ਸਥਿਤ ਐਮਜੀਐਨ ਸਕੂਲ 'ਚ ਪੜ੍ਹਦੀ ਸੀ। ਉਸ ਨੂੰ ਨਿ੍ਰਤ ਦਾ ਸ਼ੌਕ ਸੀ ਤੇ ਉਹ ਰੋਜ਼ਾਨਾ ਸ਼ਾਮ ਚਾਰ ਤੋਂ ਪੰਜ ਵਜੇ ਤਕ ਨਿ੍ਰਤ ਸਿੱਖਣ ਜਾਂਦੀ ਸੀ। ਉਸ ਦੀ ਮੌਤ ਤੋਂ ਬਾਅਦ ਸਕੂਲ ਵਿਚ ਵੀ ਸੋਗ ਦੀ ਲਹਿਰ ਦੌੜ ਗਈ।

No comments: