jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 5 August 2013

ਬਾਜਵਾ ਦਾ ਹਸ਼ਰ ਕੈਪਟਨ ਵਰਗਾ ਹੋਵੇਗਾ-ਬਾਦਲ

www.sabblok.blogspot.com


ਲੁਧਿਆਣਾ, 5 ਅਗਸਤ (ਗੁਰਿੰਦਰ ਸਿੰਘ)-ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਵੱਲੋਂ ਉਨ੍ਹਾਂ ਉਪਰ ਕੀਤੀਆਂ ਟਿੱਪਣੀਆਂ ਦਾ ਬੜੇ ਸਖ਼ਤ ਲਹਿਜ਼ੇ 'ਚ ਜਵਾਬ ਦਿੰਦਿਆਂ ਕਿਹਾ ਕਿ ਬਾਜਵਾ ਦਾ ਹਸ਼ਰ ਵੀ ਕੈਪਟਨ ਅਮਰਿੰਦਰ ਸਿੰਘ ਵਰਗਾ ਹੋਵੇਗਾ | ਬਾਜਵਾ ਨੇ ਪਿਛਲੇ ਦਿਨੀਂ ਇਕ ਰਾਜਸੀ ਸਮਾਗਮ ਦੌਰਾਨ ਸ. ਬਾਦਲ ਦਾ ਹਸ਼ਰ ਲੀਬੀਆ ਦੇ ਸਾਬਕਾ ਰਾਸ਼ਟਰਪਤੀ ਗਦਾਫ਼ੀ ਵਰਗਾ ਹੋਣ ਸਬੰਧੀ ਬਿਆਨ ਦਿੱਤਾ ਸੀ | ਸ. ਬਾਦਲ ਨੇ ਅੱਜ ਕਿਹਾ ਕਿ 'ਬਾਜਵਾ ਦੀ ਉਮਰ ਲੰਮੀ ਹੋਵੇ ਅਤੇ ਉਹ ਸਿਹਤਮੰਦ ਰਹਿਣ, ਜਦਕਿ ਉਨ੍ਹਾਂ ਦਾ ਹਸ਼ਰ ਕੈਪਟਨ ਅਮਰਿੰਦਰ ਸਿੰਘ ਵਰਗਾ ਹੋਵੇ' | ਸ. ਬਾਦਲ ਨੇ ਜਦੋਂ ਇਹ ਟਿੱਪਣੀ ਕੀਤੀ ਤਾਂ ਉਸ ਵਕਤ ਅਕਾਲੀ ਆਗੂ ਤੇ ਹੋਰ ਹਾਜ਼ਰ ਪੱਤਰਕਾਰ ਠਹਾਕੇ ਮਾਰਕੇ ਹੱਸਦੇ ਵੇਖੇ ਗਏ |

No comments: