ਜਲੰਧਰ — 'ਸੁਖਬੀਰ ਸੰਧਰ ਪ੍ਰੋਡਕਸ਼ਨ' ਦੀ ਪਹਿਲੀ ਫ਼ਿਲਮ 'ਜੱਟ ਬੁਆਏਜ਼-ਪੁੱਤ ਜੱਟਾਂ ਦੇ' ਜੋ 23 ਅਗਸਤ ਨੂੰ ਪੂਰੇ ਵਿਸ਼ਵ ਵਿੱਚ ਰਿਲੀਜ਼ ਹੋ ਰਹੀ ਹੈ, ਦਾ ਮਨਮੋਹਕ ਸੰਗੀਤ ਅੱਜ ਫ਼ਿਲਮ ਦੀ ਸਮੁੱਚੀ ਟੀਮ ਅਤੇ ਹੋਰ ਮੋਹਤਬਰ ਸ਼ਖਸੀਅਤਾਂ ਵੱਲੋਂ ਰਿਲੀਜ਼ ਕੀਤਾ ਗਿਆ। ਫ਼ਿਲਮ ਦੇ ਹੀਰੋ ਸਿੱਪੀ ਗਿੱਲ, ਅਮਨ ਧਾਲੀਵਾਲ, ਹੀਰੋਇਨ ਈਸ਼ਾ ਰਿਖੀ, ਲਾਈਨ ਪ੍ਰੋਡਿਊਸਰ ਹਰਵਿੰਦਰ ਸਿੰਘ ਸੰਧਰ, ਸ਼ੁਭਮ ਚੰਦਰਚੂੜ•, ਪ੍ਰੋ. ਨਵੀਨ ਗੁਲਾਟੀ ਅਤੇ ਹੋਰਾਂ ਨੇ ਇਸ ਮੌਕੇ 'ਜੱਟ ਬੁਆਏਜ਼' ਦੇ ਸੰਗੀਤ ਬਾਬਤ ਹਾਜ਼ਰੀਨ ਨਾਲ ਗੱਲਾਂ ਕੀਤੀਆਂ। ਇਸ ਮੌਕੇ ਆਰ.ਟੀ.ਆਈ ਕਮਿਸ਼ਨਰ ਸ੍ਰੀ ਅਸ਼ੋਕ ਮਹਿਤਾ ਵੀ ਹਾਜ਼ਰ ਸਨ।
ਫ਼ਿਲਮ ਦੇ ਸੰਗੀਤ ਬਾਰੇ ਜਾਣਕਾਰੀ ਦਿੰਦਿਆਂ ਸਿੱਪੀ ਗਿੱਲ ਨੇ ਦੱਸਿਆ ਕਿ 'ਜੱਟ ਬੁਆਏਜ਼' ਫ਼ਿਲਮ ਬਹੁਤ ਵਧੀਆ ਤਰੀਕੇ ਨਾਲ ਸਿਮਰਜੀਤ ਸਿੰਘ ਹੁੰਦਲ ਹੁਰਾਂ ਵੱਲੋਂ ਨਿਰਦੇਸ਼ਤ ਕੀਤੀ ਗਈ ਹੈ ਅਤੇ ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਜੋ ਪ੍ਰਿੰਸ ਕੰਵਲਜੀਤ ਸਿੰਘ ਵੱਲੋਂ ਲਿਖੇ ਗਏ ਹਨ, ਲਾਜਵਾਬ ਹਨ।