jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 4 August 2013

” ਮਸਲਾ ਸਿੱਖਿਆ ਵਿਭਾਗ ‘ਚ ਘਪਲੇ ਦਾ ” ਡੁੱਬਦਿਆਂ ਨੂੰ ਤਿਣਕਿਆਂ ਨੇ ਕਦੇ ਨਹੀਂ ਬਚਾਇਆ – ਸੁੱਚਾ ਸਿੰਘ ਖੱਟੜਾ

www.sabblok.blogspot.com

ਚੰਡੀਗੜ੍ਹ, 3 ਅਗਸਤ (ਸਬਲੋਕ ਅਪਡੇਟ ਬਿਊਰੋ)- ਸਿੱਖਿਆ ਵਿਭਾਗ ਵੱਲੋਂ ਵਿਵਾਦ ਅਧੀਨ ਲਾਈਬਰੇਰੀ ਕਿਤਾਬਾਂ ਉੱਤੇ ਸਕੂਲ-ਮੁਖੀਆਂ ਵੱਲੋਂ ਟਿੱਪਣੀਆਂ ਮੰਗਣ ਉੱਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਸੁੱਚਾ ਸਿੰਘ ਖੱਟੜਾ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਕਿਤਾਬਾਂ ਵਿਚਲੀ ਸਮੱਗਰੀ ਵਿਰੁੱਧ ਪੰਜਾਬ ਦੀ ਸਮੁੱਚੀ ਪ੍ਰੈੱਸ ਅਤੇ ਸਾਹਿਤਿਕ ਭਾਈਚਾਰੇ ਨੇ ਬਾਦਲੀਲ ਉਂਗਲੀਆਂ ਉਠਾਈਆਂ ਹਨ। ਕਿਤਾਬਾਂ ਦੀ ਚੋਣ ਕਰਨ ਅਤੇ ਸਪਲਾਈ ਦਾ ਠੇਕਾ ਦੇਣ ਵਾਲੀ ਕਮੇਟੀ ਵਿਰੁੱਧ ਸਾਬਤ ਹੋ ਚੁੱਕਾ ਹੈ ਕਿ ਪੰਜਾਬ ਦੇ ਨਾਮੀ ਪਬਲਿਸ਼ਰਾਂ ਨੂੰ ਛੱਡ ਕੇ ਸੀਮਿੰਟ ਪਾਈਪਾਂ ਬਣਾਉਣ ਵਾਲੀ ਫ਼ਰਮ ਨੂੰ ਕਿਤਾਬਾਂ ਸਪਲਾਈ ਕਰਨ ਦਾ ਕੰਮ ਬਜ਼ਾਰ ਦੀਆਂ ਕੀਮਤਾਂ ਨਾਲੋਂ ਦੋ-ਗੁਣਾ ਵੱਧ ਕੀਮਤਾਂ ਉੱਤੇ ਦਿੱਤਾ ਗਿਆ ਹੈ।ਇਹਨਾਂ ਤੱਥਾਂ ਦਾ ਪੰਜਾਬ ਦੇ ਹਰ ਅਧਿਆਪਕ ਨੂੰ ਅਤੇ ਆਮ ਲੋਕਾਂ ਨੂੰ ਪਤਾ ਹੈ। ਸਕੂਲਾਂ ਤੋਂ ਜਾਣਕਾਰੀ ਇਕੱਠੀ ਕਰਨ ਲਈ ਪ੍ਰੋਫ਼ਾਰਮਾ ਭੇਜਣ ਵਾਲੇ ਡੀਪੀਆਈ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਤਾਬਾਂ ਦੇ ਕਾਂਡ ਦੇ ਅਰਥ ਲੋਕਾਂ ਨੇ ਮਿੱਤਲ ਪ੍ਰੈਕਟੀਕਲ ਕਾਪੀਆਂ ਅਤੇ ਸਾਇੰਸ-ਕਿੱਟ ਸੌਦਿਆਂ ਨਾਲ ਜੋੜ ਕੇ ਕੱਢੇ ਹਨ।
ਡੀæਪੀæਆਈæ ਇਸ ਕਾਂਡ ਨੂੰ ਅਲੱਗ ਕਰਕੇ ਅਤੇ ਵਿਭਾਗੀ ਦਬਾਅ ਅਧੀਨ ਸਕੂਲ ਮੁਖੀਆਂ ਦੀਆਂ ਟਿੱਪਣੀਆਂ ਪ੍ਰਾਪਤ ਕਰਕੇ ਜਸਟਿਸ ਜਿੰਦਲ ਸਾਹਮਣੇ ਪੇਸ਼ ਕਰਨ ਦਾ ਮਨਸੂਬਾ ਬਣਾਈ ਬੈਠੀ ਹੈ। ਸ੍ਰੀ ਖੱਟੜਾ ਨੇ ਕਿਹਾ ਕਿ ਇਸ ਤਰ੍ਹਾਂ ਕਰਕੇ ਡੀਪੀਆਈ ਸਕੈਂਡਲ ਨਾਲ ਜੁੜੇ ਮੰਤਰੀ ਅਤੇ ਉਸ ਦੇ ਜੋਟੀਦਾਰਾਂ ਅਤੇ ਵਿਭਾਗ ਦੇ ਦਾਗੀ ਅਧਿਕਾਰੀਆਂ ਨੂੰ ਡੁੱਬਣ ਤੋਂ ਬਚਾਉਣ ਲਈ ਤਿਣਕੇ ਇੱਕਠੇ ਕਰ ਰਹੇ ਹਨ। ਸ੍ਰੀ ਖੱਟੜਾ ਅਨੁਸਾਰ ਇਸ ਤਰ੍ਹਾਂ ਕਰਕੇ ਡੀਪੀਆਈ ਨੇ ਇਹ ਪ੍ਰੋਫ਼ਾਰਮਾ ਜਾਰੀ ਕਰਕੇ ਸਕੈਂਡਲ ਉੱਤੇ ਬਹਿਸ ਨੂੰ ਦੁਬਾਰਾ ਸੱਦਾ ਦਿੱਤਾ ਹੈ । ਨਿਸ਼ਚਿਤ ਹੈ ਕਿ ਮੰਤਰੀ ਅਤੇ ਦਾਗੀ ਅਧਿਕਾਰੀਆਂ ਦੀ ਮਿੱਟੀ ਕੁੱਝ ਦਿਨ ਹੋਰ ਕੁੱਟੀ ਜਾਏਗੀ।

No comments: