jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 10 August 2013

ਸੁਖਬੀਰ ਬਾਦਲ ਦੀ ਕੈਨੇਡਾ ਫੇਰੀ ਨੂੰ ਲੱਗ ਸਕਦਾ ਹੈ ਮੁਕੱਦਮੇ ਦਾ ਗ੍ਰਹਿਣ

www.sabblok.blogspot.com



ਸਰੀ.10 ਅਗਸਤ. – ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ sikhs-for-justice-jatinder-grewal-and-gurpatwant-pannu-2ਸਿੰਘ ਬਾਦਲ ਦੀ ਇੱਕ ਵਫਦ ਸਮੇਤ ਸਤੰਬਰ ਮਹੀਨੇ ਕੈਨੇਡਾ ਫੇਰੀ ਨੂੰ ਲੈ ਕੇ ਜਿੱਥੇ ਉਨ੍ਹਾਂ ਦੇ ਸਮਰਥਕਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉੱਥੇ ਇਸ ਫੇਰੀ ਦੌਰਾਨ ਉਨ੍ਹਾਂ ਨੂੰ ਕੁਝ ਕਾਨੂੰਨੀ ਅੜਚਨਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਸ ਦੀ ਪੁਸ਼ਟੀ ਮਨੁੱਖੀ ਅਧਿਕਾਰ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਵਲੋਂ ਸਰੀ ਵਿਖੇ ਵੀਰਵਾਰ ਦੁਪਿਹਰ ‘ਪੰਜਾਬੀ ਪ੍ਰੈੱਸ ਕਲੱਬ ਆਫ ਬੀ. ਸੀ.’ ਨਾਲ ਕੀਤੀ ਗਈ ਇੱਕ ਪੱਤਰਕਾਰ ਮਿਲਣੀ ਦੌਰਾਨ ਹੋਈ।ਸ. ਸੁਖਬੀਰ ਸਿੰਘ ਬਾਦਲ ਦੀ ਕੈਨੇਡਾ ਫੇਰੀ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਅਮਰੀਕਾ ਤੋਂ ਪਹੁੰਚੇ ਸੰਸਥਾ ਦੇ ਮੁਖੀ ਵਕੀਲ ਗੁਰਪਤਵੰਤ ਸਿੰਘ ਪੰਨੂ ਨੇ ਇਸ ਮਸਲੇ ‘ਤੇ ਆਪਣੀ ਰਣਨੀਤੀ ਖੁੱਲ ਕੇ ਜ਼ਾਹਰ ਕਰਨ ਤੋਂ ਤਾਂ ਇਨਕਾਰ ਕਰ ਦਿੱਤਾ ਪਰ ਨਾਲ ਹੀ ਦੱਸਿਆ ਕਿ ਅਮਰੀਕਾ ਅਤੇ ਕੈਨੇਡਾ ਦੇ ਕਾਨੂੰਨਾਂ ‘ਚ ਬਹੁਤ ਫਰਕ ਹੈ। ਅਮਰੀਕਾ ਵਿੱਚ ਰਾਸ਼ਟਰਪਤੀ ਪ੍ਰਣਾਲੀ ਹੋਣ ਕਾਰਨ ਉੱਥੇ ਗੈਰ-ਫੌਜਦਾਰੀ ਮੁਕੱਦਮਾ ਕਰਕੇ ਸੰਮਨ ਤਾਮੀਲ ਕਰਵਾਏ ਜਾਂਦੇ ਹਨ ਜਦਕਿ ਕੈਨੇਡਾ ਵਿੱਚ ਸੰਸਦੀ ਪ੍ਰਣਾਲੀ ਰਾਹੀਂ ਫੌਜਦਾਰੀ ਮੁਕੱਦਮਾ ਕਰਕੇ ਗ੍ਰਿਫਤਾਰੀ ਦੇ ਵਾਰੰਟ ਕਢਵਾਏ ਜਾਂਦੇ ਹਨ। ਪੰਨੂ ਨੇ ਸਾਬਕਾ ਅਮਰੀਕਨ ਰਾਸ਼ਟਰਪਤੀ ਜਾਰਜ ਬੁਸ਼ ਦੀ ਉਦਾਹਰਨ ਦਿੱਤੀ, ਜਿਨ੍ਹਾਂ ਨੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦਾ ਦੌਰਾ ਅੱਧਵਾਟੇ ਇਸ ਲਈ ਹੀ ਛੱਡ ਦਿੱਤਾ ਸੀ, ਕਿਉਂਕਿ ਉਨ੍ਹਾਂ ‘ਤੇ ਵੀ ਕੁਝ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਅਜਿਹੇ ਹੀ ਦੋਸ਼ ਲਗਾਏ ਗਏ ਸਨ।
ਦੱਸਣਯੋਗ ਹੈ ਕਿ ‘ਸਿੱਖਸ ਫਾਰ ਜਸਟਿਸ’ ਵਲੋਂ ਪਿਛਲੇ ਸਾਲ ਅਮਰੀਕਾ ਦੌਰੇ ‘ਤੇ ਆਏ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਅਜਿਹੀ ਹੀ ਕਾਨੂੰਨੀ ਉਲਝਣ ‘ਚ ਉਲਝਾਇਆ ਗਿਆ ਸੀ, ਜਿਸ ਦੇ ਸੰਮਨ ਤਾਮੀਲ ਹੋਣ ਦਾ ਰੇੜਕਾ ਅਜੇ ਵੀ ਚੱਲ ਰਿਹਾ ਹੈ।
ਇਸ ਹਫਤੇ ਇਹ ਅਫਵਾਹ ਵੀ ਸੁਣਨ ਨੂੰ ਮਿਲੀ ਸੀ ਕਿ ਸੁਖਬੀਰ ਬਾਦਲ ਫੇਰ ਕੈਨੇਡਾ ਆਉਣ ਲਈ ਦੁਚਿੱਤੀ ਵਿੱਚ ਫਸ ਗਏ ਹਨ। ਉਨ੍ਹਾਂ ਨੂੰ ਇਸ ਗੱਲ ਦਾ ਪੂਰਣ ਅਹਿਸਾਸ ਹੈ ਕਿ ਉਨ੍ਹਾਂ ਦਾ ਇਥੇ ਗਹਿ ਗੱਡਵਾਂ ਵਿਰੋਧ ਹੋਵੇਗਾ। ਭਰੋਸੇਯੋਗ ਵਸੀਲਿਆਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਸੁਖਬੀਰ ਬਾਦਲ ਆਪਣੇ ਕੈਨੇਡਾ ਬੈਠੇ ਅਕਾਲੀ ਕਾਰਕੁੰਨਾਂ ਨੂੰ ਇਸ ਗੱਲ ਦਾ ਯਕੀਨ ਦੁਆ ਰਿਹਾ ਹੈ ਕਿ ਐਤਕੀਂ ਉਸਦੀ ਫੇਰੀ ਰੱਦ ਨਹੀਂ ਹੋਵੇਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਵਿਚਲੇ ਅਕਾਲੀ ਇਸ ਗੱਲ ਦਾ ਪ੍ਰਚਾਰ ਕਰਦੇ ਹਨ ਕਿ ਉਹ ਬੜੇ ਉਤਸ਼ਾਹਤ ਹਨ, ਦਰਅਸਲ ਖਾਮਖਾਹ ਦਾ ਝੰਜਟ ਸਹੇੜਨ ਦੀ ਬਜਾਏ ਕੁੱਝ ਅਕਾਲੀ ਮੈਂਬਰ ਬਾਦਲ ਨੂੰ ਇਹ ਸਲਾਹ ਵੀ ਦੇ ਰਹੇ ਹਨ ਕਿ ਉਹ ਆਪਣਾ ਧਿਆਨ ਪੰਜਾਬ ਵਿੱਚ ਕੇਂਦਰਤ ਰੱਖਣ ਅਤੇ ਵਿਦੇਸ਼ਾਂ ਵਿੱਚ ਆਏ ਮੰਤਰੀਆਂ ਨੂੰ ਭੇਜ ਕੇ ਆਪਣੀ ਸ਼ਾਖ਼ ਕਾਇਮ ਰੱਖ ਲੈਣ ਕਿਉਂਕਿ ਅਗਰ ਸੁਖਬੀਰ ਬਾਦਲ ਜਾਂ ਪ੍ਰਕਾਸ਼ ਬਾਦਲ ਕੈਨੇਡਾ ਫੇਰੀ ਤੇ ਆਉਂਦੇ ਹਨ ਤਾਂ ਉਨਾਂ ਦੇ ਵਿਰੋਧ ਦਾ ਮਸਲਾ ਲੁੱਕੀ ਛਿਪੀ ਗੱਲ ਨਹੀਂ ਹੈ।
ਇਥੇ ਵਰਨਣਯੋਗ ਹੈ ਕਿ ਕੈਨੇਡਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਭਾਵੇਂ ਵੇਖਣ ਨੂੰ ਲੱਗਦਾ ਹੈ ਕਿ ਖਾਲਿਸਤਾਨ ਦੇ ਸੰਘਰਸ਼ ਤੋਂ ਪੈਰ ਪਿੱਛੇ ਖਿੱਚ ਰਿਹਾ ਹੈ, ਪਰ ਬਾਦਲਾਂ ਨੂੰ ਮੂੰਹ ਲਾਉਣ ਨੂੰ ਕੋਈ ਵੀ ਤਿਆਰ ਨਹੀਂ ਹੈ। ਸਿੱਖਾਂ ਦੀਆਂ ਕੁੱਝ ਕਾਗਜ਼ੀ ਸੰਸਥਾਵਾਂ ਨੇ ਭਾਵੇਂ ਚੁੱਪ ਸਾਧੀ ਹੋਈ ਹੈ, ਪਰ ਸਿੱਖਾਂ ਦੀ ਸਿੱਖਸ ਫਾਰ ਜਸਟਿਸ ਪਿੱਛੇ ਇੱਕਜੁਟੱਤਾ ਮਜਬੂਤੀ ਫੜਦੀ ਜਾ ਰਹੀ ਹੈ ਜਿਸ ਸਦਕਾ ਬਹੁਤੀਆਂ ਸੰਸਥਾਵਾਂ ਲਾਚਾਰ ਹੋ ਕੇ ਰਹਿ ਗਈਆਂ ਹਨ।
ਪੰਜਾਬ ਦੇ ਕਾਂਗਰਸੀਆਂ ਦੀ ਕੈਨੇਡਾ-ਅਮਰੀਕਾ ਫੇਰੀ ਦੌਰਾਨ ਉਨ੍ਹਾਂ ‘ਤੇ ਅਜਿਹੇ ਮੁਕੱਦਮੇ ਨਾ ਚਲਾਉਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ‘ਚ ਸੰਸਥਾ ਦੇ ਕੋਆਰਡੀਨੇਟਰ ਜਤਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ’84 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਸਮਝੇ ਜਾਂਦੇ ਕੇਂਦਰੀ ਸਿਆਸਤ ‘ਚ ਸਰਗਰਮ ਕਾਂਗਰਸੀ ਆਗੂ ਕਮਲ ਨਾਥ ਤੋਂ ਹੀ ਸ਼ੁਰੂਆਤ ਕੀਤੀ ਗਈ ਸੀ। ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਮੁੱਖ ਮੰਤਰੀ ਕਾਲ ‘ਚ ਕੀਤੇ ਗਏ ਕੈਨੇਡਾ ਦੌਰੇ ਦਾ ਸਵਾਲ ਹੈ ਤਾਂ ਉਸ ਵਕਤ ‘ਸਿੱਖਸ ਫਾਰ ਜਸਟਿਸ’ ਹੋਂਦ ਵਿੱਚ ਹੀ ਨਹੀਂ ਸੀ ਆਈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਸਿੱਖ ਨਸਲਕੁਸ਼ੀ ‘ਚ ਭੂਮਿਕਾ ਨਿਭਾਉਣ ਵਾਲੇ ਅਤੇ ਕੈਨੇਡਾ-ਅਮਰੀਕਾ ‘ਚ ਜਨਤਕ ਤੌਰ ‘ਤੇ ਵਿਚਰਨ ਵਾਲੇ ਭਾਰਤੀ ਸਿਆਸੀ ਆਗੂਆਂ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਖ਼ਿਲਾਫ ਵੀ ਕਾਨੂੰਨੀ ਜਵਾਬਦੇਹੀ ਦੀ ਪ੍ਰਕਿਰਿਆ ਆਰੰਭੀ ਜਾਵੇਗੀ।
ਇਸ ਦੌਰਾਨ ਕੁਝ ਸਥਾਨਕ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਵੀ ਸ. ਸੁਖਬੀਰ ਸਿੰਘ ਬਾਦਲ ਦੀ ਫੇਰੀ ਦੇ ਜਨਤਕ ਵਿਰੋਧ ਦਾ ਐਲਾਨ ਸਥਾਨਕ ਰੇਡੀਓ ਤੋਂ ਕੀਤਾ ਗਿਆ ਹੈ।

No comments: