www.sabblok.blogspot.com
ਫਿਰੋਜ਼ਪੁਰ ਜ਼ਿਲੇ ਦੇ ਹੁਸੈਨੀਵਾਲਾ ਸਰਹੱਦ ਨੇੜੇ ਸਥਿਤ ਪਿੰਡ ਬਾਰੇ ਕੇ ‘ਚ ਇਕ ਵਿਅਕਤੀ ਨੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦੇ ਹੋਏ ਆਪਣੀ ਪਤਨੀ ਦੇ ਹੱਥ-ਪੈਰ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਗੁਰਦੇਵ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਮਨਜੀਤ ਕੌਰ ਦੇ ਕਿਸੇ ਨਾਲ ਨਾਜਾਇਜ਼ ਸੰਬੰਧ ਹਨ। ਇਸ ਗੱਲ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਪੰਚਾਇਤ ‘ਚ ਫੈਸਲਾ ਹੋ ਚੁੱਕਾ ਹੈ। ਪੀੜਤ ਔਰਤ ਮਨਜੀਤ ਕੌਰ ਦਾ 7 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਗਰਭਵਤੀ ਹੈ। ਸ਼ੁੱਕਰਵਾਰ ਨੂੰ ਜਦੋਂ ਮਨਜੀਤ ਕੌਰ ਘਰ ‘ਚ ਕੰਮ ਕਰ ਰਹੀ ਸੀ ਤਾਂ ਉਸ ਦੇ ਪਤੀ ਗੁਰਦੇਵ ਸਿੰਘ ਨੇ ਦਰਵਾਜ਼ਾ ਬੰਦ ਕਰਕੇ ਕੁਹਾੜੀ ਨਾਲ ਹਮਲਾ ਕਰਕੇ ਉਸ ਦੇ ਹੱਥ-ਪੈਰ ਵੱਢ ਦਿੱਤੇ ਅਤੇ ਮੌਕੇ ਤੋਂ ਫਰਾਰ ਹੋ ਗਿਆ। ਉਸ ਦੀਆਂ ਚੀਕਾਂ ਸੁਣ ਕੇ ਗੁਆਂਢੀਆਂ ਨੇ ਮਨਜੀਤ ਕੌਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਭੇਜ ਦਿੱਤਾ ਹੈ।ਪੀੜਤ ਦੀ ਭੈਣ ਸੁਰਜੀਤ ਕੌਰ ਨੇ ਦੱਸਿਆ ਕਿ ਉਸ ਦੀ ਭੈਣ ਦਾ ਪਤੀ ਪਹਿਲਾਂ ਵੀ ਨਾਜਾਇਜ਼ ਸਬੰਧਾਂ ਦਾ ਸ਼ੱਕ ਕਰਦਾ ਰਿਹਾ ਪਰ ਪੰਚਾਇਤ ਨੇ ਇਸ ਦਾ ਫੈਸਲਾ ਕਰਕੇ ਗੁਰਦੇਵ ਸਿੰਘ ਨੂੰ ਸਮਝਾ ਕੇ ਘਰ ਵਸਾਉਣ ਦੀ ਗੱਲ ‘ਤੇ ਰਾਜ਼ੀ ਕਰ ਲਿਆ, ਪਰ ਅੱਜ ਉਸ ਨੇ ਮੇਰੀ ਭੈਣ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਜੋ ਕਿ ਹੁਣ ਇਲਾਜ ਲਈ ਹਸਪਤਾਲ ‘ਚ ਪਈ ਹੈ।
No comments:
Post a Comment