jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 10 August 2013

ਅਕਾਲੀ ਦਲ ਲਈ ਮਨਪ੍ਰੀਤ ਮਰ ਚੁੱਕਾ ਹੈ : ਮਨਪ੍ਰੀਤ ਬਾਦਲ

www.sabblok.blogspot.com

ਕਾਂਗਰਸ ਨਾਲ ਸੀਟਾਂ ਦੀ ਅਡਜਸਟਮੈਂਟ ਹੋ ਸਕਦੀ ਹੈ ਮੁੱਦਿਆਂ ਦੀ ਨਹੀਂ
ਮਲੋਟ - ਅਕਾਲੀ ਦਲ ਲਈ ਮਨਪ੍ਰੀਤ ਮਰ ਚੁੱਕਾ ਹੈ ਅਤੇ ਮਰਿਆ ਹੋਇਆ ਇਨਸਾਨ ਕਦੇ ਵਾਪਸ ਨਹੀਂ ਪਰਤਿਆ। ਇਹ ਜਵਾਬ ਖੁਦ ਮਨਪ੍ਰੀਤ ਬਾਦਲ ਨੇ ਮਲੋਟ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਵਲੋਂ ਪੁੱਛੇ ਜਾਣ 'ਤੇ  ਕੀ ਹਾਲੇ ਵੀ ਉਨ੍ਹਾਂ ਦੇ ਅਕਾਲੀ ਦਲ ਬਾਦਲ ਵਿਚ ਵਾਪਸੀ ਦੇ ਕੋਈ ਆਸਾਰ ਹਨ, ਦੇ ਜਵਾਬ ਵਿਚ ਦਿੱਤਾ ।  ਮਨਪ੍ਰੀਤ ਬਾਦਲ ਅੱਜ ਮਲੋਟ ਵਿਖੇ ਪੀ.ਪੀ.ਪੀ. ਦੇ ਉੱਘੇ ਆਗੂ ਤੇ ਹਲਕਾ ਇੰਚਾਰਜ ਮਲੋਟ ਨਛੱਤਰ ਸਿੰਘ ਕੁਰਾਈਵਾਲਾ ਦੇ ਘਰ ਪੁੱਡਾ ਕਾਲੋਨੀ ਵਿਖੇ ਬਲਾਕ ਸੰਮਤੀ ਤੇ ਪੰਚਾਇਤੀ ਚੋਣਾਂ ਤੋਂ ਬਾਅਦ ਜਿੱਤੇ ਆਗੂਆਂ ਨਾਲ ਰੂ-ਬਰੂ ਹੋਣ ਲਈ ਰੱਖੇ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਪੁੱਜੇ ਸਨ। ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਾਦਲ ਵਲੋਂ ਗਿੱਦੜਬਾਹਾ ਹਲਕੇ ਦੇ ਸੰਗਤ ਦਰਸ਼ਨ ਦੌਰਾਨ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਮਨਪ੍ਰੀਤ ਨੇ ਅਕਾਲੀ ਦਲ ਛੱਡ ਕੇ ਆਪਣਾ ਕੈਰੀਅਰ ਬਰਬਾਦ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ 'ਤੇ ਮੁੱਖ ਮੰਤਰੀ ਬਾਦਲ ਦੀ ਬਹੁਤ ਇੱਜ਼ਤ ਕਰਦੇ ਹਨ ਪਰ ਉਹ ਅੱਜ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਸਿਆਸਤ ਕੈਰੀਅਰ ਬਣਾਉਣ  ਲਈ ਕੋਈ ਕੰਪਨੀ ਨਹੀਂ ਬਲਕਿ ਸਿਆਸਤ ਇਕ ਜਨੂੰਨ ਹੈ। ਉਨ੍ਹਾਂ ਕਿਹਾ ਕਿ ਸ. ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ ਤੇ ਇਸੇ ਦੌਰਾਨ ਸ. ਬਾਦਲ ਦਾ ਕੈਰੀਅਰ ਤਾਂ ਬਹੁਤ ਉੱਪਰ ਚਲਾ ਗਿਆ ਜਦਕਿ ਪੰਜਾਬ ਦਾ ਕੈਰੀਅਰ ਤਬਾਹ ਹੋ ਗਿਆ। ਚੰਗਾ ਹੁੰਦਾ ਕਿ ਸ. ਬਾਦਲ ਆਪਣਾ ਕੈਰੀਅਰ ਭਾਵੇਂ ਖਰਾਬ ਹੋਣ ਦਿੰਦੇ ਪਰ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਤੋਰ ਦਿੰਦੇ। ਮਨਪ੍ਰੀਤ ਬਾਦਲ ਨੇ ਇਸ ਮੌਕੇ ਦੱਸਿਆ ਕਿ ਬਲਾਕ ਸੰਮਤੀ ਤੇ ਪੰਚਾਇਤੀ ਚੋਣਾਂ ਦੌਰਾਨ ਪੀ.ਪੀ.ਪੀ. ਪਾਰਟੀ ਦੇ 43 ਬਲਾਕ ਸੰਮਤੀ, 3 ਜ਼ਿਲਾ ਪ੍ਰੀਸ਼ਦ, 330 ਸਰਪੰਚ ਤੇ 1248 ਪੰਚਾਇਤ ਮੈਂਬਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਜਿਸ ਨਾਲ ਕਿ ਪੀ.ਪੀ.ਪੀ. ਪਾਰਟੀ ਦੀਆਂ ਜੜ੍ਹਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ । ਕਾਂਗਰਸ ਪਾਰਟੀ ਨਾਲ ਚਲ ਰਹੇ ਸਮਝੌਤੇ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਨਾਲ ਸੀਟਾਂ ਦੀ ਅਡਜਸਟਮੈਂਟ ਤਾਂ ਹੋ ਸਕਦੀ ਹੈ ਪਰ ਮੁੱਦਿਆਂ 'ਤੇ ਕੋਈ ਸਮਝੌਤਾ ਨਹੀਂ ਹੋ ਸਕਦਾ। ਇਸ ਮੌਕੇ ਉਨ੍ਹਾਂ ਨਾਲ ਗੁਰਦਾਸ ਸਿੰਘ ਬਾਦਲ ਸਾਬਕਾ ਮੈਂਬਰ ਪਾਰਲੀਮੈਂਟ, ਹਨੀ ਫੱਤਣਵਾਲਾ ਸਾਬਕਾ ਚੇਅਰਮੈਨ, ਨਛੱਤਰ ਸਿੰਘ ਕੁਰਾਈਵਾਲਾ, ਚੂਹੜ ਸਿੰਘ ਸਰਪੰਚ, ਜਗਸੀਰ ਸਿੰਘ ਸਰਪੰਚ ਸੋਥਾ, ਤਰਸੇਮ ਸਿੰਘ ਸਰਪੰਚ ਦਬੜਾ, ਕਾਕਾ ਨੰਬਰਦਾਰ, ਅੰਗਰੇਜ ਸਿੰਘ ਫੂਲੇਵਾਲਾ, ਕੁਲਦੀਪ ਸਿੰਘ ਪੰਨ੍ਹੀਵਾਲਾ, ਰੇਸ਼ਮ ਸਿੰਘ ਮੱਲਕਟੋਰਾ, ਬਲਵਿੰਦਰ ਸਿੰਘ, ਲੱਖਾ ਔਲਖਾਂ, ਨਿਰਮਲ ਸਿੰਘ ਵਣਵਾਲਾ, ਜੱਸੀ ਬਰਾੜ, ਧਰਮਿੰਦਰ ਸਿੰਘ, ਪੱਪੂ ਭਾਈਕੇਰਾ, ਬੇਅੰਤ ਤੇ ਸਰਦੂਲ ਸਿੰਘ ਖਾਨੇ ਕੀ ਢਾਬ, ਕੁਲਦੀਪ ਸਿੰਘ ਤੇ ਕੇਵਲ ਸਿੰਘ ਘੱਗਾ ਅਤੇ ਗੁਰਦੀਪ ਸਿੰਘ ਤਾਮਕੋਟ ਆਦਿ ਹਾਜ਼ਰ ਸਨ।

No comments: