www.sabblok.blogspot.com
ਤਰਨ ਤਾਰਨ, 10 ਅਸਗਤ -ਤਰਨ ਤਾਰਨ ਦੇ ਮੌਜੂਦਾ ਐਸ.ਐਸ.ਪੀ. ਰਾਜਜੀਤ ਸਿੰਘ ਹੁੰਦਲ ਦੀ ਲੜਕੀ ਸੁਖਮਨੀ ਹੁੰਦਲ ਵਲੋਂ ਐਮ.ਬੀ.ਬੀ. ਐਸ. ਵਿਚ ਦਾਖ਼ਲੇ ਲਈ ਭਰੇ ਗਏ ਫਾਰਮ ਵਿਚ ਆਪਣੇ ਜਿਊਾਦੇ ਪਿਤਾ ਨੂੰ ਅੱਤਵਾਦ ਦੇ ਦੌਰ ਵਿਚ ਮਾਰੇ ਜਾਣ ਬਾਰੇ ਦੱਸ ਕੇ ਅੱਤਵਾਦ ਪੀੜਤ ਕੋਟੇ ਵਿਚ ਸੀਟ ਲੈਣ ਲਈ ਬਿਨੈ-ਪੱਤਰ ਦਾਖ਼ਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਹ ਮਾਮਲਾ ਸੁਰਖੀਆਂ ਵਿਚ ਆ ਜਾਣ 'ਤੇ ਪੁਲਿਸ ਤੇ ਪ੍ਰਸ਼ਾਸਨਿਕ ਵਿਭਾਗਾਂ ਵਿਚ ਖਲਬਲੀ ਮਚ ਗਈ | ਇਸ ਸਬੰਧੀ ਅੱਜ ਸਾਰਾ ਦਿਨ ਤਰਨ ਤਾਰਨ ਦੇ ਐਸ. ਐਸ. ਪੀ. ਰਾਜਜੀਤ ਸਿੰਘ ਤਰਨ ਤਾਰਨ ਵਿਚਲੇ ਆਪਣੇ ਦਫ਼ਤਰ ਵਿਚ ਨਹੀਂ ਬੈਠੇ ਅਤੇ ਅੱਜ ਉਨ੍ਹਾਂ ਨੂੰ ਵਾਰ-ਵਾਰ ਮੋਬਾਈਲ 'ਤੇ ਗੱਲਬਾਤ ਕਰਨ ਲਈ ਫੋਨ ਕੀਤਾ ਗਿਆ, ਲੇਕਿਨ ਉਨ੍ਹਾਂ ਨੇ ਫੋਨ ਨਹੀਂ ਚੁਕਿਆ | ਦੂਜੇ ਪਾਸੇ ਐਸ. ਐਸ. ਪੀ. ਹੁੰਦਲ ਨੇ ਇਸ ਸਬੰਧੀ ਇਕ ਅੰਗਰੇਜ਼ੀ ਦੀ ਅਖ਼ਬਾਰ ਨਾਲ ਗੱਲਬਾਤ ਦੌਰਾਨ ਮਾਮਲੇ ਨੂੰ ਤਕਨੀਕੀ ਗਲਤੀ ਦੱਸਿਆ | ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਹੁਸ਼ਿਆਰਪੁਰ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਵਰੁਨ ਰੂਜਮ ਨਾਲ ਅੱਜ ਐਸ.ਐਸ.ਪੀ. ਹੁੰਦਲ ਨੇ ਮਿਲ ਕੇ ਸਰਟੀਫਿਕੇਟ ਜਾਰੀ ਕਰਨ ਸਬੰਧੀ ਗੱਲ ਵੀ ਕੀਤੀ ਹੈ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਸਰਟੀਫਿਕੇਟ ਨੂੰ ਦਰੁਸਤ ਕਰਨ ਸਬੰਧੀ ਕਾਰਵਾਈ ਅਮਲ ਵਿਚ ਲਿਆ ਦਿੱਤੀ ਹੈ | ਜਾਣਕਾਰੀ ਅਨੁਸਾਰ ਐਸ.ਐਸ.ਪੀ. ਤਰਨ ਤਾਰਨ ਰਾਜਜੀਤ ਸਿੰਘ ਹੁੰਦਲ ਦੀ ਬੇਟੀ ਸੁਖਮਨੀ ਹੁੰਦਲ ਨੇ ਐਮ.ਬੀ. ਬੀ. ਐਸ. ਦੇ ਦਾਖ਼ਲੇ ਲਈ ਜੋ ਫਾਰਮਾਂ ਨਾਲ ਅੱਤਵਾਦ ਪੀੜਤ ਹੋਣ ਦਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦਾ ਸਰਟੀਫਿਕੇਟ ਲਗਾਇਆ ਹੈ, ਉਸ ਵਿਚ ਐਸ. ਐਸ. ਪੀ. ਰਾਜਜੀਤ ਸਿੰਘ ਹੁੰਦਲ ਨੂੰ ਅੱਤਵਾਦ ਦੇ ਦੌਰ ਸਮੇਂ ਸ਼ਹੀਦ ਹੋਣ ਬਾਰੇ ਲਿਖਿਆ ਹੋਇਆ ਹੈ, ਜਿਸ ਕਾਰਨ ਇਹ ਗੱਲ ਪੂਰੇ ਜ਼ੋਰਾਂ ਨਾਲ ਚਰਚਾ ਦਾ ਵਿਸ਼ਾ ਬਣ ਗਈ | ਅੱਜ ਐਸ.ਐਸ.ਪੀ. ਰਾਜਜੀਤ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਨਾ ਤਾਂ ਆਪਣੇ ਦਫ਼ਤਰ ਬੈਠੇ ਤੇ ਨਾ ਹੀ ਉਨ੍ਹਾਂ ਆਪਣਾ ਟੈਲੀਫੋਨ ਚੁੱਕਿਆ | ਇਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੇ ਆਪਣੇ ਪੱਖ ਵਿਚ ਸ: ਹੁੰਦਲ ਨੇ ਇਹ ਗੱਲ ਦੱਸੀ ਕਿ ਅੱਤਵਾਦ ਦੌਰਾਨ ਉਨ੍ਹਾਂ ਦੀ ਮਾਤਾ ਸ਼ਹੀਦ ਹੋ ਗਏ ਸਨ, ਜਿਸ ਕਾਰਨ ਅੱਤਵਾਦ ਪੀੜਤ ਕੋਟੇ ਵਿਚ ਉਨ੍ਹਾਂ ਦੀ ਬੇਟੀ ਨੇ ਇਹ ਸਰਟੀਫਿਕੇਟ ਹਾਸਲ ਕੀਤਾ ਹੈ, ਜਦਕਿ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਲੈਰੀਕਲ ਸਟਾਫ਼ ਵਲੋਂ ਗਲਤੀ ਕਾਰਨ ਇਸ ਸਰਟੀਫਿਕੇਟ 'ਤੇ ਉਨ੍ਹਾਂ ਦਾ ਨਾਂਅ ਆ ਗਿਆ ਹੈ | ਇਸ ਮਾਮਲੇ ਵਿਚ ਐਸ.ਐਸ. ਪੀ. ਸਮੇਤ ਕਈ ਉਚ ਅਧਿਕਾਰੀਆਂ ਉਪਰ ਗਾਜ਼ ਡਿੱਗ ਸਕਦੀ ਹੈ |
No comments:
Post a Comment