jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 6 August 2013

ਨਰਿੰਦਰ ਮੋਦੀ ਨੂੰ ਫਿਰਕਾਪ੍ਰਸਤ ਲੀਡਰ ਐਲਾਨਿਆ ਜਾਵੇ-ਨਾਪਾ

www.sabblok.blogspot.com 

ਮਿਲਪੀਟਸ (ਕੈਲੀਫੋਰਨੀਆ)ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਚੇਅਰਮੈਨ ਸ: ਦਲਵਿੰਦਰ ਸਿੰਘ ਧੂਤ ਤੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਅਜ ਇਥੇ ਅਮਰੀਕਾ ਦੇ ਰਾਸ਼ਟਰਪਤੀ ਬਾਰਕ ਉਬਾਮਾ ਤੇ ਅਮਰੀਕੀ ਸੈਨੇਟ ਦੇ ਸਮੂਹ ਮੈਂਬਰਾਂ ਨੂੰ ਲਿਖੇ ਗਏ ਇਕ ਪਤਰ ਰਾਹੀਂ ਮੰਗ ਕੀਤੀ ਹੈ ਕਿ ਭਾਰਤ ਵਿਚ ਗੁਜਰਾਤ ਸਟੇਟ ਦੇ ਮੁਖਮੰਤਰੀ ਨਰਿੰਦਰ ਮੋਦੀ ਨੂੰ ਉਸਦੀਆਂ ਘਟ ਗਿਣਤੀ ਕੌਮਾਂ ਪ੍ਰਤੀ ਵਿਤਕਰੇ ਵਾਲੀਆਂ ਰੁਚੀਆਂ ਨੂੰ ਮੁਖ ਰਖ ਕੇ ਉਸਨੂੰ ਇਕ ਫਿਰਕਾਪ੍ਰਸਤ ਲੀਡਰ ਐਲਾਨਿਆ ਜਾਵੇ ਤੇ ਉਸ ਉਪਰ ਅਮਰੀਕਾ ਅੰਦਰ ਦਾਖਲੇ ਉਪਰ ਲਗੀਆਂ ਪਾਬੰਦੀਆਂ ਨੂੰ ਜਾਰੀ ਰਖਿਆ ਜਾਵੇ।ਇਹਨਾਂ ਆਗੂਆਂ ਨੇ ਦਸਿਆ ਕਿ ਜਿਸ ਤਰਾਂ ਨਰਿੰਦਰ ਮੋਦੀ ਤੇ ਉਸਦੀ ਸਰਕਾਰ ਗੁਜਰਾਤ ਵਿਚੋਂ ਇਕ ਹਜਾਰ ਸਿਖ ਪਰਿਵਾਰਾਂ ਨੂੰ ਉਜਾੜਨ ਲਈ ਹਰ ਹੀਲਾ ਵਸੀਲਾ ਵਰਤ ਰਹੀ ਹੈ ਉਸਤੋਂ ਉਸ ਦੀ ਫਿਰਕਾਪ੍ਰਸਤੀ ਵਾਲਾ ਅਸਲੀ ਚਿਹਰਾ ਦਿਖਾਈ ਦੇ ਰਿਹਾ ਹੈ।ਇਹਨਾਂ ਆਗੂਆਂ ਨੇ ਦਸਿਆ ਕਿ ਗੁਜਰਾਤ ਵਿਚ ਇਹਨਾਂ ਸਿਖ ਪਰਿਵਾਰਾਂ ਨੂੰ ਭਾਰਤ ਦੇ ਮਰਹੂਮ ਪਰਧਾਨ ਮੰਤਰੀ ਸ੍ਰੀ ਲਾਲ ਬਹਾਦੁਰ ਸ਼ਾਸ਼ਤਰੀ ਨੇ ਭਾਰਤ –ਪਾਕਿ ਦੀ ਜੰਗ ਤੋਂ ਬਾਅਦ ਇਸ ਮਕਸਦ ਲਈ ਉਥੇ ਵਸਾਇਆ ਸੀ ਕਿ ਅਜਿਹਾ ਕਰਨ ਨਾਲ ਇਕ ਤਾਂ ਉਹ ਹਲਕਾ ਅਬਾਦ ਤੇ ਖੁਸ਼ਹਾਲ ਹੋ ਜਾਏਗਾ ਤੇ ਦੂਸਰਾ ਉਸ ਖੇਤਰ ਤੇ ਲਗਦੇ ਪਾਕਿਸਤਾਨ ਬਾਰਡਰ ਉਪਰ ਨਜਰ ਰਖੀ ਜਾ ਸਕੇਗੀ ਲੇਕਿਨ ਹੁਣ ਜਦ ਸਿਖ ਕਿਸਾਨਾਂ ਨੇ ਆਪਣੀ ਅਣਥਕ ਮਿਹਨਤ ਨਾਲ ਇਹ ਇਲਾਕਾ ਅਬਾਦ ਤੇ ਉਪਜਾਊ ਕਰ ਲਿਆ ਹੈ ਤਾਂ ਗੁਜਰਾਤ ਦਾ ਮੁਖਮੰਤਰੀ ਨਰਿੰਦਰ ਮੋਦੀ ਤੇ ਉਸਦੀ ਸਰਕਾਰ ਇਹਨਾਂ ਸਿਖ ਕਿਸਾਨਾਂ ਨੂੰ ਉਜਾੜਨ ਲਈ ਕੋਈ ਕਸਰ ਬਾਕੀ ਨਹੀਂ ਛਡ ਰਹੀ ।ਇਸ ਤੋਂ ਵੀ ਜਿਆਦਾ ਦੁਖ ਵਾਲੀ ਗਲ ਇਹ ਹੈ ਕਿ ਇਹਨਾਂ ਜਮੀਨਾਂ ਦੇ ਸਰਕਾਰੀ ਇੰਦਰਾਜ ਨਾਲ ਵੀ ਛੈੜ ਛਾੜ ਕੀਤੀ ਜਾ ਰਹੀ ਹੈ ਤਾਂ ਕਿ ਇਹਨਾਂ ਸਿਖਾਂ ਦੀ ਇਸ ਜਮੀਨ ਉਪਰ ਕਬਜੇ ਨੂੰ ਝੁਠਲਾਇਆ ਜਾ ਸਕੇ।ਅੰਤ ਵਿਚ ਇਹਨਾਂ ਆਗੂਆਂ ਨੇ ਪੰਜਾਬ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਸਲੇ ਤੇ ਇਕਮੁਠ ਹੋ ਕੇ ਗੁਜਰਾਤ ਵਿਚੋਂ ਇਹਨਾਂ ਸਿਖ ਪਰਿਵਾਰਾਂ ਦੇ ਉਜਾੜੇ ਨੂੰ ਰੋਕਣ ਲਈ ਜੋਰਦਾਰ ਅਵਾਜ ਬੁਲੰਦ ਕਰਨ

No comments: