jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 5 August 2013

ਅੰਤਰਰਾਸ਼ਟਰੀ ਦਸਤਾਰ ਜਾਗਰੂਕਤਾ ਦਿਵਸ ਮਨਾਇਆ

www.sabblok.blogspot.com
ਬਰੇਸ਼ੀਆ (ਇਟਲੀ), 5 ਅਗਸਤ (ਬਲਦੇਵ ਸਿੰਘ ਬੂਰੇ ਜੱਟਾਂ)-ਇੰਗਲੈਂਡ ਦੇ ਸਿੱਖ ਚੈਨਲ ਵੱਲੋਂ ਇਟਲੀ ਦੇ ਕਰੇਮੋਨਾ ਸ਼ਹਿਰ ਦੀ ਲੂਨਾ ਪਾਰਕ ਵਿਖੇ ਅੰਤਰਰਾਸ਼ਟਰੀ ਦਸਤਾਰ ਜਾਗਰੂਕਤਾ ਦਿਵਸ ਮਨਾਇਆ ਗਿਆ | ਇਟਲੀ ਦੀਆਂ ਸਮੂਹ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਨੇ ਆਪਣੇ ਗਿਲੇ ਸ਼ਿਕਵੇ ਭੁਲਾ ਕੇ ਇਸ ਸਮਾਗਮ ਵਿਚ ਸ਼ਿਰਕਤ ਕਰਨ ਲਈ ਸੰਗਤ ਦੀ ਅਗਵਾਈ ਕੀਤੀ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਕੌਮ ਦੇ ਸ਼ਹੀਦਾਂ ਨੂੰ ਯਾਦ ਰੱਖਣ ਲਈ ਨਵੀਂ ਦਿੱਲੀ ਵਿਚ ਸ਼ਹੀਦੀ ਯਾਦਗਾਰ ਸਮੂਹ ਸੰਗਤ ਦੇ ਸਹਿਯੋਗ ਨਾਲ ਹਰ ਹਾਲਤ ਵਿਚ ਕਾਇਮ ਕੀਤੀ ਜਾਵੇਗੀ | ਸਮਾਗਮ ਨੂੰ ਇਟਲੀ ਸਿੱਖ ਕੌਾਸਿਲ ਦੇ ਪ੍ਰਧਾਨ ਸ: ਜਸਵੀਰ ਸਿੰਘ ਤੂਰ, ਨੈਸ਼ਨਲ ਧਰਮ ਪ੍ਰਚਾਰ ਕਮੇਟੀ, ਇਟਲੀ ਦੇ ਪ੍ਰਧਾਨ ਸ: ਹਰਵੰਤ ਸਿੰਘ ਦਾਦੂਵਾਲ, ਸਿੱਖ ਚੈਨਲ ਦੇ ਸੀ. ਈ. ਓ. ਸ: ਗੁਰਦੀਪ ਸਿੰਘ, ਸ: ਪੁਨੀਤ ਸਿੰਘ ਚੰਢੋਕ, ਗੁਰਦੁਆਰਾ ਸਿੰਘ ਸਭਾ, ਵਲੇਰੋ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰਜੀਤ ਸਿੰਘ ਪੰਡੋਰੀ, ਸ: ਫਤਿਹ ਸਿੰਘ ਖਾਲਸਾ, ਗੁਰਦੁਆਰਾ ਸਿੰਘ ਸਭਾ, ਸਬੋਧੀਆ ਦੇ ਪ੍ਰਧਾਨ ਸ: ਕਰਮਜੀਤ ਸਿੰਘ ਢਿੱਲੋਂ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ, ਬੋਰਗੋ ਦੇ ਪ੍ਰਧਾਨ ਸ: ਸੁਰਿੰਦਰ ਸਿੰਘ ਪਿਰੋਜ, ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ, ਕਸਤੋਨੇਦੋਲੋ ਦੇ ਮਲਕੀਤ ਸਿੰਘ ਬੂਰੇ ਜੱਟਾਂ, ਭਾਈ ਸਤਨਾਮ ਸਿੰਘ ਮੋਧਨਾ, ਭਾਈ ਗੁਰਦਿਆਲ ਸਿੰਘ ਫਰਾਂਸ, ਇਕਬਾਲ ਸਿੰਘ ਸੋਢੀ, ਗੁਰਦੇਵ ਸਿੰਘ ਭਦਾਸ, ਬਸੰਤ ਸਿੰਘ ਪੰਜਹੱਥਾ, ਦਵਿੰਦਰ ਸਿੰਘ ਬੱਲ, ਹਰਭਜਨ ਸਿੰਘ ਸੰਧੂ ਸਮੇਤ ਅਨੇਕਾਂ ਪੰਥਕ ਸ਼ਖ਼ਸੀਅਤਾਂ ਵੱਲੋਂ ਇਸ ਦਿਵਸ 'ਤੇ ਆਪਣੇ ਵਿਚਾਰ ਪੇਸ਼ ਕੀਤੇ ਗਏ | ਸਮਾਗਮ ਵਿਚ ਨੌਜਵਾਨਾਂ ਵਿਚ ਦਸਤਾਰ ਸਜਾਉਣ ਦੀ ਭਾਰੀ ਉਤਸੁਕਤਾ ਸੀ | ਇਟਲੀ ਦੇ ਉੱਘੇ ਢਾਡੀ ਭਾਈ ਬਹਾਦਰ ਸਿੰਘ ਹੀਰਾਂ, ਭਾਈ ਸਤਨਮਾ ਸਿੰਘ ਮੋਧਨਾ, ਭਾਈ ਮੇਜਰ ਸਿੰਘ ਢਾਡੀ, ਭਾਈ ਜਸਪਾਲ ਸਿੰਘ ਦੇ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ | ਬਾਬਾ ਅਜੀਤ ਸਿੰਘ ਜੁਝਾਰ ਸਿੰਘ ਗਤਕਾ ਅਕੈਡਮੀ, ਬਨਿਆਉਲੋ ਮੇਲਾ ਅਤੇ ਬਾਬਾ ਜਰਨੈਲ ਸਿੰਘ ਗਤਕਾ ਅਕੈਡਮੀ, ਫਲੇਰ ਦੇ ਸਿੰਘਾਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ | ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਖਾਣ-ਪੀਣ ਦੇ ਸੈਂਕੜੇ ਸਟਾਲ ਲਗਾਏ ਗਏ ਸਨ |

No comments: