ਮੈਲਬੋਰਨ—ਅੱਜ-ਕੱਲ ਸਮਾਰਟ ਫੋਨਾਂ ਦਾ ਜ਼ਮਾਨਾ ਹੈ ਅਤੇ ਹਰ ਕੋਈ ਨਵੀਂ ਤਕਨਾਲੌਜੀ ਦੇ ਕਦਮ ਨਾਲ ਕਦਮ ਮਿਲਾਉਣ ਲਈ ਨਵੀਂ ਤਕਨੀਕ ਨਾਲ ਲੈਸ ਮੋਬਈਲ ਫੋਨ ਖਰੀਦ ਰਿਹਾ ਹੈ। ਪਰ ਉਦੋਂ ਤੁਹਾਡੇ 'ਤੇ ਕੀ ਬੀਤੇਗੀ ਜਦੋਂ ਤੁਸੀਂ ਖਰੀਦ ਕੇ ਲਿਆਓ ਐਪਲ ਦਾ ਮੋਬਾਈਲ ਫੋਨ ਅਤੇ ਡੱਬੇ 'ਚੋਂ ਨਿਕਲਣ ਸੇਬ। ਅਜਿਹੀ ਹੀ ਇਕ ਘਟਨਾ ਆਸਟਰੇਲੀਆ ਦੀ ਇਕ 21 ਸਾਲਾ ਲੜਕੀ ਨਾਲ ਵਾਪਰੀ। ਲੜਕੀ ਨੇ ਆਨ ਲਾਈਨ ਐਪਲ ਦੇ ਆਈਫੋਨ ਦਾ ਆਰਡਰ ਦਿੱਤਾ ਸੀ ਪਰ ਇਕ ਔਰਤ ਨੇ ਉਸ ਨੂੰ 1,200 ਡਾਲਰ ਵਿਚ ਖਾਣ ਵਾਲੇ ਐਪਲ ਯਾਨੀ ਸੇਬਾਂ ਦਾ ਡੱਬਾਂ ਫੜਾ ਕੇ ਠੱਗ ਲਿਆ। ਉਕਤ ਲੜਕੀ ਨੇ 'ਗਮਟ੍ਰੀ' ਨਾਂ ਦੀ ਇਕ ਵੈੱਬਸਾਈਟ 'ਤੇ ਇਕ ਵਿਗਿਆਪਨ ਪੋਸਟ ਕੀਤਾ ਸੀ ਕਿ ਉਹ ਦੋ ਐਪਲ ਦੇ ਸਮਾਰਟ ਫੋਨ ਖਰੀਦਣਾ ਚਾਹੁੰਦੀ ਹੈ। ਜਲਦ ਹੀ ਇਕ ਔਰਤ ਨੇ ਉਸ ਨਾਲ ਸੰਪਰਕ ਕਰਕੇ ਕਿਹਾ ਕਿ ਉਸ ਦੇ ਕੋਲ ਦੋ ਐਪਲ ਹਨ, ਜਿਨ੍ਹਾਂ ਨੂੰ ਉਹ ਵੇਚਣਾ ਚਾਹੁੰਦੀ ਹੈ। ਇਸ ਤੋਂ ਬਾਅਦ ਦੋਵੇਂ ਤੈਅਸ਼ੁਦਾ ਸਮੇਂ 'ਤੇ ਇਕ ਹੋਟਲ ਵਿਚ ਮਿਲੀਆ, ਜਿੱਥੇ ਔਰਤ ਨੇ ਉਕਤ ਲੜਕੀ ਨੂੰ ਦੋ ਐਪਲ ਫੋਨਾਂ ਦੇ ਨਵੇਂ ਡੱਬੇ ਫੜਾ ਦਿੱਤੇ। ਲੜਕੀ ਨੇ ਡੱਬਿਆਂ ਨੂੰ ਖੋਲ੍ਹ ਕੇ ਵੀ ਨਹੀਂ ਦੇਖਿਆ ਪਰ ਘਰ ਪਹੁੰਚਾਉਣ ਤੋਂ ਬਾਅਦ ਜਿਵੇਂ ਉਸ ਨੇ ਦੋਵੇਂ ਡੱਬੇ ਖੋਲ੍ਹੇ ਤਾਂ ਉਸ ਦੇ ਹੋਸ਼ ਉੱਡ ਗਏ। ਡੱਬਿਆਂ ਵਿਚ ਐਪਲ ਫੋਨ ਤਾਂ ਨਹੀਂ ਪਰ ਦੋ ਐਪਲ ਯਾਨੀ ਸੇਬ ਸਨ। ਇਸ ਘਟਨਾ ਦੇ ਬਾਅਦ ਤੋਂ ਪੁਲਸ ਨੇ ਲੋਕਾਂ ਨੂੰ ਆਨ ਲਾਈਨ ਖਰੀਦਦਾਰੀ ਕਰਦੇ ਸਮੇਂ ਸਾਵਧਾਨ ਰਹਿਣ ਦੀ ਹਿਦਾਇਤ ਦਿੱਤੀ ਹੈ। 'ਗਮਟ੍ਰੀ' ਦੇ ਬੁਲਾਰੇ ਨੇ ਨਿਕੀ ਹੇਨਨੇਸਸੀ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਆਪਣੇ ਗਾਹਕਾਂ ਦੀ ਸਲਾਮਤੀ ਅਤੇ ਸੁਰੱਖਿਆ ਦਾ ਪੂਰਾ ਧਿਆਨ ਰੱਖਦੀ ਹੈ।