jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 7 August 2013

ਕੌਣ ਮਨਪ੍ਰੀਤ ਬਾਦਲ, ਮੈਂ ਨਹੀਂ ਜਾਣਦਾ : ਸੁਖਬੀਰ ਬਾਦਲ

www.sabblok.blogspot.com

ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੇ ਜ਼ਮੀਨੀ ਆਗੂ, ਰਾਹੁਲ ਪੁਰਾਣੇ ਜ਼ਮਾਨੇ ਦਾ ਮਹਾਰਾਜਾ
ਫਤਿਹਗੜ੍ਹ ਸਾਹਿਬ, (ਖੰਨਾ, ਬਖਸ਼ੀ, ਜੱਜੀ, ਜਗਦੇਵ, ਇੰਦਰ) - ਰਾਹੁਲ ਗਾਂਧੀ ਪੁਰਾਣੇ ਜ਼ਮਾਨੇ ਦੇ ਮਹਾਰਾਜਾ ਵਰਗਾ ਹੈ, ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜ਼ਮੀਨ ਨਾਲ ਜੁੜੇ ਹੋਏ ਇਕ ਸਿਆਸਤਦਾਨ ਹਨ, ਜੋ ਲੋਕਾਂ ਦੇ ਦੁੱਖ-ਦਰਦ ਅਤੇ ਸਮੱਸਿਆਵਾਂ ਨੂੰ ਭਲੀਭਾਂਤ ਜਾਣਦੇ ਹਨ। ਇਹ ਗੱਲ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਜ਼ਿਲਾ ਫਤਿਹਗੜ੍ਹ ਸਾਹਿਬ ਵਿਖੇ ਪੰਚਾਂ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਉਪਰੰਤ ਕਹੀ। ਬਾਦਲ ਨੇ ਕਿਹਾ ਕਿ ਕੇਂਦਰ ਦੀ ਅੱਜ ਦੇ ਸਮੇਂ 'ਚ ਵਿਦੇਸ਼ ਨੀਤੀ ਜ਼ੀਰੋ ਦੇ ਬਰਾਬਰ ਹੈ ਜਿਸ ਕਾਰਨ ਅੱਜ ਹਰੇਕ ਛੋਟਾ-ਵੱਡਾ ਦੇਸ਼ ਭਾਰਤ ਨੂੰ ਦਬਕੇ ਮਾਰ ਰਿਹਾ, ਜਦੋਂ ਕਿ ਅਮਰੀਕਾ ਵੱਲ ਕੋਈ ਅੱਖ ਚੁੱਕ ਕੇ ਵੀ ਨਹੀਂ ਦੇਖ ਸਕਦਾ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦਾ ਬੋਰੀਆਂ ਬਿਸਤਰਾ ਗੋਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਤਾਂ ਪਿੰਡਾਂ ਦੀ ਗਲੀ-ਨਾਲੀ, ਛੱਪੜ ਦੇ ਨਾਵਾਂ ਦੀ ਵੀ ਜਾਣਕਾਰੀ ਨਹੀਂ ਹੈ, ਜਦੋਂ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ਦੇ ਪਿੰਡ ਤੋਂ ਲੈ ਕੇ ਵੱਡੇ ਸ਼ਹਿਰਾਂ ਤੱਕ ਦੀ ਹਰ ਸਮੱਸਿਆ ਦਾ ਗਿਆਨ ਹੈ, ਜਿਸ ਨੂੰ ਹੱਲ ਕਰਨ ਲਈ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਹਰ ਕਦਮ 'ਤੇ ਯੋਗ ਨੀਤੀਆਂ ਬਣਾ ਕੇ ਅਮਲ 'ਚ ਲਿਆ ਰਹੀ ਹੈ। ਉਨ੍ਹਾਂ ਪੁੱਛੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਕੌਣ ਹੈ, ਉਹ ਨਹੀਂ ਜਾਣਦੇ। ਉਨ੍ਹਾਂ ਕਾਲੇ ਕੱਛੇ ਵਾਲਿਆਂ ਸਬੰਧੀ ਕਿਹਾ ਕਿ ਪੰਜਾਬ 'ਚ ਕੋਈ ਵੀ ਗਿਰੋਹ ਨਹੀਂ ਹੈ, ਇਹ ਸਿਰਫ ਇਕ ਵਿਅਕਤੀ ਵਲੋਂ ਫੈਲਾਈਆਂ ਗਈਆਂ ਅਫਵਾਹਾਂ ਹਨ, ਜਿਸ 'ਤੇ ਕਾਨੂੰਨੀ ਕਾਰਵਾਈ ਕਰਕੇ ਇਕ ਦੋ ਦਿਨਾਂ 'ਚ ਹੀ ਉਸਨੂੰ ਸਲਾਖਾਂ ਪਿੱਛੇ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦੋ-ਤਿੰਨ ਮਹੀਨਿਆਂ ਦੌਰਾਨ ਪੰਜਾਬ 'ਚ 10ਵੀਂ 'ਚੋਂ 80 ਫੀਸਦੀ ਤੋਂ ਉਪਰ ਅੰਕ ਲੈਣ ਵਾਲੇ ਗਰੀਬ ਵਿਦਿਆਰਥੀਆਂ ਨੂੰ 11ਵੀਂ ਅਤੇ 12ਵੀਂ ਦੀ ਪੜ੍ਹਾਈ ਲਈ 30 ਹਜ਼ਾਰ ਰੁਪਏ ਦਿੱਤੇ ਜਾਣਗੇ ਅਤੇ ਆਸ਼ੀਰਵਾਦ ਸਕੀਮ ਤਹਿਤ 45 ਹਜ਼ਾਰ ਬੱਚਿਆਂ ਨੂੰ ਮੁਫ਼ਤ ਪੜ੍ਹਾਈ ਕਰਵਾਈ ਜਾ ਰਹੀ ਹੈ। ਬਾਦਲ ਨੇ ਕਿਹਾ ਕਿ ਪੰਜਾਬ 'ਚ ਤਿੰਨ-ਚਾਰ ਸਾਲਾਂ 'ਚ ਸ਼ਹਿਰਾਂ ਨੂੰ ਸ਼ਹਿਰਾਂ ਨਾਲ ਜੋੜਣ ਵਾਲੀਆਂ ਸੜਕਾਂ ਨੂੰ 4 ਲਾਈਨ ਅਤੇ 6 ਲਾਈਨ ਕਰ ਦਿੱਤੀਆਂ ਜਾਣਗੀਆਂ, ਜਿਸ 'ਤੇ 12 ਤੋਂ 13 ਹਜ਼ਾਰ ਕਰੋੜ ਦਾ ਖਰਚਾ ਆਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿੰਨ-ਚਾਰ ਮਹੀਨਿਆਂ 'ਚ ਟੁੱਟੀਆਂ ਸੜਕਾਂ ਦੀ ਮੁਰੰਮਤ ਲਈ 1700 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਬਾਦਲ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ 15 ਲੱਖ ਗਰੀਬ ਲੋਕਾਂ ਦੇ ਆਟਾ-ਦਾਲ ਸਕੀਮ ਅਧੀਨ ਕਾਰਡ ਬਣਾਏ ਹੋਏ ਹਨ, ਜੋ ਕਿ ਹੁਣ 15 ਲੱਖ ਹੋਰ ਗਰੀਬ ਪਰਿਵਾਰਾਂ ਦੇ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਣੇ ਕਾਰਡ ਗਰੀਬ ਲੋਕਾਂ ਨੂੰ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ 'ਚ ਦਿਖਾਉਣ 'ਤੇ 30 ਹਜ਼ਾਰ ਰੁਪਏ ਤੱਕ ਦਾ ਇਲਾਜ ਮੁਫਤ ਮਿਲੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ 'ਚ ਵਿਦਿਆਰਥਣਾਂ ਨੂੰ ਸਾਈਕਲ ਅਤੇ ਪਿੰਡਾਂ 'ਚ ਜਿਮ ਅਤੇ ਸਪੋਰਟਸ ਕਿੱਟਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਜਲਦ ਹੀ ਪੰਜਾਬ 'ਚ ਪੰਚਾਇਤੀ ਕੰਮਾਂ ਨੂੰ ਕੰਪਿਊਟਰਾਈਜ਼ਡ ਕਰਕੇ ਪੰਚਾਇਤਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਬੱਸੀ ਪਠਾਣਾਂ ਦੇ ਵਿਧਾਇਕ ਨਿਰਮਲ ਸਿੰਘ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਜਨਰਲ ਸਕੱਤਰ ਪੰਜਾਬ ਤੇ ਦੀਦਾਰ ਸਿੰਘ ਭੱਟੀ ਸਾਬਕਾ ਵਿਧਾਇਕ ਨੇ ਆਪਣੇ ਸੰਬੋਧਨ 'ਚ ਬਾਦਲ ਨੂੰ ਜੀ ਆਇਆ ਕਹਿੰਦੇ ਹੋਏ ਆਪਣੇ ਹਲਕੇ ਦੇ ਹੋਣ ਵਾਲੇ ਵਿਕਾਸ ਕੰਮਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਰਣਧੀਰ ਸਿੰਘ, ਬੀਬੀ ਸਤਵਿੰਦਰ ਕੌਰ ਧਾਲੀਵਾਲ ਚੇਅਰਪਰਸਨ ਜ਼ਿਲਾ ਪਲਾਨਿੰਗ ਬੋਰਡ, ਰਣਜੀਤ ਸਿੰਘ ਲਿਬੜਾ ਮੈਂਬਰ ਵਰਕਿੰਗ ਕਮੇਟੀ, ਕੰਵਰਰਾਜੇਸ਼ਪਾਲ ਸਿੰਘ ਲਾਲੀ, ਅਜੈ ਸਿੰਘ ਲਿਬੜਾ ਜ਼ਿਲਾ ਪ੍ਰਧਾਨ ਯੂਥ ਅਕਾਲੀ ਦਲ, ਗੁਰਬਿੰਦਰ ਸਿੰਘ ਭੱਟੀ ਸਾਬਕਾ ਪ੍ਰਧਾਨ ਨਗਰ ਕੌਂਸਲ ਸਰਹਿੰਦ, ਭੁਪਿੰਦਰ ਸਿੰਘ ਹਾਂਸ ਚੇਅਰਮੈਨ ਬਲਾਕ ਸੰਮਤੀ ਬੱਸੀ ਪਠਾਣਾਂ, ਲਖਵੀਰ ਸਿੰਘ ਥਾਬਲਾਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੱਸੀ ਪਠਾਣਾਂ, ਹਰਜੀਤ ਸਿੰਘ, ਰਾਜਦਵਿੰਦਰ ਸਿੰਘ ਲਾਡੀ ਖਰ੍ਹੇ, ਦਿਹਾਤੀ ਪ੍ਰਧਾਨ ਪ੍ਰਦੀਪ ਸਿੰਘ ਕਲੋੜ, ਅਮਨਦੀਪ ਸਿੰਘ ਨਾਨਹੇੜੀ ਸਾਬਕਾ ਸਰਪੰਚ, ਐਡਵੋਕੇਟ ਰਣਦੀਪ ਸਿੰਘ ਰਾਣਾ, ਜਸਵੀਰ ਸਿੰਘ ਬੈਣੀਪਾਲ, ਸਰਪੰਚ ਸਰਬਜੀਤ ਸਿੰਘ ਝਿੰਜਰ ਜ਼ਿਲਾ ਪ੍ਰਧਾਨ ਐੱਸ. ਓ. ਆਈ., ਜਗਵਿੰਦਰ ਸਿੰਘ ਜੱਗਾ, ਸਵਰਨ ਸਿੰਘ ਵਾਈਸ ਚੇਅਰਮੈਨ ਬਲਾਕ ਸੰਮਤੀ, ਪਰਵਿੰਦਰ ਸਿੰਘ ਸੋਮਲ ਬਲਾਕ ਸੰਮਤੀ ਮੈਂਬਰ, ਬੀਰਦਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਜਥੇਦਾਰ ਦਵਿੰਦਰ ਸਿੰਘ ਭੱਪੂ, ਅੰਮ੍ਰਿਤਪਾਲ ਸਿੰਘ ਰਾਜੂ, ਜਥੇਦਾਰ ਸਵਰਣ ਸਿੰਘ ਚਨਾਰਥਲ ਸਾਬਕਾ ਚੇਅਰਮੈਨ, ਹਰਿੰਦਰਪਾਲ ਸਿੰਘ ਚੰਦੂਮਾਜਰਾ ਐੱਮ. ਡੀ. ਪਟਿਆਲਾ, ਹਰਵਿੰਦਰ ਸਿੰਘ ਹਰਪਾਲਪੁਰ, ਰਣਬੀਰ ਸਿੰਘ ਬੀਬੀਪੁਰ, ਨਰਿੰਦਰ ਸਿੰਘ ਸਾਹੀ ਸਰਪੰਚ ਦਾਲੋਮਾਜਰਾ, ਦਰਬਾਰਾ ਸਿੰਘ ਰੰਧਾਵਾ ਸਰਕਲ ਪ੍ਰਧਾਨ ਫਤਿਹਗੜ੍ਹ ਸਾਹਿਬ, ਸ਼ਰਨਜੀਤ ਸਿੰਘ ਰਜਵਾੜਾ, ਬਲਜੀਤ ਸਿੰਘ ਭੁੱਟਾ ਡਾਇਰੈਕਟਰ ਸਹਿਕਾਰੀ ਬੈਂਕ, ਅਜਾਇਬ ਸਿੰਘ ਜਖਵਾਲੀ ਮੈਂਬਰ ਜ਼ਿਲਾ ਪ੍ਰੀਸ਼ਦ, ਜਤਿੰਦਰ ਸਿੰਘ ਬੱਬੂ ਭੈਣੀ ਸਾਬਕਾ ਚੇਅਰਮੈਨ, ਇੰਦਰਜੀਤ ਸਿੰਘ ਸੰਧੂ, ਜਤਿੰਦਰ ਸਿੰਘ ਬੱਬੂ ਭੈਣੀ, ਦਵਿੰਦਰ ਸਿੰਘ ਬਹਿਲੋਲਪੁਰ ਚੇਅਰਮੈਨ ਬਲਾਕ ਸੰਮਤੀ ਸਰਹਿੰਦ, ਜਸਦੀਪ ਸਿੰਘ ਹਾਂਸ, ਅਮਰੀਕ ਸਿੰਘ, ਕਮਲਜੀਤ ਕੌਰ ਸਰਪੰਚ ਨਰਸਿੰਘਪੁਰਾ, ਕਾਕਾ ਸਿੰਘ ਸਰਪੰਚ ਜੈ ਸਿੰਘ ਵਾਲਾ, ਜਗਤਾਰ ਸਿੰਘ ਸਰਪੰਚ ਖੇੜੀ ਭਾਈ ਕੀ, ਬਲਜਿੰਦਰ ਸਿੰਘ ਸਰਪੰਚ ਭੁੱਚੀ, ਸੰਦੀਪ ਸਿੰਘ ਢੀਂਡਸਾ ਸਰਪੰਚ ਜਰਖੇਲਾ ਖੇੜੀ, ਸੰਦੀਪ ਵਰਮਾ ਮੀਤ ਪ੍ਰਧਾਨ, ਚਮਕੌਰ ਸਿੰਘ ਨਲੀਨੀ ਕੌਮੀ ਜੁਆਇੰਟ ਸਕੱਤਰ, ਦਿਲਬਾਗ ਸਿੰਘ ਬਾਘਾ, ਸੁਰਿੰਦਰ ਸਿੰਘ ਸੁਹਾਗਹੇੜੀ ਮੈਂਬਰ ਬਲਾਕ ਸੰਮਤੀ, ਸਰਬਜੀਤ ਸਿੰਘ ਸੁਹਾਗਹੇੜੀ, ਮਨਜੀਤ ਸਿੰਘ ਲਾਲੀ, ਜਸਵੀਰ ਸਿੰਘ ਢੀਂਡਸਾ, ਬਲਕਾਰ ਸਿੰਘ ਸਰਪੰਚ ਸਾਧਕਪੁਰ, ਜਸਵੀਰ ਕੌਰ ਸਰਪੰਚ ਫਤਿਹਪੁਰ ਰਾਈਆਂ, ਤਰਸੇਮ ਸਿੰਘ ਪੰਚ, ਦਲਵਿੰਦਰ ਕੌਰ ਸਰਪੰਚ ਥਾਬਲਾ ਆਦਿ ਹਾਜ਼ਰ ਸਨ।

No comments: