ਹੁਸ਼ਿਆਰਪੁਰ(ਘੁੰਮਣ)-ਭਾਜਪਾ ਯੁਵਾ ਮੋਰਚਾ ਵਲੋਂ ਅੱਜ ਇਥੇ ਸੰਗਠਨ ਦੇ ਜ਼ਿਲਾ ਪ੍ਰਧਾਨ ਨਿਤਿਨ ਗੁਪਤਾ ਨਨੂੰ ਦੀ ਅਗਵਾਈ 'ਚ ਮਾਹਿਲਪੁਰ ਚੌਕ ਵਿਖੇ ਜ਼ਿਲਾ ਕਾਂਗਰਸ ਦਫ਼ਤਰ ਦੇ ਸਾਹਮਣੇ ਪਾਕਿਸਤਾਨ ਦੇ ਖਿਲਾਫ਼ ਪਾਕਿ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਨੌਜਵਾਨਾਂ ਨੇ ਪਾਕਿ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਪਿੱਟ ਸਿਆਪਾ ਕੀਤਾ। ਸੰਬੋਧਨ ਵਿਚ ਨਨੂੰ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਪਾਕਿ ਸੈਨਾ ਨੇ ਭਾਰਤੀ ਸੈਨਿਕਾਂ ਦੇ ਸਿਰ ਕੱਟਣ ਦੀ ਘਿਨਾਉਣੀ ਹਰਕਤ ਕੀਤੀ ਸੀ ਤਾਂ ਭਾਰਤ ਸਰਕਾਰ ਨੂੰ ਇਸਦਾ ਕਰਾਰਾ ਜਵਾਬ ਦੇਣਾ ਚਾਹੀਦਾ ਸੀ ਤਾਂ ਜੋ ਪਾਕਿ ਮੁੜ ਅਜਿਹੀ ਘਟਨਾ ਨੂੰ ਅੰਜਾਮ ਨਾ ਦਿੰਦਾ। ਉਨ੍ਹਾਂ ਦੋਸ਼ ਲਗਾਇਆ ਕਿ ਗੁਆਂਢੀ ਦੇਸ਼ ਵਾਰ-ਵਾਰ ਅਜਿਹੀਆਂ ਘਟੀਆ ਹਰਕਤਾਂ ਕਰ ਰਿਹਾ ਹੈ, ਪਰ ਕੇਂਦਰ ਵਿਚ ਕਮਜ਼ੋਰ ਅਗਵਾਈ ਵਾਲੀ ਲੀਡਰਸ਼ਿਪ ਦੇ ਚੱਲਦਿਆਂ ਪਾਕਿ ਇਸ ਤਰ੍ਹਾਂ ਦੀ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਪ੍ਰਦਰਸ਼ਨ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਯੁਵਾ ਮੋਰਚਾ ਦੇ ਜ਼ਿਲਾ ਇੰਚਾਰਜ ਵਰਿੰਦਰ ਬਿੰਦੂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਦੀ ਪ੍ਰਵਿਰਤੀ ਨੂੰ ਬੰਦ ਕਰਨ ਲਈ ਭਾਰਤ ਨੂੰ ਤੁਰੰਤ ਸਖ਼ਤ ਕਦਮ ਚੁੱਕੇ ਜਾਣ ਦੀ ਲੋੜ ਹੈ। ਇਸ ਮੌਕੇ ਰਣਜੀਤ ਰਾਣਾ, ਦੀਪਕ ਸ਼ਾਰਦਾ, ਕੁਲਦੀਪ ਧਾਮੀ, ਪੰਕਜ ਕੁਮਾਰ, ਕੁਲਵਿੰਦਰ ਠਾਕਰ ਬੱਬੂ, ਸ਼ਕਤੀ ਸ਼ਰਮਾ, ਗੋਲਡੀ, ਸ਼ੇਰੇ ਪੰਜਾਬ, ਨਿਤਿਨ ਹੰਸ, ਸ਼ਿਵ ਕੁਮਾਰ, ਅਨਿਤ ਨਈਅਰ, ਯਸ਼ਪਾਲ, ਵਿਸ਼ਾਲ ਚੱਢਾ ਆਦਿ ਵੀ ਮੌਜੂਦ ਸਨ।
ਮੁਕੇਰੀਆਂ, (ਨਾਗਲਾ)¸ਪਾਕਿਸਤਾਨੀ ਸੈਨਿਕਾਂ ਦੁਆਰਾ ਭਾਰਤੀ ਸੀਮਾ 'ਚ ਦਾਖਲ ਹੋ ਕੇ ਸਾਡੇ ਸ਼ਹੀਦ ਕੀਤੇ ਗਏ ਪੰਜ ਜਵਾਨਾਂ ਦੇ ਵਿਰੋਧ 'ਚ ਅੱਜ ਸ਼ਿਵ ਸੈਨਾ ਬਾਲ ਠਾਕਰੇ ਇਕਾਈ ਮੁਕੇਰੀਆਂ ਨੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਸਥਾਨਕ ਬੱਸ ਸਟੈਂਡ ਦੇ ਸਾਹਮਣੇ ਰਾਸ਼ਟਰੀ ਰਾਜ ਮਾਰਗ 'ਤੇ ਪਾਕਿਸਤਾਨ ਦਾ ਝੰਡਾ ਫੂਕਿਆ। ਇਸ ਮੌਕੇ ਸ਼ਿਵ ਸੈਨਿਕ ਰੋਸ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਮੁਰਦਾਬਾਦ ਦੇ ਜ਼ੋਰਦਾਰ ਨਾਅਰੇ ਲਗਾ ਰਹੇ ਸੀ। ਰੋਸ ਪ੍ਰਦਰਸ਼ਨ ਦੌਰਾਨ ਗੁਰਦੀਪ ਸਿੰਘ, ਪਿੰ੍ਰਸ ਕਤਨਾ, ਪ੍ਰਵੀਨ ਸ਼ਰਮਾ, ਕੁਲਦੀਪ ਸ਼ਰਮਾ ਆਦਿ ਯੁਵਾ ਨੇਤਾਵਾਂ ਨੇ ਸੰਬੋਧਨ ਦੌਰਾਨ ਮੰਗ ਕਰਦੇ ਹੋਏ ਕਿਹਾ ਕਿ ਅੰਤਰਰਾਸ਼ਟਰੀ ਅਦਾਲਤ 'ਚ ਮੁਕੱਦਮਾ ਚਲਾ ਕੇ ਪਾਕਿਸਤਾਨ ਨੂੰ ਸਾਡੇ ਦੇਸ਼ ਦੇ ਹਵਾਲੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਹੁਣ ਵੀ ਕੁਝ ਨਹੀਂ ਕਰ ਸਕਦੀ ਤਾਂ ਇਸ ਦੇਸ਼ ਦੀ ਵਾਗਡੋਰ ਸ਼ਿਵ ਸੈਨਿਕਾਂ ਦੇ ਹਵਾਲੇ ਕੀਤੀ ਜਾਵੇ ਤਾਂ ਜੋ ਪਾਕਿਸਤਾਨ ਦਾ ਨਾਮੋ-ਨਿਸ਼ਾਨ ਦੁਨੀਆ ਦੇ ਨਕਸ਼ੇ ਤੋਂ ਮਿਟਾਇਆ ਜਾ ਸਕੇ। ਇਸ ਮੌਕੇ ਵਿਕਾਸ ਗਿੱਲ, ਮਨੋਜ ਕੁਮਾਰ, ਸੰਜੀਵ ਕੁਮਾਰ, ਕਿਸ਼ਨ ਚੰਦ ਸ਼ਰਮਾ ਤੇ ਗੁਰਵਿੰਦਰ ਸਿੰਘ ਆਦਿ ਮੌਜੂਦ ਸਨ।
ਹੁਸ਼ਿਆਰਪੁਰ, (ਪਾਪੀ)-ਪਾਕਿਸਤਾਨ ਵਲੋਂ ਭਾਰਤੀ ਸੈਨਿਕਾਂ 'ਤੇ ਹਮਲਾ ਕਰਕੇ 5 ਸੈਨਿਕਾਂ ਨੂੰ ਸ਼ਹੀਦ ਕਰ ਦੇਣ ਦੀ ਕੀਤੀ ਗਈ ਘਿਨਾਉਣੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਜੈ ਸ਼ਕਤੀ ਸੇਵਾ ਦਲ ਸੁਸਾਇਟੀ ਦੇ ਅਹੁਦੇਦਾਰਾਂ ਨੇ ਪ੍ਰਧਾਨ ਮਨੀਸ਼ ਕਪੂਰ ਦੀ ਪ੍ਰਧਾਨਗੀ ਵਿਚ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਤੇ ਭਾਰਤ ਸਰਕਾਰ ਨੂੰ ਪਾਕਿ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਅਨਿਲ ਕੁਮਾਰ ਮੀਤ ਪ੍ਰਧਾਨ, ਕੇਤਨ ਜੈਨ, ਸੁਮਿਤ ਗੁਪਤਾ, ਸੁਰੇਸ਼ ਅਰੋੜਾ, ਦਿਨੇਸ਼, ਰਾਘਵ ਸੇਠੀ, ਸੌਰਵ ਸੇਠੀ, ਅੰਕੁਸ਼ ਸੇਠੀ, ਸ਼ਿਵ, ਦੀਪਕ ਸ਼ਾਲੂ, ਅਨਿਲ, ਬਲਵਿੰਦਰ, ਲੱਕੀ, ਸੰਜੂ, ਬੌਂਗਾ, ਮਿਅੰਕ ਆਦਿ ਵੀ ਮੌਜੂਦ ਸਨ। ਮਾਹਿਲਪੁਰ, (ਲੋਈ)-ਸੋਸ਼ਲ ਡੈਮੋਕ੍ਰੇਟਿਕ ਪਾਰਟੀ ਅਤੇ ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਆਪਣੇ ਸਾਥੀਆਂ ਹਰਵਿੰਦਰ ਸਿੰਘ, ਜਸਪਾਲ ਸਿੰਘ, ਸੰਜੀਵ ਕੁਮਾਰ, ਨਿਤਿਨ ਕੁਮਾਰ, ਸ਼੍ਰੀਮਤੀ ਰੀਟਾ ਰਾਣੀ, ਹਰਵਿੰਦਰ ਸਿੰਘ ਹੈਪੀ, ਲਭਪ੍ਰੀਤ ਕੁਮਾਰ, ਮਾਹਿਸ਼ ਕੁਮਾਰ, ਹਰਪਾਲ, ਰਾਮ ਆਸਰਾ ਅਤੇ ਪੱਪੂ ਆਦਿ ਅਤੇ ਸ਼ਹਿਰੀ ਲੋਕਾਂ ਨੂੰ ਨਾਲ ਲੈ ਕੇ ਮਾਹਿਲਪੁਰ ਵਿਖੇ ਪਾਕਿਸਤਾਨ ਦੀਆਂ ਦੇਸ਼ ਵਿਰੋਧੀ ਗਤੀਵਿਧੀਆਂ ਅਤੇ ਵਾਰ-ਵਾਰ ਬਿਨਾਂ ਕਿਸੇ ਗੱਲ ਤੋਂ ਭਾਰਤੀ ਫੌਜ ਦੇ ਮਹਾਨ ਯੋਧਿਆਂ ਦੇ ਸਿਰ ਕਲਮ ਕਰਨ ਤੇ ਹੁਣ ਪੁੰਛ ਸੈਕਟਰ ਵਿਚ ਦੇਸ਼ ਦੀ ਸਰਹੱਦ ਦੇ ਅੰਦਰ ਆ ਕੇ ਫੌਜ ਦੇ 5 ਜਵਾਨਾਂ ਨੂੰ ਸ਼ਹੀਦ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਤੇ ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦਾ ਪੁਤਲਾ ਫੂਕਿਆ ਤੇ ਪਕਿਸਤਾਨ ਮੁਰਦਾਬਾਦ ਤੇ ਭਾਰਤੀ ਸ਼ਹੀਦ ਅਮਰ ਰਹਿਣ ਦੇ ਨਾਅਰੇ ਲਗਾਏ। ਇਸ ਮੌਕੇ ਸੰਜੀਵ ਨੇ ਕਿਹਾ ਕਿ ਇਹ ਸਭ ਕੁਝ ਨਾ ਸਹਿਣ ਵਾਲਾ ਹੈ ਤੇ ਇਸ ਨਾਲ ਹਰੇਕ ਦੇਸ਼ ਵਾਸੀ ਦੇ ਦਿਲ ਦਿਮਾਗ ਵਿਚ ਪਾਕਿਸਤਾਨ ਦੇ ਪ੍ਰਤੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਧੀਮਾਨ ਨੇ ਵੀ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਪਾਕਿਸਤਾਨ ਵਾਰ-ਵਾਰ ਸਰਹੱਦ 'ਤੇ ਆ ਕੇ ਘਿਨੌਣੀਆਂ ਹਰਕਤਾਂ ਕਰਕੇ ਦੇਸ਼ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਤੇ 57 ਵਾਰ ਜੰਗ-ਬੰਦੀ ਦੀ ਉਲੰਘਣਾ ਕੀਤੀ ਜਾ ਚੁੱਕੀ ਹੈ ਤੇ ਦੇਸ਼ ਦੀ ਸਰਕਾਰ ਜਾਣ-ਬੁੱਝ ਕੇ ਕੁਝ ਵੀ ਕਰਨ ਲਈ ਤਿਆਰ ਨਹੀਂ ਹੈ, ਸਿਰਫ ਭਾਰਤੀ ਫੌਜ ਤਿਆਰ ਹੈ ਤਿਆਰ ਹੈ ਦੇ ਹੀ ਬਿਆਨ ਦਾਗ ਰਹੀ ਹੈ। ਪਿਛਲੇ 7 ਮਹੀਨਿਆਂ ਵਿਚ ਹੀ ਘੁਸਪੈਠ ਦੀਆਂ ਗਤੀਵਿਧੀਆਂ ਦੁੱਗਣੀਆਂ ਤੋਂ ਵੀ ਜ਼ਿਆਦਾ ਹਨ।
ਇਹ ਬਹੁਤ ਦੁਖਦਾਈ ਹੈ ਕਿ ਦੇਸ਼ ਦੇ ਨੇਤਾ ਤੇ ਯੂ.ਪੀ.ਏ. ਦੀ ਚੇਅਰਪਰਸਨ ਖਿੜ-ਖਿੜਾ ਕੇ ਹੱਸ ਕੇ ਫੋਟੋ ਕਰਵਾ ਕੇ ਬਿਆਨ ਦੇ ਰਹੇ ਹਨ। ਧੀਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਦੋਗਲੀਆਂ ਅਤੇ ਕਮਜ਼ੋਰ ਨੀਤੀਆਂ ਦੇਸ਼ ਨੂੰ ਤਬਾਹੀ ਵੱਲ ਧਕ ਰਹੀਆਂ ਹਨ, ਦੇਸ਼ ਅੰਦਰ ਜੇ ਕਿਸੇ ਕਿਸਮ ਦੀ ਘਾਟ ਨਹੀਂ ਹੈ ਤੇ ਦੇਸ਼ ਦੁਨੀਆ ਦੀ 6ਵੀਂ ਤਾਕਤ ਹੈ ਤੇ ਫਿਰ ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ ਦੇਣ ਵਿਚ ਨੁਕਸਾਨ ਵੀ ਕੀ ਹੈ। ਸਵਾਲ ਇਹ ਵੀ ਹੈ ਜਿਹੜੀਆਂ ਤੋਪਾਂ, ਮਿਜ਼ਾਈਲਾਂ, ਹਵਾਈ ਫਾਈਟਰ ਕਰੋੜਾਂ ਰੁਪਏ ਖਰਚ ਕੇ ਖਰੀਦੇ ਜਾ ਰਹੇ ਹਨ, ਜੇ ਉਨ੍ਹਾਂ ਦੀ ਵਰਤੋਂ ਹੀ ਨਹੀਂ ਕਰਨੀ ਤਾਂ ਫਿਰ ਕਿਉਂ ਰੁਪਇਆ ਬਰਬਾਦ ਕੀਤਾ ਜਾ ਰਿਹਾ ਹੈ।