www.sabblok.blogspot.com
ਯੂਥ ਕਾਂਗਰਸ ਵਲੋਂ ਸਦਾ-ਏ-ਸਰਹੱਦ ਬੱਸ ਦਾ ਘੇਰਾਓ ਕਰਨ ‘ਤੇ ਮਜੀਠੀਆ ਦੇ ਬਿਆਨ ਨੇ ਦਿੱਤਾ ਸੌੜੀ ਤੇ ਘਟੀਆ ਮਾਨਸਿਕਤਾ ਦਾ ਪਰਿਚੈ .. ..
ਜਲੰਧਰ — ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਿਕਰਮਜੀਤ ਸਿੰਘ ਚੌਧਰੀ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਵਿਕਰਮਜੀਤ ਨੇ ਇਕ ਬਿਆਨ ਜਾਰੀ ਕਰਦੇ ਹੋਏ ਮਜੀਠੀਆ ਵਲੋਂ ਸਦਾ-ਏ-ਹਿੰਦ ਬੱਸ ਸੇਵਾ ਦਾ ਘੇਰਾਓ ਕਰਨ ‘ਤੇ ਯੂਥ ਕਾਂਗਰਸ ਦੀ ਪ੍ਰਸ਼ੰਸਾ ਕਰਨ ਤੇ ਇਸ ਦੇ ਘੇਰਾਓ ਨੂੰ ਕੇਂਦਰ ‘ਚ ਕਾਂਗਰਸ ਦੀ ਅਗਵਾਈ ‘ਚ ਯੂ. ਪੀ. ਏ. ਸਰਕਾਰ ਦੀਆਂ ਵਿਦੇਸ਼ ਨੀਤੀਆਂ ਦਾ ਵਿਰੋਧ ਕਰਨਾ ਕਹਿ ਕੇ ਸੌੜੀ ਤੇ ਘਟੀਆ ਮਾਨਸਿਕਤਾ ਦਾ ਪਰਿਚੈ ਦਿੱਤਾ ਹੈ। ਵਿਕਰਮਜੀਤ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਵਿਦੇਸ਼ ਨੀਤੀਆਂ ‘ਤੇ ਵਿਰੋਧ ਪ੍ਰਗਟ ਕਰਨ ਵਾਲੇ ਮਜੀਠੀਆ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਕਤ ਬੱਸ ਸੇਵਾ ਨੂੰ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਸ਼ੁਰੂ ਕੀਤਾ ਸੀ, ਜੋ ਕਿ ਆਪ ਬੱਸ ‘ਚ ਸਫਰ ਕਰਕੇ ਧੂਮ-ਧੜੱਕੇ ਨਾਲ ਅਟਾਰੀ ਬਾਰਡਰ ਦੇ ਰਸਤੇ ਲਾਹੌਰ ਗਏ ਸਨ, ਜਿਸ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨੂੰ ਕਾਰਗਿਲ ਯੁੱਧ ਦਾ ਤੋਹਫਾ ਦਿੱਤਾ ਸੀ, ਜਿਸ ‘ਚ ਦੇਸ਼ ਦੇ ਸੈਂਕੜੇ ਸੈਨਿਕਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ ਸੀ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਨੇ ਬੀਤੇ ਦਿਨੀਂ ਪਾਕਿਸਤਾਨ ਵਲੋਂ ਪੁੰਛ ਸੈਕਟਰ ‘ਚ ਗੋਲੀਬਾਰੀ ਕਰਕੇ 5 ਸੈਨਿਕਾਂ ਨੂੰ ਮਾਰਨ ਤੇ ਭਾਰਤ ‘ਚ ਅੱਤਵਾਦੀ ਗਤੀਵਿਧੀਆਂ ਨੂੰ ਫੈਲਾਉਣ ਦਾ ਵਿਰੋਧ ਕੀਤਾ ਸੀ ਪਰ ਮਜੀਠੀਆ ਦੀ ਅਗਵਾਈ ‘ਚ ਸੰਚਾਲਿਤ ਯੂਥ ਅਕਾਲੀ ਦਲ ਅੱਜ ਤੱਕ ਪਾਕਿਸਤਾਨ ਦਾ ਵਿਰੋਧ ਕਰਨ ਤੋਂ ਕਤਰਾਉਂਦਾ ਆ ਰਿਹਾ ਹੈ। ਵਿਕਰਮਜੀਤ ਸਿੰਘ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਅਜਿਹਾ ਸੰਭਵ ਵੀ ਕਿਵੇਂ ਹੋ ਸਕਦਾ ਹੈ ਕਿਉਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਾਕਿਸਤਾਨ ਯਾਤਰਾ ਦੌਰਾਨ ਤੋਹਫੇ ਦੇ ਰੂਪ ‘ਚ ਮਿਲੇ ਦੁਧਾਰੂ ਪਸ਼ੂਆਂ ਦੇ ਦੁੱਧ ਦਾ ਗਲਾਸ ਰੋਜ਼ਾਨਾ ਉਨ੍ਹਾਂ ਦੇ ਨਾਸ਼ਤੇ ਦੇ ਟੇਬਲ ‘ਤੇ ਹੁੰਦਾ ਹੈ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲਾਹੌਰ ਦੀਆਂ ਸੜਕਾਂ ‘ਤੇ ਗੋਲ-ਗੱਪੇ ਖਾਣ ਦੇ ਸ਼ੌਕੀਨ ਹਨ, ਅਜਿਹੇ ‘ਚ ਭਲਾ ਯੂਥ ਅਕਾਲੀ ਦਲ ਪਾਕਿਸਤਾਨ ਦੀਆਂ ਘਿਨੌਣੀਆਂ ਕਰਤੂਤਾਂ ਦਾ ਵਿਰੋਧ ਕਰ ਵੀ ਕਿਵੇਂ ਸਕਦਾ ਹੈ। ਵਿਕਰਮਜੀਤ ਨੇ ਕਿਹਾ ਕਿ ਉਹ ਛੇਤੀ ਹੀ ਕੇਂਦਰੀ ਗ੍ਰਹਿ ਮੰਤਰੀ ਅਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਦੇਸ਼ ਹਿੱਤ ‘ਚ ਪਾਕਿਸਤਾਨ ਨਾਲ ਸਾਰੇ ਕਾਰੋਬਾਰੀ ਸੰਬੰਧ ਖਤਮ ਕਰਨ ਦੀ ਮੰਗ ਕਰਨਗੇ।

No comments:
Post a Comment