www.sabblok.blogspot.com
ਜਗਰਾਉਂ, 9 ਅਗਸਤ ( ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਛੇ ਸਾਲਾਂ ਤੋਂ ਸਿੱਖ ਨੌਜਵਾਨਾਂ ਨੂੰ ਸਿੱਖ ਧਰਮ ਨਾਲ ਜੋੜਨ ਦੇ ਉਪਰਾਲੇ ਵਜੋਂ ਚੱਲ ਰਹੀ 'ਸਿੱਖ ਵਿਰਸਾ ਸੰਭਾਲ ਧਰਮ ਪ੍ਰਚਾਰ ਲਹਿਰ' ਨੂੰ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਬਿਨਾਂ ਕਿਸੇ ਕਾਰਣ ਬੰਦ ਕਰਨ ਦੀ ਨਿਖੇਧੀ ਕਰਦਿਆਂ ਜਗਰਾਉਂ ਹਲਕੇ ਦੇ ਇੰਚਾਰਜ ਭਾਈ ਪਰਮਜੀਤ ਸਿੰਘ ਚਚਰਾੜੀ ਤੇ ਮੀਡੀਆ ਸਲਾਹਕਾਰ ਭਾਈ ਹਰਵਿੰਦਰ ਸਿੰਘ ਚਚਰਾੜੀ ਨੇ ਕਿਹਾ ਹੈ ਕਿ 'ਸਿੱਖ ਵਿਰਸਾ ਸੰਭਾਲ ਧਰਮ ਪ੍ਰਚਾਰ ਲਹਿਰ' ਦੇ ਮੁੱਖੀ ਭਾਈ ਬਲਦੇਵ ਸਿੰਘ ਦੇ ਉਦਮ ਸਦਕਾ ਪਿੰਡਾਂ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਕੇਸ ਰੱਖਕੇ ਸਿੱਖੀ ਧਾਰਨ ਕਰ ਰਹੇ ਸਨ ਤੇ ਨਸ਼ੇ ਛੱਡਣ ਦਾ ਪ੍ਰਣ ਕਰ ਰਹੇ ਸਨ ਤੇ ਇਸ ਮੁਹਿੰਮ ਨੂੰ ਪੰਜਾਬ ਭਰ ਦੇ ਪਿੰਡਾਂ ਵਿਚ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਸੀ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਇਸ ਲਹਿਰ ਨੂੰ ਅਚਾਨਕ ਬੰਦ ਕਰਨਾ ਬਹੁਤ ਹੀ ਮੰਦਭਾਗੀ ਗੱਲ ਹੈ, ਜਦੋਂਕਿ ਇਸਦੀ ਸਖਤ ਲੋੜ ਹੈ। ਉਨ੍ਹਾਂ ਦੱਸਿਆ ਕਿ 'ਸਿੱਖ ਵਿਰਸਾ ਸੰਭਾਲ ਧਰਮ ਪ੍ਰਚਾਰ ਲਹਿਰ' ਸਵਰਗੀ ਬੀਬੀ ਸੁਰਿੰਦਰ ਕੌਰ ਬਾਦਲ ਦੇ ਯਤਨਾਂ ਸਦਕਾ ਸ਼ੁਰੂ ਹੋਈ ਸੀ ਤੇ ਵਧੀਆ ਨਤੀਜੇ ਕੱਢ ਰਹੀ ਸੀ। ਇਸ ਲਹਿਰ ਦੇ ਬੰਦ ਹੋਣ ਨਾਲ ਸਿੱਖ ਧਰਮ ਵਿਚ ਆ ਰਹੀ ਗਿਰਾਵਟ ਵਿਚ ਵਾਧਾ ਹੋਵੇਗਾ ਤੇ ਸਿੱਖ ਨੌਜਵਾਨਾਂ ਵਿਚ ਪਤਿਤਪੁਣਾ ਹੋਰ ਵਧੇਗਾ। ਉਨ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਤੋਂ 'ਸਿੱਖ ਵਿਰਸਾ ਸੰਭਾਲ ਧਰਮ ਪ੍ਰਚਾਰ ਲਹਿਰ' ਨੂੰ ਮੁੜ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਭਾਈ ਹਰਦੇਵ ਸਿੰਘ, ਭਾਈ ਮਲਕੀਤ ਸਿੰਘ, ਭਾਈ ਗੁਰਪਾਲ ਸਿੰਘ, ਭਾਈ ਹਰਜੀਤ ਸਿੰਘ ਸਮੇਤ 25 ਦੇ ਕਰੀਬ ਸਿੰਘ ਹਾਜ਼ਰ ਸਨ।

No comments:
Post a Comment