www.sabblok.blogspot.com
ਇਤਿਹਾਸਿਕ ਨਗਰੀ ਨਾਭਾ 'ਚ ਨਗਰ ਕੌਾਸਲ ਦੀ ਮਾੜੀ ਕਾਰਗੁਜ਼ਾਰੀ ਕਾਰਨ ਸ਼ਹਿਰ ਦੇ ਵਸਨੀਕਾਂ ਨੂੰ ਸਾਫ਼ ਸੁਥਰਾ ਪਾਣੀ ਨਹੀਂ ਮਿਲ ਰਿਹਾ, ਸਮੇਂ-ਸਮੇਂ 'ਤੇ ਪਾਣੀ ਦੀਆਂ ਮੋਟਰਾਂ ਖ਼ਰਾਬ ਰਹਿਣ ਦਾ ਕਾਰਨ ਕਾਲੋਨੀਆਂ ਤੇ ਮੁਹੱਲਿਆਂ ਵਿਚ ਹਾਹਾਕਾਰ ਮੱਚੀ ਰਹਿੰਦੀ ਹੈ ਜਿਸ ਦੇ ਚੱਲਦਿਆਂ ਬਠਿੰਡੀਆ ਮੁਹੱਲਾ ਵਿਖੇ ਪਾਣੀ ਦੀ ਮੋਟਰ ਪਿਛਲੇ 2 ਦਿਨ ਤੋਂ ਖ਼ਰਾਬ ਹੋਣ ਕਾਰਨ ਉੱਥੋਂ ਦੇ ਵਸਨੀਕ ਬਹੁਤ ਤੰਗ ਤੇ ਪੇ੍ਰਸ਼ਾਨ ਹਨ, ਜਦੋਂ ਇਸ ਸਬੰਧੀ ਕਾਰਜ ਸਾਧਕ ਅਫ਼ਸਰ ਅਰੋੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੋਟਰ ਦੇ ਕੰਮ ਸਬੰਧੀ ਭਾਗ ਅਫ਼ਸਰ (ਐੱਸ.ਓ.) ਇਕਬਾਲ ਮੁਹੰਮਦ ਨੂੰ ਜਾਣੂ ਕਰਵਾਇਆ ਗਿਆ ਹੈ, ਭਾਗ ਅਫ਼ਸਰ ਉਸ ਸਮੇਂ ਨਗਰ ਕੌਾਸਲ 'ਚ ਹਾਜ਼ਰ ਨਹੀਂ ਸਨ | ਜਦੋਂ ਇਸ ਸਬੰਧੀ ਡਿਪਟੀ ਡਾਇਰੈਕਟਰ ਪਟਿਆਲਾ ਅਸ਼ੋਕ ਕੁਮਾਰ ਸਿੱਕਾ ਨੂੰ ਜਾਣੂ ਕਰਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਐੱਸ.ਓ. ਇਕਬਾਲ ਮੁਹੰਮਦ ਸਬੰਧੀ ਸ਼ਿਕਾਇਤ ਮਿਲੀ ਹੈ ਜਿਸ 'ਤੇ ਜਲਦ ਕਾਰਵਾਈ ਕਰਦਿਆਂ ਸਰਕਾਰ ਨੂੰ ਲਿਖ ਭੇਜਿਆ ਜਾ ਰਿਹਾ ਹੈ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ | ਇਸ ਸਬੰਧੀ ਜਦੋਂ ਪ੍ਰਧਾਨ ਦੀ ਕੁਰਸੀ 'ਤੇ ਕਾਬਜ਼ ਉਪ ਮੰਡਲ ਮੈਜਿਸਟਰੇਟ ਪੂਨਮਦੀਪ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਾਸਲ ਦੇ ਸ਼ਹਿਰ 'ਚ ਕੰਮਾਂ ਨੂੰ ਲੈ ਮੁਲਾਜ਼ਮਾਂ ਨਾਲ ਇਕ ਵਿਸ਼ੇਸ਼ ਬੈਠਕ ਕੀਤੀ ਗਈ ਹੈ ਜਲਦ ਸ਼ਹਿਰ ਦੇ ਕੰਮ ਕਰਵਾਏ ਜਾਣਗੇ ਜੇਕਰ ਆਪਣੇ ਕੰਮ ਵਿਚ ਕੋਈ ਅਧਿਕਾਰੀ ਕੋਤਾਹੀ ਵਰਤਦਾ ਜਾਂ ਡਿਊਟੀ ਤੋਂ ਗੈਰ ਹਾਜ਼ਰ, ਰਿਸ਼ਵਤ ਲੈਂਦਾ ਫੜਿਆ ਗਿਆ ਤਾਂ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

No comments:
Post a Comment