jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 10 August 2013

ਦਸਤਾਰ ਦੀ ਬੇਅਦਬੀ ਰੋਕਣ ਲਈ ਦਿੱਲੀ ਕਮੇਟੀ ਬਣਦੀ ਜ਼ਿਮੇਦਾਰੀ ਨਿਭਾਵੇਗੀ

www.sabblok.blogspot.com

ਨਵੀਂ ਦਿੱਲੀ ਆਵਾਜ਼ ਬਿਊਰੋ 

ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਇਟਲੀ ਫੇਰੀ ਤੋਂ ਬਾਅਦ ਉਥੇ ਦੇ ਹਾਲਾਤ ਬਾਰੇ ਦਿੱਲੀ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਸਾਰੇ ਘਟਨਾਕ੍ਰਮ ਦੀ ਜਾਨਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਰੋਮ ਗਏ ਵਫਦ ਦੇ ਸਾਰੇ ਮੈਂਬਰ ਪਰਮਜੀਤ ਸਿੰਘ ਰਾਣਾ ਮੁੱਖੀ ਧਰਮ ਪ੍ਰਚਾਰ ਕਮੇਟੀ, ਜੀ.ਐਸ. ਚੀਮਾ, ਗੁਰਵਿੰਦਰ ਪਾਲ ਸਿੰਘ ਅਤੇ ਪੁਨਿਤ ਸਿੰਘ ਚੰਢੋਕ ਮੌਜੂਦ ਸਨ। ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਦਸਤਾਰ ਸਾਡੇ ਸ਼ਰੀਰ ਦਾ ਅਨਖਿੜਵਾਂ ਅੰਗ ਹੈ। ਇਸ ਲਈ ਉਸਦੇ ਸਨਮਾਨ ਦੀ ਰਖਿਆ ਕਰਨ ਲਈ ਅਸੀ ਵਚਨਬੱਧ ਹਾਂ ਤੇ ਓਹੀ ਵਚਨਬੱਧਤਾ ਨੂੰ ਦੋਹਰਾਉਂਦੇ ਹੋਏ ਹੀ ਅਸੀ ਰੋਮ ਹਵਾਈ ਅੱਡੇ ਤੇ ਸੁਰਖਿਆ ਅਧਿਕਾਰੀਆਂ ਦੇ ਆਦੇਸ਼ਾਂ ਦੀ ਪਰਵਾਹ ਨਾ ਕਰਦੇ ਹੋਏ ਪੰਥਕ ਜ਼ਿਮੇਦਾਰੀਆਂ ਨੂੰ ਨਿਭਾਉਂਦੇ ਹੋਏ ਡਟ ਕੇ ਗੈਰ ਮਨੁੱਖੀ ਰਵੀਏ ਦਾ ਮੁਕਾਬਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਟਲੀ ਯਾਤਰਾ ਤੋਂ ਪਹਿਲੇ ਹੀ ਸਾਨੂੰ ਸਿੱਖਾਂ ਵਲੋਂ ਦਸਿਆ ਗਿਆਂ ਸੀ ਕਿ ਲਗਾਤਾਰ ਇਟਲੀ ਦੇ ਹਵਾਈ ਅੱਡੇ ਤੇ ਸੁਰਖਿਆ ਜਾਂਚ ਦੇ ਨਾਂ ਤੇ ਸਿੱਖਾਂ ਦੀ ਦਸਤਾਰ ਉਤਰਵਾਈ ਜਾ ਰਹੀ ਹੈ ਅਤੇ ਜਲਦਬਾਜ਼ੀ ਜਾਂ ਮਜਬੂਰੀ ਵਿਚ ਸਿੱਖ ਇਸ ਗੈਰ ਜਰੂਰੀ ਕੰਮ ਨੁੰ ਕਰਨ ਲਈ ਮਜਬੂਰ ਸਨ। ਇਸ ਲਈ ਸੁਰਖਿਆ ਅਧਿਕਾਰੀਆਂ ਨੂੰ ਜੋ ਦਸਤਾਰ ਨੂੰ ਆਮਤੌਰ ਤੇ ਟੋਪੀ ਸਮਝਦੇ ਹਨ ਉਨ੍ਹਾਂ ਨੂੰ ਚੰਗੇ ਤਰੀਕੇ ਨਾਲ ਸਮਝਾਉਣ ਲਈ ਹੀ

ਅਸੀ ਇਹ ਕਦਮ ਚੁਕਿਆ ਸੀ ਅਤੇ ਜਿਸ ਵਿਚ ਸੰਸਾਰ ਭਰ ਦੇ ਸਾਰੇ ਸਿੱਖਾ ਨੇ ਸਾਨੁੰ ਫੋਨ ਕਰਕੇ ਆਪਣਾ ਪੁਰਾ ਸਹਿਯੋਗ ਅਤੇ ਸਮਰਥਨ ਦਿੱਤਾ ਹੈ। ਜਿਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਅਤੇ ਦੂਤਘਰ ਦੇ ਅਧਿਕਾਰੀ ਹਰਕਤ ਵਿਚ ਆਏ, ਜਿਸ ਵਜਹ ਨਾਲ ਬਿਨਾ ਦਸਤਾਰ ਉਤਾਰੇ ਸਾਨੂੰ ਹਾਵਾਈ ਯਾਤਰਾ ਕਰਨ ਦਾ ਮੌਕਾ ਮਿਲਿਆਂ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਜੀਤ ਨਹੀਂ ਸਗੋ ਵਿਦੇਸ਼ੀ ਧਰਤੀ ਤੇ ਦਸਤਾਰ ਨੂੰ ਬਚਾਉਣ ਲਈ ਸ਼ੁਰੂ ਕੀਤੀ ਗਈ ਮੁਹੀਮ ਦੀ ਸ਼ੁਰੂਆਤ ਹੈ, ਪਰ ਰੋਮ ਦੇ ਇਸ ਘਟਨਾਕ੍ਰਮ ਨਾਲ ਸਿੱਖਾਂ ਨੂੰ ਇਸ ਮਸਲੇ ਤੇ ਇੰਸਾਫ ਪ੍ਰਾਪਤੀ ਦੀ ਛੋਟੀ ਜਹੀ ਕਿਰਣ ਨਜ਼ਰ ਆ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਸਾਂਸਦ ਸਹਿਤ ਅਕਾਲੀ ਦਲ ਦੇ ਸਾਰੇ ਕਾਰਕੁਨਾਂ ਦਾ ਆਪਣੀ ਪਧਰ ਤੇ ਇਸ ਸੰਘਰਸ਼ ਵਿਚ ਹਿੱਸਾ ਪਾਉਣ ਲਈ ਧੰਨਵਾਦ ਕਰਦੇ ਹੋਏ ਉਨ੍ਹਾਂ 28 ਯੁਰੋਪਿਅਨ ਦੇਸ਼ਾ ਦੀ ਯੁਰੋਪਿਅਨ ਯੁਨਿਅਨ ਵਲੋਂ 4 ਫਰਵਰੀ 2013 ਨੂੰ ਯੁਰੋਪ ਦੇ ਸਾਰੇ ਹਵਾਈ ਅਡਿਆ ਤੇ ਸੁਰਖਿਆਂ ਜਾਂਚ ਦੇ ਨਾਂ ਤੇ ਸਿੱਖਾਂ ਦੀ ਪਗੜੀ ਨਾ ਉਤਾਰਨ ਦੇ ਦਿੱਤੇ ਗਏ ਹੁਕਮਾ ਬਾਰੇ ਜਾਣਕਾਰੀ ਦਿੰਦੇ ਹੋਏ ਇਟਲੀ ਪ੍ਰਸ਼ਾਸਨ ਵਲੋਂ ਜਾਣਬੂਜ ਕੇ ਕੀਤੀ ਜਾ ਰਹੀ ਇਸ ਉਲੰਘਨਾ ਨੂੰ ਮੰਦਭਾਗਾ ਦਸਿਆ ਹੈ। ਪਰ ਹੁਣ ਇਟਲੀ ਦੇ ਸਫੀਰ ਨੂੰ ਇਸ ਮਸਲੇ ਤੋਂ ਸਬਕ ਲੈਂਦੇ ਹੋਏ ਦਿੱਲੀ ਕਮੇਟੀ ਨੂੰ ਆਪਣੇ ਅਧਿਕਾਰੀਆਂ ਨਾਲ ਇਸ ਮਸਲੇ ਤੇ ਖੁਲੀ ਗਲ ਬਾਤ ਦਾ ਸੱਦਾ ਵੀ ਦਿੱਤਾ ਹੈ ਤੇ ਜਲਦ ਹੀ ਅਸੀ ਦਿੱਲੀ ਵਿਖੇ ਮੋਜੂਦ ਸਾਰੇ ਦੁਤਘਰਾ ਦੇ ਅਧਿਕਾਰੀਆਂ ਨੂੰ ਵਰਕਸ਼ਾਪ ਰਾਹੀ ਦਸਤਾਰ ਦੇ ਬਾਰੇ ਜਾਣਕਾਰੀ ਦੇਵਾਂਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਬਲਵੰਤ ਸਿੰਘ ਰਾਮੂਵਾਲੀਆਂ ਨੇ ਕੇਂਦਰ ਸਰਕਾਰ ਤੇ ਸਿੱਖਾਂ ਦੇ ਮਸਲਿਆਂ ਨੂੰ ਅਣਗੋਲਾ ਕਰਨ ਦਾ ਆਰੋਪ ਵੀ ਲਗਾਇਆਂ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਨੇ ਜੋ ਦਸਤਾਰ ਦੇ ਸਨਮਾਨ ਨੂੰ ਬਚਾਉਂਣ ਲਈ ਜੋ ਕੰਮ ਕੀਤਾ ਹੈ, ਉਹ ਸ਼ਲਾਘਾਯੋਗ ਹੈ ਅਤੇ ਇਸਦੇ ਲਈ ਉਹ ਅਤੇ ਉਨ੍ਹਾਂ ਦੇ ਸਾਥੀ ਵਧਾਈ ਦੇ ਪਾਤਰ ਹਨ। ਜਿਨ੍ਹਾਂ ਨੇ ਸਾਲਾਂ ਤੋਂ ਰੋਮ ਵਿਖੇ ਚਲੀ ਆ ਰਹੀ ਦਸਤਾਰ ਦੀ ਬੇਦਬੀ ਦੇ ਖਿਲਾਫ ਆਪਣੇ ਜ਼ਮੀਰ ਦੀ ਅਵਾਜ਼ ਸੁਣਕੇ ਸਾਰੀ ਕੌਮ ਦੇ ਵਲੋਂ ਲੜਾਈ ਲੜੀ ਹੈ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਅਕਾਲੀ ਆਗੂ ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਕਮੇਟੀ ਮੈਂਬਰ ਜੀਤ ਸਿੰਘ, ਜਸਬੀਰ ਸਿੰਘ ਜੱਸੀ, ਅਮਰਜੀਤ ਸਿੰਘ ਪੱਪੂ, ਪਰਮਜੀਤ ਸਿੰਘ ਚੰਢੋਕ, ਜੱਥੇਦਾਰ ਸੁਰਜੀਤ ਸਿੰਘ, ਸਤਪਾਲ ਸਿੰਘ, ਹਰਵਿੰਦਰ ਸਿੰਘ ਕੇ.ਪੀ., ਮਨਮੋਹਨ ਸਿੰਘ, ਗੁਰਮੀਤ ਸਿੰਘ ਮੀਤਾ, ਮਨਮਿੰਦਰ ਸਿੰਘ ਆਯੂਰ, ਕੁਲਮੋਹਨ ਸਿੰਘ, ਜਤਿੰਦਰ ਪਾਲ ਸਿੰਘ ਗੋਲਡੀ ਸਹਿਤ ਜਸਪ੍ਰੀਤ ਸਿੰਘ ਵਿੱਕੀ ਮਾਨ, ਵਿਕਰਮ ਸਿੰਘ, ਅਤੇ ਹਰਜੀਤ ਸਿੰਘ ਬੇਦੀ ਮੌਜੂਦ ਸਨ।

No comments: