jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 10 August 2013

ਪੁਲਸ ਨੇ ਦਾਦੂਯੋਦ ਕਾਂਡ ਦੀ ਗੁੱਥੀ ਸੁਲਝਾਈ

www.sabblok.blogspot.com

ਬਟਾਲਾ, 10 ਅਗਸਤ (ਕਮਲ ਕਾਹਲੋਂ)-ਬੀਤੇ ਦਿਨੀਂ ਪਿੰਡ ਦਾਦੂਯੋਦ ਦੇ ਇਕ ਡੇਰੇ ਉਪਰ ਕੁਝ ਕਾਲੇ ਕੱਛੇ ਵਾਲੇ ਗਰੋਹ ਵੱਲੋਂ ਦਿਲਬਾਗ ਸਿੰਘ ਨੌਜਵਾਨ ਦੇ ਕਤਲ ਕਰ ਦਿੱਤੇ ਜਾਣ ਦੀ ਘਟਨਾ ਸਾਹਮਣੇ ਆਈ ਸੀ, ਜਿਸ ਨੂੰ ਫਤਹਿਗੜ੍ਹ ਚੂੜੀਆਂ ਦੀ ਪੁਲਿਸ ਨੇ ਸਾਰੇ ਕੇਸ ਨੂੰ ਸੁਲਝਾ ਕੇ ਲੋਕਾਂ ਦੇ ਸਾਹਮਣੇ ਲੈ ਆਂਦਾ | ਇਸ ਸਬੰਧੀ ਐਸ.ਐਸ.ਪੀ. ਬਟਾਲਾ ਤੁਲਸੀ ਰਾਮ ਨੇ ਦੱਸਿਆ ਕਿ ਮਿ੍ਤਕ ਦਿਲਬਾਗ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਦਾਦੂਯੋਦ ਤੇ ਉਸ ਦੀ ਪਤਨੀ ਸੰਦੀਪ ਕੌਰ ਵਿਚ ਅਕਸਰ ਝਗੜਾ ਰਹਿੰਦਾ ਸੀ ਤੇ ਬੀਤੇ ਸਨਿਚਰਵਾਰ ਦੀ ਰਾਤ 8-9 ਵਜੇ ਦੇ ਕਰੀਬ ਦਿਲਬਾਗ ਸਿੰਘ ਅਤੇ ਉਸ ਦੀ ਪਤਨੀ ਦਾ ਰੋਟੀ ਪਕਾਉਣ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ ਅਤੇ ਦਿਲਬਾਗ ਸਿੰਘ ਆਪਣੀ ਪਤਨੀ ਨੂੰ ਮਾਰਨ ਲਈ ਉਸ ਦੇ ਪਿੱਛੇ ਭੱਜਿਆ ਤਾਂ ਉਸ ਦੀ ਪਤਨੀ ਨੇ ਘਰ ਦੀ ਰਸੋਈ ਵਿਚ ਵੜ ਕੇ ਅੰਦਰੋਂ ਕੰੁਡੀ ਲਗਾ ਲਈ ਤੇ ਇਹ ਵੇਖ ਕੇ ਦਿਲਬਾਗ ਸਿੰਘ ਨੇ ਰਸੋਈ ਦੇ ਸ਼ੀਸ਼ੇ ਵਾਲੀ ਖਿੜਕੀ ਨੂੰ ਜ਼ੋਰ ਨਾਲ ਬਾਂਹ ਦੀ ਅਰਕ ਦੀ ਕੂਨੀ ਮਾਰੀ, ਜਿਸ ਨਾਲ ਦਿਲਬਾਗ ਸਿੰਘ ਦੀ ਅਰਕ ਤੋਂ ਉਪਰ ਤੱਕ ਸਾਰੀ ਬਾਂਹ ਵਿਚ ਸ਼ੀਸ਼ਾ ਵੱਜ ਗਿਆ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਜ਼ਮੀਨ ਉਪਰ ਡਿੱਗ ਪਿਆ | ਦਿਲਬਾਗ ਸਿੰਘ ਨੂੰ ਡਿੱਗਾ ਵੇਖ ਕੇ ਪਤਨੀ ਰਸੋਈ ਦੀ ਕੰੁਡੀ ਖੋਲ੍ਹ ਕੇ ਆਪਣੇ ਮਕਾਨ ਦੀ ਛੱਤ ਉਪਰ ਚਲੀ ਗਈ, ਜਿਥੇ ਉਸ ਦੀ ਸੱਸ ਜੋਗਿੰਦਰ ਕੌਰ, ਦਿਓਰ ਲਾਲ ਸਿੰਘ, ਦਰਾਣੀ ਸਰਬਜੀਤ ਕੌਰ ਤੇ ਮਿ੍ਤਕ ਦੇ ਦੋ ਛੋਟੇ ਬੱਚੇ ਸੌਣ ਦੀ ਤਿਆਰੀ ਕਰ ਰਹੇ ਸਨ | ਜਦ ਦਿਲਬਾਗ ਸਿੰਘ ਇਕ ਘੰਟਾ ਬੀਤ ਜਾਣ ਦੇ ਬਾਵਜੂਦ ਸੌਣ ਲਈ ਮਕਾਨ ਦੀ ਛੱਤ ਉਪਰ ਨਾ ਆਇਆ ਤਾਂ ਉਕਤ ਘਰਦਿਆਂ ਨੇ ਥੱਲੇ ਆ ਕੇ ਵੇਖਿਆ ਤਾਂ ਦਿਲਬਾਗ ਸਿੰਘ ਜ਼ਮੀਨ ਉਪਰ ਖੂਨ ਨਾਲ ਲੱਥ-ਪੱਥ ਹੋਇਆ ਪਿਆ ਸੀ, ਜਿਸ ਨੂੰ ਵੇਖ ਕੇ ਪਰਿਵਾਰ ਦੇ ਸਾਰੇ ਮੈਂਬਰ ਘਬਰਾ ਗਏ ਤੇ ਉਸ ਨੂੰ ਕੁਝ ਲੋਕਾਂ ਦੀ ਮਦਦ ਨਾਲ ਫਤਹਿਗੜ੍ਹ ਚੂੜੀਆਂ ਦੇ ਮਹਾਜਨ ਹਸਪਤਾਲ ਵਿਖੇ ਇਲਾਜ ਲਈ ਲੈ ਕੇ ਗਏ, ਜਿਥੇ ਡਾਕਟਰ ਨੇ ਉਸ ਨੂੰ ਮਿ੍ਤਕ ਕਰਾਰ ਦਿੱਤਾ ਅਤੇ ਘਬਰਾਏ ਹੋਏ ਘਰਦਿਆਂ ਨੇ ਪੁਲਿਸ ਤੋਂ ਬਚਣ ਲਈ ਕਾਲੇ ਕੱਛਿਆਂ ਵਾਲੇ ਗਰੋਹ ਦੇ ਘਰ ਪੈਣ ਦਾ ਰੌਲਾ ਪਾ ਦਿੱਤਾ ਪਰ ਡੀ.ਐਸ.ਪੀ. ਕ੍ਰਿਪਾਲ ਸਿੰਘ ਚਾਹਲ ਤੇ ਐਸ.ਐਚ.ਓ. ਜਗਜੀਤ ਸਿੰਘ ਦੀ ਪੁਲਿਸ ਟੀਮ ਦੀ ਸਿਆਣਪ ਨਾਲ ਨੌਜਵਾਨ ਦੀ ਮੌਤ ਦੀ ਗੁੱਥੀ 5 ਦਿਨਾਂ ਦੇ ਅੰਦਰ-ਅੰਦਰ ਹੀ ਸੁਲਝਾ ਲਈ ਗਈ ਹੈ | ਇਸ ਸਬੰਧੀ ਪੁਲਿਸ ਨੇ ਮਿ੍ਤਕ ਦੀ ਪਤਨੀ ਸੰਦੀਪ ਕੌਰ ਤੇ ਚਾਚੇ ਦਾ ਪੁੱਤਰ ਬਲਜਿੰਦਰ ਸਿੰਘ ਪੁੱਤਰ ਰਵੇਲ ਸਿੰਘ ਵਾਸੀ ਸਰਫਕੋਟ ਅਤੇ 4 ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 304, 505, 195, 120 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰਕੇ ਸੰਦੀਪ ਕੌਰ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ, ਜਦ ਕਿ ਦੂਜਿਆਂ ਦੀ ਗਿ੍ਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ |

No comments: