jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 13 August 2013

ਪੰਜਾਬ ਸਰਕਾਰ ਵੱਲੋਂ ਅਜ਼ਾਦੀ ਦਿਵਸ ਮੌਕੇ ਨਿੰਦਰ ਘੁਗਿਆਣਵੀ ਨੂੰ ਮਿਲੇਗਾ ਸਟੇਟ ਐਵਾਰਡ

www.sabblok.blogspot.com

ਫਰੀਦਕੋਟ 14 ਅਗਸਤ ( ਗੁਰਭੇਜ ਸਿੰਘ ਚੌਹਾਨ ) - ਇਸ ਵਾਰ ਦੇ ਅਜ਼ਾਦੀ ਦਿਵਸ ਦਾ ਰਾਜ ਪੱਧਰੀ ਸਮਾਗਮ 15 ਅਗਸਤ ਨੂੰ ਲੁਧਿਆਣਾ ਵਿਖੇ ਹੋ ਰਿਹਾ ਹੈ। ਇਸ ਮੌਕੇ 'ਤੇ ਪੰਜਾਬ ਦੇ ਮੁੱਖ ਮੰਤਰੀ ਝੰਡਾ ਲਹਿਰਾਉਣ ਅਤੇ ਪੰਜਾਬ ਦੀਆਂ ਕੁੱਝ ਪ੍ਰਮੁੱਖ ਸਖਸ਼ੀਅਤਾਂ ਨੂੰ ਸਟੇਟ ਐਵਾਰਡ 2013 ਪ੍ਰਦਾਨ ਕਰਨ ਦੀ ਰਸਮ ਅਦਾ ਕਰਨਗੇ। ਫਰੀਦਕੋਟ ਜ਼ਿਲ•ੇ ਦੇ ਜੰਮਪਲ ਅਤੇ ਸਾਹਿਤਕ ਖੇਤਰ ਵਿੱਚ ਛੋਟੀ ਉਮਰੇ ਬੁਲੰਦੀਆਂ ਛੋਹਣ ਬਾਰੇ ਨੌਜਵਾਨ ਸਾਹਿਤਕਾਰ ਨਿੰਦਰ ਘੁਗਿਆਣਵੀ ਨੂੰ ਵੀ ਇਸ ਵਾਰ ਸਟੇਟ ਐਵਾਰਡ ਲਈ ਚੁਣਿਆ ਗਿਆ ਹੈ। ਘੁਗਿਆਣਵੀ ਨੇ ਹੁਣ ਤੀਕ 35 ਪੁਸਤਕਾਂ ਲੋਕ-ਸੰਗੀਤ, ਗਾਇਕੀ, ਸੱਭਿਆਚਾਰ ਅਤੇ ਸਾਹਿਤ ਬਾਰੇ ਪੰਜਾਬੀ ਜਗਤ ਦੀ ਝੋਲੀ ਪਾਈਆਂ ਹਨ। ਇਸ ਤੋਂ ਬਿਨ•ਾਂ ਆਪ ਨੇ ਡਾਕੂਮੈਂਟਰੀ ਫਿਲਮਾਂ, ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਨਾਲ-ਨਾਲ ਕਾਲਮ ਨਵੀਸੀ ਅਤੇ ਬਹੁ-ਪੱਖੀ ਲੇਖਣੀ ਆਦਿ ਵਿੱਚ ਵੀ ਆਪਣਾ ਭਰਪੂਰ ਯੋਗਦਾਨ ਦਿੱਤਾ ਹੈ। ਆਪ ਦੀਆਂ ਕੁੱਝ ਪੁਸਤਕਾਂ ਕਈ ਯੂਨੀਵਰਸਿਟੀਆਂ ਨੇ ਪ੍ਰਕਾਸ਼ਿਤ ਕਰਕੇ ਸਿਲੇਬਸਾਂ ਵਿੱਚ ਸ਼ਾਮਿਲ ਕੀਤੀਆਂ ਹਨ। ਪੰਜਾਬ ਦੀਆਂ ਪ੍ਰਮੁੱਖ ਸਾਹਿਤਕ ਅਤੇ ਸੱਭਿਆਚਾਰਕ ਜੱਥੇਬੰਦੀਆਂ ਨੇ ਨਿੰਦਰ ਘੁਗਿਆਣਵੀ ਨੂੰ ਸਟੇਟ ਐਵਾਰਡ ਮਿਲਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋ: ਮੋਹਨ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਜਗਦੇਵ ਸਿੰਘ ਜੱਸੋਵਾਲ, ਸਾਹਿਤ ਐਕਾਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਗਿੱਲ, ਦੋਵੇਂ ਕੇਂਦਰੀ ਲੇਖਕ ਸਭਾਵਾਂ ਦੇ ਪ੍ਰਧਾਨ ਡਾ: ਤੇਜਵੰਤ ਮਾਨ ਅਤੇ ਬਲਦੇਵ ਸਿੰਘ ਸੜਕਨਾਮਾ ਨੇ ਵੀ ਨਿੰਦਰ ਘੁਗਿਆਣਵੀ ਨੂੰ ਮੁਬਾਰਕ ਭੇਜੀ ਹੈ।।

No comments: