jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 13 August 2013

ਸਿਖਿਆਰਥੀ ਚੇਤਨਾ ਕੈਂਪ ਸੰਪਨ

www.sabblok.blogspot.com
 ਜ਼ਮੀਨੀ ਸੁਆਲ 'ਤੇ ਜਦੋ ਜਹਿਦ ਹੀ ਗ਼ਦਰੀਆਂ ਦਾ ਹਕੀਕੀ ਸੁਨੇਹਾ: ਕਾਮਰੇਡ ਜਗਰੂਪ
ਸਿਖਿਆਰਥੀਆਂ ਨੂੰ ਕਿਤਾਬਾਂ, ਸਰਟੀਫਿਕੇਟ ਅਤੇ ਗ਼ਦਰੀ ਗੂੰਜਾਂ ਨਾਲ ਕੀਤਾ ਸਨਮਾਨਤ




ਜਲੰਧਰ, 12 ਅਗਸਤ :ਗ਼ਦਰ ਸ਼ਤਾਬਦੀ ਨੂੰ ਸਮਰਪਤ ਤਿੰਨ ਰੋਜ਼ਾ ਸਿਖਿਆਰਥੀ ਚੇਤਨਾ ਕੈਂਪ ਦੇ ਅੰਤਲੇ ਦਿਨ ਬੋਲਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਕਾਮਰੇਡ ਜਗਰੂਪ ਨੇ ਕਿਹਾ ਕਿ ਪੰਜਾਬ ਜਿਸ ਨੂੰ ਵਿਕਸਤ ਸੂਬਾ ਕਹਿਕੇ ਵਡਿਆਇਆ ਜਾਂਦਾ ਹੈ ਉਥੇ ਆਰਥਕ ਸਮਾਜਕ ਤਸਵੀਰ ਇਹ ਦਰਸਾਉਂਦੀ ਹੈ ਕਿ ਜ਼ਮੀਨ ਦਾ ਵੱਡਾ ਹਿੱਸਾ ਅਜੇ ਵੀ ਵੱਡੇ ਭੋਇਪਤੀਆਂ ਦੇ ਕਬਜ਼ੇ ਹੇਠ ਹੈ।  ਕੋਈ 32 ਲੱਖ ਤੋਂ ਵੱਧ ਪਰਿਵਾਰ ਬੇਜ਼ਮੀਨੇ ਹਨ।  ਜਿਨ•ਾਂ ਨੂੰ ਰੋਟੀ ਰੋਜ਼ੀ ਲਈ ਦਰ ਦਰ ਧੱਕੇ ਖਾਣੇ ਪੈ ਰਹੇ ਹਨ।  ਜਿਨ•ਾਂ ਬੇਕਾਰ ਹੱਥਾਂ ਕੋਲ ਜੇ ਜ਼ਮੀਨ ਜਾਂ ਮਸ਼ੀਨ ਨਹੀਂ, ਰੁਜ਼ਗਾਰ ਨਹੀਂ ਤਾਂ ਉਹਨਾਂ ਬੇਰੁਜ਼ਗਾਰ ਨੌਜਵਾਨਾਂ ਦਾ ਦਿਸ਼ਾ-ਹੀਣ ਹੋ ਜਾਣਾ ਕੋਈ ਗੈਰ ਕੁਦਰਤੀ ਵਰਤਾਰਾ ਨਹੀਂ।
ਜਗਰੂਪ ਨੇ ਕਿਹਾ ਪੂਰੇ ਮੁਲਕ ਵਾਂਗ ਸਾਡੇ ਸੂਬੇ ਅੰਦਰ ਵੀ ਗ਼ਦਰ ਪਾਰਟੀ ਦੇ ਖ਼ਰੇ ਵਾਰਸ ਉਹੀ ਅਖਵਾ ਸਕਣਗੇ, ਜਿਹੜੇ ਸਮਾਜ ਦੀ ਮੁੱਖ ਵਿਰੋਧਤਾਈ ਨੂੰ ਸਮਝਕੇ, ਬੇਜ਼ਮੀਨਿਆਂ ਨੂੰ ਨਾਲ ਲੈ ਕੇ ਜ਼ਮੀਨੀ ਸੁਆਲ ਉਮਰ ਆਪਣੀਆਂ ਘੋਲ ਸਰਗਰਮੀਆਂ ਕੇਂਦਰਤ ਕਰਨਗੇ।  ਇਸ ਤੋਂ ਬਿਨ•ਾਂ ਸਹੀ ਸੇਧ-ਨੀਤੀ ਉਪਰ ਤਾਕਤਾਂ ਨੂੰ ਇਕ ਜੁੱਟ ਨਹੀਂ ਕੀਤਾ ਜਾ ਸਕਦਾ।
ਕਾਮਰੇਡ ਜਗਰੂਪ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਗਰੇਜ਼ ਸਾਮਰਾਜੀਆਂ ਨੇ ਕਾਂਗਰਸ ਪਾਰਟੀ ਆਪ ਖੜ•ੀ ਕੀਤੀ ਸੀ।  ਕੌਮੀ ਵਿਦਰੋਹ ਦਾ ਪ੍ਰੈਸ਼ਰ ਲੀਕ ਕਰਨ ਲਈ ਇਸ ਪਾਰਟੀ ਨੂੰ ਹਥਿਆਰ ਬਣਾਕੇ ਬਰਤਾਨਵੀ ਹੁਕਮਰਾਨ ਵਰਤਦੇ ਰਹੇ ਹਨ।  ਉਨ•ਾਂ ਕਿਹਾ ਕਿ ਗ਼ਦਰ ਪਾਰਟੀ ਦੇ ਚਮਕਦੇ ਸਿਤਾਰੇ ਕਰਤਾਰ ਸਿੰਘ ਸਰਾਭਾ ਨੂੰ ਜਦੋਂ ਫਾਂਸੀ ਲੱਗਣੀ ਸੀ ਤਾਂ ਐਨ ਉਸ ਤੋਂ ਪਹਿਲਾਂ ਮਹਾਤਮਾ ਗਾਂਧੀ ਦਾ ਕੌਮੀ ਤਵਾਰੀਖ਼ ਦੀ ਤਰੰਗ ਤੇ ਸਵਾਰ ਹੋਣ ਲਈ ਆਉਣਾ ਇਉਂ ਵੀ ਜਾਪਾਦਾ ਹੈ
ਭਾਰਤ ਦੀ ਸਰਮਾਏਦਾਰਾ ਜਗਤ ਦੇ ਹੱਥ ਸੱਤਾ ਸੌਂਪਣ ਲਈ ਗ਼ਦਰੀ ਸੰਗਰਾਮ ਵਰਗੀਆਂ ਸਭਨਾਂ ਇਨਕਲਾਬੀ ਲਹਿਰਾਂ ਉਪਰ ਜ਼ਬਰ ਢਾਹਿਆ ਗਿਆ ਅਤੇ ਜਿਹੜੀਆਂ ਸਿਰਫ਼ ਸਤਾ ਦੀ ਬਦਲੀ ਕਰਕੇ, ਲੋਟੂ ਰਾਜ ਪ੍ਰਬੰਧ ਨੂੰ ਜਿਉਂ ਦਾ ਤਿਉਂ ਰੱਖਣਾ ਚਾਹੁੰਦੀਆਂ ਸਨ, ਉਨ•ਾਂ ਨੂੰ ਅਗੇ ਲਿਆਉਣ ਲਈ ਥਾਪੜਾ ਦਿੱਤਾ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਕਿਹਾ ਕਿ 17 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਤੋਂ ਚੱਲਕੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਸ਼ਹਾਦਤ ਵਾਲੇ ਦਿਨ 'ਗ਼ਦਰ ਸ਼ਤਾਬਦੀ ਕਾਫ਼ਲਾ', ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੇ ਪਿੰਡ ਪਹੁੰਚੇਗਾ।  ਭਕਨਾ ਪਿੰਡ ਦੇ ਗ਼ਦਰ ਸ਼ਤਾਬਦੀ ਰੈਲੀ 'ਚ ਮਜ਼ਦੂਰ, ਕਿਸਾਨ, ਨੌਜਵਾਨ, ਮੁਲਾਜ਼ਮ, ਵਿਦਿਆਰਥੀ, ਤਰਕਸ਼ੀਲ ਅਤੇ ਜਮੂਰੀ ਹੱਕਾਂ ਦੀਆਂ ਜਥੇਬੰਦੀਆਂ ਸ਼ਾਮਲ ਹੋਣਗੀਆਂ ਅਤੇ 17, 18, 19 ਅਗਸਤ ਗ਼ਦਰੀ ਦੇਸ਼ ਭਗਤਾਂ ਦੇ ਪਿੰਡ ਦੇ ਗ਼ਦਰ ਸ਼ਤਾਬਦੀ ਮਾਰਚ ਕੀਤਾ ਜਾਏਗਾ।  ਉਨ•ਾਂ ਕਿਹਾ ਕਿ ਸਿਖਿਆਰਥੀਆਂ ਤੋਂ ਅਸੀਂ ਆਸ ਕਰਦੇ ਹਾਂ ਕਿ ਉਹ ਕਾਫ਼ਲੇ ਨੂੰ ਕਾਮਯਾਬ ਕਰਨਗੀਆਂ।
ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ ਨੇ ਸਿਖਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਸਮੇਂ ਦੀ ਲੋੜ ਸਿਰਫ਼ ਇਤਿਹਾਸ ਨੂੰ ਯਾਦ ਕਰਨਾ ਨਹੀਂ ਸਗੋਂ ਨਵਾਂ ਇਤਿਹਾਸ ਲਿਖਣ ਲਈ ਅੱਗੇ ਆਉਣਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਤੇ ਕੈਂਪ ਦੇ ਮੰਚ ਸੰਚਾਲਕ ਅਮੋਲਕ ਸਿੰਘ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਵਰਗੇ ਇਨਕਲਾਬ ਦੇ ਚਿੰਨ• ਸਾਡੇ ਸਮਾਜ ਦੀਆਂ ਹਾਲਤਾਂ ਦੇ ਪੈਦਾਵਾਰ ਹਨ, ਅਜੋਕੀਆਂ ਹਾਲਤਾਂ ਅੱਜ ਦੀ ਜੁਆਨੀ ਨੂੰ ਕੁਰਾਹੇ ਪੈਣ ਦੀ ਬਜਾਏ ਸ਼ਹੀਦਾਂ ਦੀ ਸੋਚ ਦੀ ਪੂਰਤੀ ਲਈ ਅੱਗੇ ਆਉਣ ਲਈ ਬੁਲਾ ਰਹੀਆਂ ਹਨ।
ਸਮੂਹ ਸਿਖਿਆਰਥੀਆਂ ਨੂੰ ਅੱਧੀ ਦਰਜਨ ਕਿਤਾਬਾਂ, ਦੇਸ਼ ਭਗਤ ਯਾਦਗਾਰ ਕਮੇਟੀ ਦੀ ਆਡੀਓ ਕੈਸਿਟ 'ਗ਼ਦਰੀ ਗੂੰਜਾਂ' ਅਤੇ ਪ੍ਰਮਾਣ-ਪੱਤਰ ਨਾਲ ਸਨਮਾਨਤ ਕੀਤਾ ਗਿਆ।  ਇਸ ਮੌਕੇ ਉਪਰੋਕਤ ਬੁਲਾਰਿਆਂ ਤੋਂ ਇਲਾਵਾ ਕਮੇਟੀ ਦੇ ਖਜ਼ਾਨਚੀ ਰਘਬੀਰ ਸਿੰਘ ਛੀਨਾ, ਬਲਬੀਰ ਕੌਰ ਬੁੰਡਾਲਾ, ਰਣਜੀਤ ਸਿੰਘ, ਗੁਰਮੀਤ ਢੱਡਾ, ਦੇਵ ਰਾਜ ਨਈਯਰ, ਹਰਬੀਰ ਕੌਰ, ਬਲਵਿੰਦਰ ਕੌਰ ਬਾਂਸਲ ਅਤੇ ਸੁਮਨ ਫਗਵਾੜਾ ਹਾਜ਼ਰ ਸਨ।

No comments: