jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 5 August 2013

ਜਦੋਂ ਚਾਹ ਦੀ ਦੁਕਾਨ 'ਚ ਡੇਰਾ ਚਲਾ ਰਹੇ ਬਾਬੇ ਨੇ ਮੰਗੀ ਮਾਫੀ...

www.sabblok.blogspot.com

ਕਪੂਰਥਲਾ-21ਵੀਂ ਸਦੀ ਦੇ ਆਧੁਨਿਕ ਜ਼ਮਾਨੇ 'ਚ ਅੱਜ ਵੀ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਅੰਧ ਵਿਸ਼ਵਾਸਾਂ 'ਚ ਫਸ ਕੇ ਲੱਖਾਂ ਰੁਪਏ ਪਾਖੰਡੀ ਬਾਬਿਆਂ ਨੂੰ ਚੜ੍ਹਾਵਾ ਚੜ੍ਹਾ ਦਿੰਦੇ ਹਨ। ਅਜਿਹੇ ਹੀ ਇਕ ਪਾਖੰਡੀ ਬਾਬੇ ਦਾ ਕਪੂਰਥਲਾ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਪਰਦਾਫਾਸ਼ ਕੀਤਾ ਗਿਆ ਹੈ।
ੁਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਪਿੰਡ ਸੁਭਾਨਪੁਰ 'ਚ ਸਥਿਤ ਇਕ ਚਾਹ ਦੀ ਦੁਕਾਨ 'ਚ ਬਾਬਾ ਦੀਪ ਸਿੰਘ ਜੀ ਦੇ ਨਾਂ 'ਤੋਂ ਗੱਦੀ ਚਲਾਈ ਜਾ ਰਹੀ ਸੀ। ਇਸ ਡੇਰੇ ਦਾ ਮੁਖੀ ਸੰਤੋਖ ਸਿੰਘ ਪਿਛਲੇ ਕਾਫੀ ਸਾਲਾਂ ਤੋਂ ਆਪਣੇ ਇਕ ਸਾਥੀ ਨਾਲ ਮਿਲ ਕੇ ਪਿੰਡ ਅਤੇ ਨੇੜਲੇ ਖੇਤਰਾਂ ਦੇ ਲੋਕਾਂ ਨੂੰ ਭਰਮਾ ਕੇ ਪੈਸੇ ਲੁੱਟਦਾ ਰਹਿੰਦਾ ਸੀ। ਸੰਤੋਖ ਸਿੰਘ ਲੋਕਾਂ ਨੂੰ ਇਹ ਕਹਿ ਕੇ ਭਰਮਾਉਂਦਾ ਸੀ ਕਿ ਉਸ ਦੇ ਸਿਰ ਬਾਬਾ ਦੀਪ ਸਿੰਘ ਜੀ ਦੀ ਚੌਂਕੀ ਆਉਂਦੀ ਹੈ ਅਤੇ ਉਸ ਵਲੋਂ ਦਿੱਤਾ ਜਾਣ ਵਾਲਾ ਜਲ ਅਤੇ ਮੂਲ ਮੰਤਰ ਬਹੁਤ ਸ਼ਕਤੀਸ਼ਾਲੀ ਹੈ ਅਤੇ ਇਸ ਜਲ ਨੂੰ ਪੀਣ ਅਤੇ ਨਹਾਉਣ ਨਾਲ ਹਰ ਤਰ੍ਹਾਂ ਦੀ ਮੁਸ਼ਕਲ ਦਾ ਹੱਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੀ ਸਮੱਸਿਆ ਹੱਲ ਹੋ ਜਾਂਦੀ ਹੈ, ਉਨ੍ਹਾਂ ਦੀ ਫਾਈਲ ਫੋਟੋ ਵੀ ਰੱਖ ਲਈ ਜਾਂਦੀ ਸੀ ਤਾਂ ਜੋ ਆਉਣ ਵਾਲੇ ਸਮੇਂ 'ਚ ਬਾਕੀ ਲੋਕਾਂ ਨੂੰ ਵੀ ਇਸ ਡੇਰੇ 'ਤੇ ਭਰੋਸਾ ਹੋ ਜਾਵੇ। ਡੇਰੇ ਅੰਦਰ ਬਾਬਾ ਦੀਪ ਸਿੰਘ, ਹੋਰ ਗੁਰੂਆਂ ਅਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਸਜਾਈਆਂ ਗਈਆਂ ਸਨ ਪਰ ਜਦੋਂ ਇਸ ਗੱਲ ਦਾ ਪਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੂੰ ਲੱਗਿਆਂ ਤਾਂ ਉਹ ਡੇਰੇ ਪਹੁੰਚੇ। ਉਨ੍ਹਾਂ ਦੇ ਪਹੁੰਚਣ ਦੀ ਭਣਕ ਲੱਗਦੇ ਹੀ ਬਾਬਾ ਆਪਣੇ ਡੇਰੇ 'ਚੋਂ ਦੌੜ ਗਿਆ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਅਤੇ ਸਤਿਕਾਰ ਕਮੇਟੀ ਦੇ ਦਬਾਅ ਕਾਰਨ ਸੰਤੋਖ ਸਿੰਘ ਨੇ ਥਾਣੇ 'ਚ ਹਾਜਰ ਹੋ ਕੇ ਤੁਰੰਤ ਆਪਣੀ ਗਲਤੀ ਮੰਨ ਲਈ ਅਤੇ ਫਿਰ ਤੋਂ ਅਜਿਹਾ ਕੰਮ ਕਰਨ ਤੋਂ ਤੋਬਾ ਕੀਤੀ। ਸਤਿਕਾਰ ਕਮੇਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਪਾਖੰਡੀ ਬਾਬਿਆਂ ਦੇ ਜਾਲ 'ਚ ਨਾ ਫਸਣ।

No comments: