jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 5 August 2013

ਆਪਣੇ ਦੋਸਤ ਦੀ ਹਵਸ ਦਾ ਸ਼ਿਕਾਰ ਬਣੀ ਪਤਨੀ ਨੂੰ ਇਨਸਾਫ਼ ਦਿਵਾਉਂਣ ਲਈ ਦਰ-ਬ-ਦਰ ਭਟਕ ਰਿਹੈ ਇਕ ਲਾਚਾਰ ਪਤੀ

www.sabblok.blogspot.com

ਜਿੱਥੇ ਸਿਸਕੀਆਂ ਨੂੰ ਇਨਸਾਫ਼ ਮਿਲੇ ਤੇਰੇ ਸ਼ਹਿਰ ਅੰਦਰ ਐਸਾ ਕੋਈ ਬਾਜ਼ਾਰ ਨਹੀਂ !
ਆਪਣੇ ਦੋਸਤ ਦੀ ਹਵਸ ਦਾ ਸ਼ਿਕਾਰ ਬਣੀ ਪਤਨੀ ਨੂੰ ਇਨਸਾਫ਼ ਦਿਵਾਉਂਣ ਲਈ ਦਰ-ਬ-ਦਰ ਭਟਕ ਰਿਹੈ ਇਕ ਲਾਚਾਰ ਪਤੀ
 ਬੀਬਾ ਹਰਸਿਮਰਤ ਤੋਂ ਲੈ ਕੇ ਮੁੱਖ ਮੰਤਰੀ ਦੇ ਦਰ ਤੱਕ ਕੀਤੀ ਪਹੁੰਚ ਪਰਚਾ ਦਰਜ ਹੋਂਣ ਤੋਂ ਬਾਅਦ ਵੀ ਕਥਿਤ ਦੋਸ਼ੀ ਨੇ ਕੀਤਾ ਮੁਦੱਈਆਂ 'ਤੇ ਹਮਲਾ

 ਮਲੋਟ (ਮਿੰਟੂ ਗਰੂਸਰੀਆ): ਇਨਸਾਫ਼ ਦਾ ਪਰਿੰਦਾ ਉਡਾਰੀ ਮਾਰ ਕੇ ਪਤਾ ਨੀ ਕਿਹੜੇ ਪਹਾੜਾਂ 'ਤੇ ਜਾ ਬੈਠੈ ਕਿ ਹੁਣ ਲਾਚਾਰ ਲੋਕਾਂ ਨੂੰ ਇੱਜ਼ਤ ਲੁਟਾ ਕੇ ਵੀ ਉਸ ਦੀ ਦਿਆਲਤਾ ਨਸੀਬ ਨਹੀਂ ਹੋ ਰਹੀ। ਅਜਿਹਾ ਹੀ ਕੁਝ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਅੰਦਰ ਹੀ ਵਾਪਰ ਰਿਹਾ ਹੈ, ਜਿੱਥੇ  ਜ਼ਬਰ ਜਿਨਾਹ ਦੀ ਸ਼ਿਕਾਰ ਹੋਈ ਨਵ-ਵਿਆਹੁਤਾ ਨੂੰ ਇਨਸਾਫ਼ ਦਿਵਾਉਂਣ ਲਈ ਉਸ ਦਾ ਪਤੀ ਤੇ ਸਹੁਰਾ ਪਰਿਵਾਰ ਦਰ-ਬ-ਦਰ ਧੱਕੇ ਖਾ ਰਿਹਾ ਹੈ। ਇੱਥੋਂ ਤੱਕ ਕਿ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵੱਲੋਂ ਆਦੇਸ਼ ਦਿੱਤੇ ਜਾਣ 'ਤੇ ਵੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਮਾਮਲੇ ਨੂੰ ਲਗਾਤਾਰ ਅਣਗੋਲਿਆ ਜਾ ਰਿਹਾ ਹੈ। ਬਲਾਤਕਾਰ ਦੀ ਸ਼ਿਕਾਰ ਹੋਈ ਰਮਿੰਦਰ ਕੌਰ ਦੇ ਪਤੀ ਰਮਨਦੀਪ ਸਿੰਘ ਵਾਸੀ ਪਿੰਡ ਤਰਖਾਣ ਵਾਲਾ ਨੇ ਅੱਜ ਆਪਣੀ ਹੱਡਬੀਤੀ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਬੀਤੀ ਜੁਲਾਈ ਨੂੰ ਉਸ ਦੇ ਦੋਸਤ ਤੇ ਉਹਨਾਂ ਦੇ ਹੀ ਸ਼ਰੀਕੇਂ ਚੋਂ ਮਨਪ੍ਰੀਤ ਸਿੰਘ ਨੇ ਉਹਨਾਂ ਦੇ ਘਰ ਆ ਕੇ ਦਾਰੂ ਪੀਤੀ ਤੇ Àੱਥੇ ਹੀ ਸੌਂ ਗਿਆ। ਮਨਪ੍ਰੀਤ ਨੇ ਮੈਨੂੰ ਦਾਰੂ ਵਿਚ ਕੁਝ ਪਾ ਦਿੱਤਾ, ਜਿਸ ਨਾਲ ਮੈਂ ਬੇਸੁਰਤ ਹੋ ਕੇ ਸੌਂ ਗਿਆ। ਰਾਤ ਦੇ ਕਰੀਬ ਸਾਢੇ ਵਜੇ ਉਸ ਨੇ ਰਮਿੰਦਰ ਨੂੰ ਕਿਹਾ ਕਿ ਭਾਬੀ ਪਾਣੀ ਪੀਣਾ ਹੈ। ਅੰਦਰ ਪਾਣੀ ਲੈਣ ਗਈ ਰਮਿੰਦਰ ਦਾ ਮੂੰਹ ਨੱਪਦਿਆਂ ਉਸਨੇ ਕਮਰਾ ਅੰਦਰੋਂ ਬੰਦ ਕਰ ਲਿਆ। ਰਮਨਦੀਪ ਦੇ ਦੱਸਣ ਮੁਤਾਬਕ ਉਹ ਇਕੱਲਾ ਬਾਹਰ ਸੁੱਤਾ ਪਿਆ ਸੀ ਤੇ ਉਸ ਦੇ ਮਾਤਾ ਪਿਤਾ ਨਾਲ ਦੇ ਮਾਸੀ ਦੇ ਘਰ ਸੁੱਤੇ ਹੋਏ ਸਨ। ਇਸੇ ਮੌਕੇ ਦਾ ਫ਼ਾਇਦਾ ਖੱਟਦਿਆਂ ਮਨਪ੍ਰੀਤ ਨੇ ਉਸ ਦੀ ਪਤਨੀ ਦੀ ਪੱਤ ਲੁੱਟ ਲਈ। ਇਹ ਕਰਤੂਤ ਕਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਰਮਨਦੀਪ ਨੇ ਦੱਸਿਆ ਇਸ ਸਬੰਧੀ ਉਹਨਾਂ ਪਹਿਲਾਂ ਗੱਲ ਨੂੰ ਬਦਨਾਮੀ ਤੋਂ ਡਰਦੇ ਮਾਰੇ ਨੱਪੀ ਰੱਖਿਆ ਪਰ ਇਸ ਦੌਰਾਣ ਮਨਪ੍ਰੀਤ ਨੇ ਹੀ ਅੱਗਾ ਵਲਦਿਆਂ ਉਲਟਾ ਉਹਨਾਂ ਦੀ ਬਦਨਾਮੀ ਪਿੰਡ ਵਿਚ ਕਰਨੀ ਸੁਰੂ ਕਰ ਦਿੱਤੀ ਕਿ ਇਹ ਲੋਕ ਮੇਰੇ 'ਤੇ ਜ਼ਬਰ ਜਿਨਾਹ ਦੇ ਦੋਸ਼ ਮੜ ਰਹੇ ਹਨ। ਮਜਬੂਰ ਹੋ ਕੇ ਉਹਨਾਂ ਇਸ ਬਾਬਤ ਪੁਲਿਸ ਥਾਣਾ ਸਦਰ ਮਲੋਟ ਨੂੰ ਦੱਸਿਆ ਤੇ ਦੋਸ਼ੀ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਰਮਨਦੀਪ ਦੇ ਦੱਸਣ ਮੁਤਾਬਕ ਥਾਣਾ ਮੁਖੀ ਪਰਮਜੀਤ ਸਿੰਘ ਉਹਨਾਂ ਨੂੰ ਚੋਣਾਂ 'ਚ ਥੱਕੇ ਹੋਣ ਦਾ ਬਹਾਨਾ ਲਾ ਕੇ ਟਰਕਾਉਣ ਲੱਗ ਪਿਆ। ਜਦ ਗੱਲ ਵੱਸੋਂ ਬਾਹਰ ਹੋ ਗਈ ਤਾਂ ਉਹ ਲੋਕ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮਿਲੇ। ਜਿਨਾਂ ਨੇ ਪੂਰੀ ਗੱਲਬਾਤ ਸੁਨਣ ਉਪਰੰਤ ਇਸ ਸਬੰਧੀ ਜਿਲਾ ਪੁਲਸ ਮੁਖੀ ਸ਼੍ਰੀ ਮੁਕਤਸਰ ਸਹਿਬ ਨੂੰ ਆਦੇਸ਼ ਦਿੱਤੇ। ਇਨਾਂ ਹੁਕਮਾਂ ਤੋਂ ਬਾਅਦ ਥਾਣਾ ਸਦਰ ਮਲੋਟ ਪੁਲਿਸ ਨੇ ਚਾਰ ਦਿਨਾਂ ਬਾਅਦ 8/7/2013 ਨੂੰ ਦੋਸ਼ੀ ਖਿਲਾਫ਼ ਮਾਮਲਾ ਦਰਜ ਤਾਂ ਕਰ ਲਿਆ ਪਰ ਦੋਸ਼ੀ ਖਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ। ਜਿਸ ਵਿਅਕਤੀ ਨੂੰ ਜੇਲ ਦੀਆਂ ਸਲਾਖਾਂ ਪਿਛੇ ਹੋਣਾ ਚਾਹੀਦਾ ਸੀ ਉਹ ਅੱਜ ਵੀ ਅਜਾਦ ਘੁੰਮ ਰਿਹਾ ਹੈ ਤੇ ਉਲਟਾ ਉਹਨਾਂ ਤੇ ਰਾਜੀਨਾਮਾ ਕਰਨ ਲਈ ਦਬਾਅ ਬਣਾ ਰਿਹਾ ਹੈ। ਇੱਥੇ ਹੀ ਬੱਸ ਨਹੀ ਉਕਤ ਦੋਸ਼ੀ ਉਹਨਾਂ ਨੂੰ ਰਾਜੀਨਾਮਾ ਨਾ ਕਰਨ ਦੀ ਸੂਰਤ ਵਿਚ  ਜਾਨੋਂ ਮਾਰ ਮੁਕਾਣ ਦੀਆਂ ਧਮਕੀਆਂ ਵੀ ਦੇ ਰਿਹਾ ਹੈ। ਰਮਨਦੀਪ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ ਆਪਣੇ ਮੋ. 98721-19471 ਤੋਂ ਥਾਣਾ ਮੁਖੀ ਪਰਮਜੀਤ ਸਿੰਘ ਨੂੰ ਕਈ ਵਾਰ 80543-70218 'ਤੇ ਫੋਨ ਕੀਤਾ 'ਤੇ ਰਮਨਦੀਪ ਵਲੋਂ ਗੇੜੀਆਂ ਮਾਰਣ ਅਤੇ ਧਮਕੀਆਂ ਦਿੱਤੇ ਜਾਣ ਬਾਰੇ ਦੱਸਿਆ। ਪਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ। ਆਖਿਰ ਉਹਨਾਂ ਇਸ ਸਬੰਧੀ ਡਿਪਟੀ ਸੁਪਰੀਡੈਂਟ ਪੁਲਿਸ ਮਲੋਟ ਮਨਵਿੰਦਰਬੀਰ ਸਿੰਘ ਨੂੰ ਮਿਲ ਕੇ ਸਾਰੀ ਗੱਲਬਾਤ ਦੱਸੀ ਕਿ ਕਿਸ ਤਰਾਂ ਮਨਪ੍ਰੀਤ ਆਪਣੇ ਨਾਲ 20-30 ਅਣਪਛਾਤੇ ਬੰਦੇ ਲੈ ਕੇ ਪਿੰਡ ਵਿਚ ਘੁੰਮ ਰਿਹਾ ਹੈ ਤੇ ਉਹਨਾਂ ਨੂੰ ਧਮਕੀਆਂ ਦੇ ਰਿਹਾ ਹੈ। ਪਰ ਉਹਨਾਂ ਨੂੰ ਇੱਥੋਂ ਵੀ ਨਿਰਾਸ਼ਾ ਹੀ ਪੱਲੇ ਪਈ। ਰਮਨਦੀਪ ਨੇ ਦੱਸਿਆ ਕਿ ਬੀਤੀ 3/8/2013 ਦਿਨ ਸ਼ਨੀਵਾਰ ਨੂੰ ਉਕਤ ਦੋਸ਼ੀ ਮਨਪ੍ਰੀਤ ਸਿੰਘ, ਉਸਦਾ ਬਾਪ ਅੰਗ੍ਰੇਜ ਸਿੰਘ ਅਤੇ ਉਹਨਾਂ ਦਾ ਇੱਕ ਹੋਰ ਰਿਸ਼ਤੇਦਾਰ ਕੁਲਵਿੰਦਰ ਸਿੰਘ ਪੁੱਤਰ ਜਲੌਰ ਸਿੰਘ ਵਾਸੀ ਪਿੰਡ ਭੀਸੀਆਣਾ ਜਿਲਾ ਅਤੇ ਕੁਝ ਹੋਰ ਅਣਪਛਾਤੇ ਬੰਦੇ ਮਨਪ੍ਰੀਤ ਦੇ ਘਰ ਹੀ ਇਕੱਠੇ ਹੋਏ ਤੇ ਉਹਨਾਂ ਸਾਰਿਆਂ ਨੇ ਰਲ ਕੇ ਸ਼ਰਾਬ ਪੀਤੀ। ਉਪਰੰਤ ਸ਼ਾਮ 6.30 ਵਜੇ ਉਹ ਲੋਕ ਦੋ ਕਾਰਾਂ ਡੀ.ਐਲ.4 ਸੀ-ਏ.ਡੀ. 3435 ਅਤੇ ਡੀ.ਐਲ.2 ਐਫ ਡੀ.ਏ.0079 'ਤੇ ਕੁਝ ਮੋਟਰਸਾਇਕਲਾਂ ਉਪਰ ਸਵਾਰ ਹੋ ਕੇ ਆਏ ਤੇ ਉਹਨਾਂ ਦੇ ਉਸ ਵਕਤ ਗਲ ਪੈ ਗਏ ਜਦ ਉਹ ਆਪਣੇ ਦੋਸਤ ਮਾਸਟਰ ਜਗਸੀਰ ਸਿੰਘ ਨਾਲ ਮੰਦਿਰ 'ਚ ਮੱਥਾ ਟੇਕਣ ਆਇਆ ਸੀ। ਮਨਪ੍ਰੀਤ ਨਾਲ ਉਸ ਦੀ ਦਾਦੀ ਵੀ ਸੀ। ਰੌਲਾ ਪਾਉਣ 'ਤੇ ਪਿੰਡ ਵਾਸੀ ਇਕੱਠੇ ਹੋ ਗਏ ਤੇ ਉਹਨਾਂ ਭੱਜ ਕੇ ਆਪਣੀ ਜਾਨ ਬਚਾਈ। ਲੋਕਾਂ ਨੂੰ ਇਕੱਠੇ ਹੋਇਆ ਵੇਖ ਮਨਪ੍ਰੀਤ, ਉਸ ਦੀ ਦਾਦੀ ਅਤੇ ਨਾਲ ਆਏ ਗੁੰਡੇ ਮੌਕੇ ਤੋਂ ਦੌੜ ਗਏ। ਇਸ ਸਬੰਧੀ ਥਾਣਾ ਮੁਖੀ ਸਦਰ ਮਲੋਟ ਅਤੇ ਡੀ.ਐਸ.ਪੀ. ਮਲੋਟ ਨੂੰ ਤੁਰੰਤ ਇਤਲਾਹ ਕੀਤੀ ਪਰ ਪੂਰੇ ਤਿੰਨ ਘੰਟੇ ਬਾਅਦ ਪੁਲਿਸ ਪਿੰਡ ਅਪੱੜੀ। ਰਮਨਦੀਪ ਨੇ ਇਹ ਵੀ ਦੱਸਿਆ ਕਿ ਉਹ ਲੋਕ ਪਿੰਡ ਵਿਚ ਸ਼ਰੇਆਮ ਕਹਿੰਦੇ ਫ਼ਿਰ ਰਹੇ ਹਨ ਕਿ ਪੁਲਿਸ ਨੂੰ ਸੱਤਰ ਹਜਾਰ ਨਗਦ ਦਿੱਤਾ ਹੈ ਉਹ ਕਿਵੇਂ ਫ਼ੜ ਲਊ ਆ ਕੇ। ਰਮਨਦੀਪ ਨੇ ਪਿਲਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਉਕਤ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਨੂੰ ਇਨਸਾਫ਼ ਦੁਆਇਆ ਜਾਵੇ।

No comments: