www.sabblok.blogspot.com
ਐਚ ਆਈ ਵੀ/ਏਡਜ਼ ਪ੍ਰੋਗਰਾਮਾਂ ਦੇ ਕੁੱਝ ਪਹਿਲੂਆਂ ਨੂੰ ਉਜਾਗਰ ਨਹੀਂ ਕੀਤਾ ਜਾ ਸਕਦਾ
ਐਚ ਆਈ ਵੀ/ਏਡਜ਼ ਨੂੰ ਖਤਮ ਕਰਨ ਲਈ ਸਾਝੇਂ ਯਤਨ ਕੀਤੇ ਜਾਣੇ ਚਾਹੀਦੇ ਹਨ
ਐਚ ਆਈ ਵੀ/ਏਡਜ਼ ਕੰਟਰੋਲ ਲਈ ਅੰਤਰ ਡਿਪਾਰਟਮੈਂਟ ਪ੍ਰੋਗਰਾਮ ਚਲਾਉਣ ਲਈ ਕੀਤੀ ਗਈ ਮੀਟਿੰਗ
ਚੰਡੀਗੜ੍ਹ, ਅਗਸਤ 17 - ਐਚ ਆਈ ਵੀ/ਏਡਜ਼ ਪ੍ਰੋਗਰਾਮਾਂ ਦੇ ਤਹਿਤ ਮਰੀਜ਼ਾਂ ਦੀ ਪਹਿਚਾਣ ਅਤੇ ਪੀੜ੍ਹਤ ਕਿੱਥੋਂ ਦਾ ਰਹਿਣ ਵਾਲਾ ਹੈ ਨੂੰ ਉਜਾਗਰ ਨਹੀਂ ਕੀਤਾ ਜਾਣਾ ਚਾਹੀਦਾ। ਪਰਿਵਾਰ ਭਲਾਈ ਭਵਨ ਵਿਖੇ ਐਚ ਆਈ ਵੀ/ਏਡਜ਼ ਕੰਟਰੋਲ ਲਈ ਅੰਤਰ ਡਿਪਾਰਟਮੈਂਟ ਪ੍ਰੋਗਰਾਮ ਚਲਾਉਣ ਲਈ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਪ੍ਰੋਜੈਕਟ ਡਾਇਰੈਕਟਰ ਹੁਸਨ ਲਾਲ ਨੇ ਇਸ ਸਬੰਧੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ। ਹੁਸਨ ਲਾਲ ਨੇ ਇਕੱਲੇ ਸਿਹਤ ਕਾਰਜ਼ ਐਚ ਆਈ ਵੀ/ਏਡਜ਼ 'ਤੇ ਕਾਬੂ ਨਹੀਂ ਪਾ ਸਕਦੇ ਬਲਕਿ ਇਸ ਨੂੰ ਕਾਬੂ ਪਾਉਣ ਲਈ ਸਮਾਜ ਦੇ ਸਾਰੇ ਵਰਗਾਂ ਦੇ ਸਾਂਝੇ ਯਤਨਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਐਚ ਆਈ ਵੀ/ਏਡਜ਼ ਇਕੱਲਾ ਸਿਹਤ ਨਾਲ ਸਬੰਧਤ ਮਸਲਾ ਨਹੀਂ ਹੈ ਬਲਕਿ ਵਿਕਾਸ ਲਈ ਵੀ ਵੱਡਾ ਖਤਰਾ ਹੈ ਜਿਸ ਨੂੰ ਠੱਲ ਪਾਉਣ ਲਈ ਬਹੁਪੱਖੀ ਪਹੁੰਚ ਅਪਣਾ ਕੇ ਐਚ ਆਈ ਵੀ/ਏਡਜ਼ ਕੰਟਰੋਲ ਦੇ ਪ੍ਰੋਗਰਾਮਾਂ ਨੂੰ ਸਮਾਜ ਦੇ ਸਾਰੇ ਵਰਗਾਂ ਤੱਕ ਲੈ ਕੇ ਜਾਣਾ ਚਾਹੀਦਾ ਹੈ। ਪੰਜਾਬ ਵਿਚ ਟੀਕਿਆਂ ਰਾਹੀਂ ਨਸ਼ੇ ਕਰਨ ਵਾਲਿਆਂ ਦੀ ਗਿਣਤੀ ਤੇ ਚਿੰਤਾ ਜ਼ਾਹਿਰ ਕਰਦਿਆਂ ਹੁਸਨ ਲਾਲ ਨੇ ਕਿਹਾ ਕਿ ਇਨ੍ਹਾਂ ਦੀ ਗਿਣਤੀ ਦੇਸ਼ ਦੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਵਿਚ ਜਿਆਦਾ ਹੈ ਜੋ ਜਿਸ ਨੂੰ ਕਾਬੂ ਪਾਉਣਾ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਕਾਬੂ ਪਾਉਣ ਲਈ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਨੀਡਲ ਸਰਿੰਜ ਐਕਸਚੇਂਜ ਪ੍ਰੋਗਰਾਮ ਅਤੇ ਓ ਐਸ ਟੀ ਪ੍ਰੋਗਰਾਮ ਚਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪੜਤਾਂ ਅਤੇ ਪੇਂਡੂ ਇਲਾਕਿਆਂ ਵਿਚ ਜਾਗਰੂਕਤਾ ਪ੍ਰੋਗਰਾਮ ਵੀ ਚਲਾਏ ਗਏ ਹਨ। ਜਿਸ ਦੇ ਤਹਿਤ ਨੁਕੜ ਨਾਟਕਾਂ ਅਤੇ ਹੋਰਨਾਂ ਸਾਧਨਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ। ਮਟਿੰਗ ਦੌਰਾਨ ਹੁਸਨ ਲਾਲ ਨੇ ਪੇਂਡੂ ਵਿਕਾਸ ਵਿਭਾਗ, ਲੇਬਰ ਵਿਭਾਗ, ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਅਤੇ ਖੇਤੀਬਾੜੀ ਵਿਭਾਗ ਨੂੰ ਕਿਹਾ ਕਿ ਉਹ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਪ੍ਰੋਗਰਾਮਾਂ ਨੂੰ ਅਪਣਾ ਕੇ ਆਪਣੇ ਆਪਣੇ ਵਿਭਾਗ ਵਿਚ ਲਾਗੂ ਕਰਨ। ਵੱਖ ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੇ ਵੀ ਭਰੋਸਾ ਦਿਵਾਇਆ ਕਿ ਇਨ੍ਹਾਂ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਪੂਰਾ ਸਹਿਯੋਗ ਕਰਨਗੇ। ਇਸ ਮੌਕੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੀ ਵਧੀਕ ਡਾਇਰੈਕਟਰ ਡਾ ਊਸ਼ਾ ਬਾਂਸਲ ਨੇ ਏਡਜ਼ ਕੰਟਰੋਲ ਪ੍ਰੋਗਰਾਮਾਂ ਨੂੰ ਸਫਲਤਾਪੂਰਵਕ ਚਲਾਉਣ ਲਈ ਸਾਂਝੇ ਪ੍ਰੋਗਰਾਮਾਂ ਲਾਗੂ ਕਰਨ ਲਈ ਵਿਉਂਤਬੰਦੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਤੋਂ ਪਹਿਲਾਂ ਸਿਵਲ ਸੁਸਇਟੀ ਮੇਨਸਟਰੀਮਿੰਗ, ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੀ ਸਲਾਹਕਾਰ ਡਾ ਹਰਿੰਦਰ ਬੀਰ ਨੇ ਵੱਖ ਵੱਖ ਵਿਭਗਾਂ ਵਿਚ ਐਚ ਆਈ ਵੀ/ਏਡਜ਼ ਕੰਟਰੋਲ ਪ੍ਰੋਗਰਾਮ ਚਲਾਉਣ ਬਾਰੇ ਅਤੇ ਡਾ ਮੀਨੂ ਨੇ ਉਦਯੋਗਾਂ ਵਿਚ ਇਸ ਪ੍ਰੋਗਾਰਮ ਨੂੰ ਲਾਗੂ ਕਰਨ ਬਾਰੇ ਪਾਵਰ ਪੁਆਇੰਟ ਪੇਸ਼ਕਾਰੀ ਪੇਸ਼ ਕੀਤੀ।
No comments:
Post a Comment