ਜਗਰਾਓਂ, 13 ਅਗਸਤ ( ਸੱਗੂ )—ਇਲਾਕੇ ਦੀ ਪ੍ਰਸਿੱਧ ਸਮਾਜਸੇਵੀ ਸੰਸਥਾ ਸ. ਅਜੈਬ ਸਿੰਘ ਸੱਗੂ ਵੈਲਫੇਅਰ ਕੌਂਸਲ ਰਜਿ. ਦੀ ਮੀਟਿੰਗ ਸਰਪ੍ਰਸਤ ਕੰਵਲਜੀਤ ਸਿੰਘ ਮੱਲ੍ਹਾ ਅਤੇ ਪ੍ਰਸ਼ੋਤਮ ਲਾਲ ਖਲੀਫਾ ਦੀ ਅਗਵਾਈ ਹੇਠ ਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਵਿਖੇ ਹੋਈ। ਜਿਸ ਵਿਚ ਸੰਸਥਾ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖੈਰਾ ਦੇ ਸਪੁੱਤਰ ਗਗਨਦੀਪ ਸਿੰਘ ਦੇ ਅਚਾਨਕ ਸਦੀਵੀ ਵਿਛੋੜੇ 'ਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸਮੂਹ ਮੈਂਬਰਾਂ ਵਲੋਂ ਦੋ ਮਿੰਟ ਦਾ ਮੌਨ ਧਾਰ ਕੇ ਵਿਛੜੀ ਆਤਮਾ ਨੂੰ ਸ਼ਰਧਾਂਜ਼ਲੀ ਦਿਤੀ ਗਈ। ਉਸ ਉਪਰੰਤ ਹਰੇਕ ਸਾਲ ਵਾਂਗ ਇਸ ਵਾਰ 10ਵਾਂ ਅੱਖਾਂ ਦਾ ਫ੍ਰੀ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ 22 ਸਤੰਬਰ ਦਿਨ ਐਤਵਾਰ ਨੂੰ ਲਗਾਉਣ ਦਾ ਫੈਸਲਾ ਸਰਬਸੰਮਤੀ ਨਾਲ ਕੀਤਾ ਗਿਆ। ਜਿਸ ਵਿਚ ਸਟੇਟ ਐਵਾਰਡੀ ਡਾ. ਰਮੇਸ਼ ਮਨਸੂਰਾਂ ਆਈ ਸਰਜਨ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਮੌਕੇ ਸੰਸਥਾ ਦੀ ਪਿਛਲੇ ਸਮੇਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕੀਤਾ ਗਿਆ। ਮੀਟਿੰਗ ਵਿਚ ਸੈਕਟਰੀ ਪ੍ਰਵੀਨ ਜੈਨ, ਕੈਸ਼ੀਅਰ ਨਰੇਸ਼ ਗੁਪਤਾ, ਜਸਪਾਲ ਸਿੰਘ ਹੇਰਾਂ, ਰਵਿੰਦਰ ਜੈਨ, ਕੌਂਸਲਰ ਕੰਵਰਪਾਲ ਸਿੰਘ, ਰਾਕੇਸ਼ ਸਿੰਗਲਾ, ਮਹਿੰਦਰਜੀਤ ਸਿੰਘ ਵਿੱਕੀ, ਸੁਖਪਾਲ ਸਿੰਘ ਖਹਿਰਾ, ਡਾ. ਮਲਕੀਤ ਸਿੰਘ, ਡਾ. ਠਾਕਰ ਸਿੰਘ ਰਾਜੋਆਣਾ ਤੋਂ ਇਲਾਵਾ ਸੰਸਥਾ ਦੇ ਕਈ ਹੋਰ ਮੈਂਬਰ ਮੌਜੂਦ ਸਨ।
No comments:
Post a Comment