www.sabblok.blogspot.com
ਲੰਡਨ (ਮਨਦੀਪ ਖੁਰਮੀ)-ਅਜੋਕੀ ਪੰਜਾਬੀ ਗਾਇਕੀ ਪਾਕ ਪਵਿੱਤਰ ਇਨਸਾਨੀ ਰਿਸ਼ਤਿਆਂ ਨੂੰ ਕਲੰਕਿਤ ਕਰਨ ਦੇ ਰਾਹ ਤੁਰੀ ਹੋਈ ਹੈ। ਗੀਤਾਂ ਰਾਹੀਂ ਸਿਰਫ ਤੇ ਸਿਰਫ ਕੁੜੀਆਂ ਦੀ ਹੀ ਬਦਖੋਹੀ ਕੀਤੀ ਜਾ ਰਹੀ ਹੈ, ਜਦੋਂ ਕਿ ਦੂਸਰੇ ਪਾਸੇ ਦਿਨ ਬ ਦਿਨ ਘਟਦੇ ਜਾ ਰਹੇ ਕੁੜੀਆਂ ਦੇ ਅਨੁਪਾਤ ਦਾ ਰੌਲਾ ਪਾਇਆ ਜਾ ਰਿਹਾ ਹੈ। ਗੀਤਾਂ ਰਾਹੀਂ ਪ੍ਰਾਇਮਰੀ ਸਕੂਲ ਤੋਂ ਲੈ ਕੇ ਕਾਲਜ਼ਾਂ ਤੱਕ ਦੇ ਜ਼ਿਕਰ 'ਚ ਕੁੜੀਆਂ ਨੂੰ ਮਾਸ਼ੂਕਾਂ ਬਣਾ ਕੇ ਪੇਸ਼ ਕਰਨ ਦੇ ਸਿੱਟੇ ਵਜੋਂ ਹੀ ਗਰਭ ਵਿੱਚ ਪਲ ਰਹੀ ਕੁੜੀ ਨੂੰ ਜਨਮ ਦੇਣ ਤੋਂ ਪਹਿਲਾਂ ਮਾਪੇ ਸੌ ਵਾਰ ਸੋਚਦੇ ਹਨ। ਪੰਜਾਬੀ ਗਾਇਕੀ ਵਿੱਚ ਸੋਚੀ ਸਮਝੀ ਸਾਜਿਸ਼ ਅਧੀਨ ਪਾਏ ਜਾ ਰਹੇ ਇਸ ਗੰਦ ਨੂੰ ਠੱਲ੍ਹਣ ਲਈ ਹੀ 'ਲੋਕ ਸੇਵਾ ਮਿਊਜ਼ਿਕ ਕੰਪਨੀ' ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਰੇਡੀਓ 'ਦਿਲ ਆਪਣਾ ਪੰਜਾਬੀ' ਦੇ ਹਰਜੋਤ ਸੰਧੂ ਨੇ ਕਿਹਾ ਕਿ ਇਸ ਕੰਪਨੀ ਵੱਲੋਂ ਉਨ੍ਹਾਂ ਮੁੰਡੇ-ਕੁੜੀਆਂ ਨੂੰ ਆਪਣੀ ਪ੍ਰਤਿਭਾ ਲੋਕਾਂ ਸਾਹਮਣੇ ਪੇਸ਼ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ ਜੋ ਕਿਸੇ ਕਾਰਨਾਂ ਕਰਕੇ ਆਪਣੇ ਆਪ ਨੂੰ ਜ਼ਾਹਿਰ ਨਹੀਂ ਕਰ ਸਕੇ ਅਤੇ ਜਿਹੜੇ ਸਾਫ-ਸੁਥਰੀ ਗਾਇਕੀ 'ਚ ਭਰੋਸਾ ਰੱਖਦੇ ਹੋਣ।
No comments:
Post a Comment