www.sabblok.blogspot.com
ਰੋਮ (ਇਟਲੀ) 17 ਅਗਸਤ (ਬਿਊਰੋ) - ਤੰਦਰੁਸਤ ਸਿਹਤ ਹਰ ਇਕ ਦਾ ਸੁਪਨਾ ਹੈ ਅਤੇ ਇਸ ਤੋਂ ਜਿਆਦਾ ਆਮ ਲੋਕਾਂ ਦਾ ਧਿਆਨ ਆਪਣੇ ਆਪ ਨੂੰ ਫਿਟ ਅਤੇ ਸੁਡੋਲ ਰੱਖਣ ਦਾ ਹੈ। ਸਰੀਰ ਨੂੰ ਸੁਡੋਲ ਰੱਖਣ ਲਈ ਕਈ ਤਰ੍ਹਾਂ ਦੇ ਵਿਆਯਾਮ, ਯੋਗਾ, ਐਰੋਬਿਕਸ ਆਦਿ ਦਾ ਸਹਾਰਾ ਲਿਆ ਜਾਂਦਾ ਹੈ, ਜਿਸ ਵਿਚ ਜਿਮ ਜਾਣੀ ਕਿ ਕਸਰਤ ਘਰ ਵੱਡੀ ਭੂਮਿਕਾ ਨਿਭਾਉਂਦੇ ਹਨ, ਪਰ ਸੱਜਰੀ ਖੋਜ ਰਾਹੀਂ ਸਿਹਤ ਮਾਹਿਰਾਂ ਨੇ ਖੁਲਾਸਾ ਕੀਤਾ ਹੈ ਕਿ ਜਿਮ ਜਾਣ ਤੋਂ ਇਲਾਵਾ ਘਰ ਵਿਚ ਪਤੀ - ਪਤਨੀ ਜੇ ਆਪਣੇ ਰਿਸ਼ਤੇ ਨੂੰ ਸਰੀਰਕ ਤੌਰ 'ਤੇ ਵਧੇਰੇ ਮਜਬੂਤ ਬਣਾ ਲੈਣ ਤਾਂ 100 ਤੋਂ 300 ਕੈਲੋਰੀਸ ਪ੍ਰਤੀ ਘੰਟੇ ਦੇ ਹਿਸਾਬ ਨਾਲ ਖਤਮ ਕੀਤੀਆਂ ਜਾ ਸਕਦੀਆਂ ਹਨ। ਖੋਜ ਅਨੁਸਾਰ ਸੰਭੋਗ ਕਰਨ ਨਾਲ ਸਰੀਰ ਤੰਦਰੁਸਤ ਹੋਣ ਦੇ ਨਾਲ ਨਾਲ ਵਾਧੂ ਚਰਬੀ ਨੂੰ ਵੀ ਖਤਮ ਕਰਦਾ ਹੈ। ਜਿਸ ਨਾਲ ਦਿਲ ਨੂੰ ਹੋਣ ਵਾਲੇ ਰੋਗਾਂ ਤੋਂ ਰਾਹਤ ਮਿਲਦੀ ਹੈ। ਫਿਟ-ਫਨ ਅਨੁਸਾਰ ਚੁੰਬਨ ਨਾਲ 238 ਕੈਲੋਰੀਸ ਪ੍ਰਤੀ ਘੰਟਾ ਸਰੀਰ ਵਿਚੋਂ ਖਤਮ ਹੁੰਦੀਆਂ ਹਨ ਅਤੇ ਓਰਲ ਸੈਕਸ ਜਾਂ ਸੰਭੋਗ ਨਾਲ ਤਕਰੀਬਨ 100 ਤੋਂ 150 ਕੈਲੋਰੀਸ ਨੂੰ ਸਰੀਰ ਵਿਚੋਂ ਖਤਮ ਕੀਤਾ ਜਾ ਸਕਦਾ ਹੈ। ਔਰਤਾਂ ਮਰਦਾਂ ਨਾਲੋਂ ਵੱਧ ਕੈਲੋਰੀਸ ਨੂੰ ਸਰੀਰ ਵਿਚੋਂ ਖਤਮ ਕਰਨ ਦੀ ਸਮਰੱਥਾ ਰੱਖਦੀਆਂ ਹਨ। ਸਰੀਰ ਨੂੰ ਚੁਸਤ ਦਰੁਸਤ ਰੱਖਣ ਲਈ ਜਿਮ ਜਾਂ ਭਾਰੀ ਭਰਕਮ ਕਸਰਤ ਕਰਨ ਦੀ ਬਜਾਇ ਪਤੀ ਪਤਨੀ ਆਪਣੇ ਰਿਸ਼ਤੇ ਵਿਚ ਨਵਾਂਪਨ ਲਿਆਉਣ ਜਿਸ ਨਾਲ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਬਰਕਰਾਰ ਰੱਖੀ ਜਾ ਸਕੇ।
No comments:
Post a Comment