www.sabblok.blogspot.com
ਅੰਮਿ੍ਤਸਰ, 8 ਅਗਸਤ (ਹਰਪ੍ਰੀਤ ਸਿੰਘ ਗਿੱਲ)-ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ 'ਤੇ
ਲਗਾਏ ਗਏ ਕਥਿਤ ਕਾਲੇ ਕਾਨੂੰਨ ਦੇ ਵਿਰੋਧ 'ਚ ਸੂਬੇ ਦੇ ਪ੍ਰਾਪਰਟੀ ਡੀਲਰਾਂ ਨੇ ਮਾਝਾ
ਜ਼ੋਨ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਝੰਡੇ ਹੇਠ ਇਕੱਠੇ ਹੋ ਕੇ ਸਥਾਨਕ ਬੱਸ ਅੱਡੇ
ਨਜ਼ਦੀਕ ਕੌਮੀ ਸ਼ਾਹ ਮਾਰਗ ਜਾਮ ਕਰਦਿਆਂ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ | ਰੋਸ
ਮੁਜ਼ਾਹਰੇ 'ਚ ਜਿਥੇ ਕਾਂਗਰਸ ਦੇ ਕਈ ਮੂਹਰਲੀ ਕਤਾਰ ਦੇ ਆਗੂ ਸ਼ਾਮਿਲ ਹੋਏ ਉਥੇ ਆਮ
ਲੋਕਾਂ ਨੇ ਵੀ ਧਰਨੇ 'ਚ ਪਹੁੰਚਦਿਆਂ ਸਰਕਾਰ ਖਿਲਾਫ ਆਪਣਾ ਰੋਸ ਜ਼ਾਹਿਰ ਕੀਤਾ | ਜਥੇਬੰਦੀ
ਦੇ ਆਗੂ ਸੰਜੀਵ ਰਾਮਪਾਲ, ਹਰਜਿੰਦਰ ਸਿੰਘ, ਭੁਪਿੰਦਰ ਸਿੰਘ, ਅਰੁਣ ਕੁਮਾਰ, ਨਵਤੇਜ
ਸਿੰਘ, ਅਜੇ ਕੁਮਾਰ ਪੱਪੂ, ਮਨਿੰਦਰ ਸਿੰਘ ਗਿੰਦੀ, ਕੁਲਦੀਪ ਸਿੰਘ ਸਾਬੀ ਆਦਿ ਨੇ ਕਿਹਾ ਕਿ
ਸਰਕਾਰ ਨੇ ਜਿਥੇ ਪ੍ਰਾਪਰਟੀ ਉਪਰ ਕਾਲੇ ਕਾਨੂੰਨ ਨੂੰ ਲਾਗੂ ਕਰਕੇ ਆਮ ਆਦਮੀ ਵਲੋਂ ਆਪਣਾ
ਘਰ ਬਨਾਉਣ ਲਈ ਲਏ ਜਾਂਦੇ ਸੁਪਨੇ ਨੂੰ ਸਾਬੋਤਾਜ਼ ਕਰ ਦਿੱਤਾ ਹੈ ਉਥੇ ਪ੍ਰਾਪਰਟੀ
ਕਾਰੋਬਾਰ ਨਾਲ ਜੁੜੇ ਲੱਖਾਂ ਕਾਰੋਬਾਰੀਆਂ ਨੂੰ ਰੋਟੀ ਦੇ ਲਾਲੇ ਪੈ ਗਏ ਹਨ | ਆਗੂਆਂ ਨੇ
ਚੇਤਾਵਨੀ ਦਿੱਤੀ ਕਿ ਪ੍ਰਾਪਰਟੀ ਡੀਲਰਾਂ ਦੇ ਧੰਦੇ ਨੂੰ ਚੌਪਟ ਕਰਨ ਵਾਲੇ ਸਿਆਸੀ ਆਗੂਆਂ
ਨੇ ਜੇਕਰ ਇਹ ਕਾਨੂੰਨ ਵਾਪਸ ਲੈਕੇ ਜਥੇਬੰਦੀ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ
ਅਕਾਲੀ-ਭਾਜਪਾ ਗਠਜੋੜ ਦੇ ਹਰੇਕ ਕੈਬਨਿਟ ਮੰਤਰੀ ਦੇ ਘਰ ਦਾ ਘਿਰਾਓ ਕਰਕੇ ਓਥੇ ਮੁੱਖ
ਮੰਤਰੀ ਪੰਜਾਬ ਦੇ ਪੁਤਲੇ ਫੂਕਣਗੇ | ਧਰਨੇ ਨੂੰ ਕਾਂਗਰਸੀ ਆਗੂਆਂ ਜਸਬੀਰ ਸਿੰਘ ਡਿੰਪਾ,
ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ, ਸੁਨੀਲ ਦੱਤੀ, ਗੁਰਜੀਤ ਔਜਲਾ, ਵਿਕਾਸ ਸੋਨੀ,
ਦਿਨੇਸ਼ ਬੱਸੀ ਆਦਿ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸ: ਸਵਿੰਦਰ ਸਿੰਘ ਦੋਬਲੀਆ,
ਗੁਰਲਾਲ ਸਿੰਘ ਸੰਧੂ, ਸੁਖਦੇਵ ਸਹਿਮੀ, ਜੈਮਲ ਸਿੰਘ, ਅਮਿਤ ਪਾਲ ਸਿੰਘ, ਐਚ.ਐਸ. ਮਾਨ,
ਸੁਨੀਲ ਲਾਟੀ, ਹਰਪ੍ਰੀਤ ਸਿੰਘ, ਕੇਵਲ ਕਿ੍ਸ਼ਨ, ਸਰਬਜੀਤ ਸਿੰਘ ਧਾਮੀ, ਰਾਮ ਬਲੀ, ਬਲਦੇਵ
ਗਿਆਨੀ, ਬੌਬੀ ਭਗਤ, ਸੁਜਿੰਦਰ ਬਿਡਲਾਨ, ਸਾਹਿਬ ਸਿੰਘ ਸਾਬੀ, ਰਾਹੁਲ, ਡਾ. ਗਿੱਲ,
ਗੁਰਵੇਲ ਸਿੰਘ, ਰਿੰਕੂ ਛੇਹਰਟਾ, ਸੁਰਿੰਦਰ, ਤਜਿੰਦਰ ਸਿੰਘ, ਐਚ.ਐਸ. ਅਰੋੜਾ, ਲਲਿਤ
ਖੁਰਾਣਾ, ਰਾਜੇਸ਼ ਚੋਪੜਾ, ਮਨਮੋਹਨ ਸਿੰਘ ਵਾਲੀਆ, ਨਵਲ ਕਿਸ਼ੋਰ, ਰਵੀ ਸ਼ੇਰ ਸਿੰਘ
ਖਾਲਸਾ, ਭੁਪਿੰਦਰ ਬੱਬੀ ਆਦਿ ਹਾਜ਼ਰ ਸਨ |
![](http://beta.ajitjalandhar.com/cmsimages/20130809/247800__asr0.jpg)
No comments:
Post a Comment