www.sabblok.blogspot.com
. ਜਲੰਧਰ, 8 ਅਗਸਤ (ਸ਼ਿਵ ਸ਼ਰਮਾ)-ਔਰਤਾਂ ਹੁਣ ਕਿਸੇ ਤੋਂ ਵੀ ਪਿੱਛੇ ਨਹੀਂ ਰਹੀਆਂ | ਪੰਪਾਂ 'ਤੇ ਤੇਲ ਪਾਉਣ ਦਾ ਕੰਮ ਅਕਸਰ ਮਰਦਾਂ ਦੇ ਹਵਾਲੇ ਰਹਿੰਦਾ ਹੈ ਪਰ ਜਲੰਧਰ 'ਚ ਐੱਚ. ਐਮ. ਵੀ. ਕਾਲਜ ਲਾਗੇ ਇੱਕ ਪੰਪ ਦੇ ਪ੍ਰਬੰਧਕਾਂ ਨੇ ਔਰਤਾਂ ਨੂੰ ਤੇਲ ਪਾਉਣ ਦਾ ਕੰਮ ਦਿੱਤਾ ਹੈ | ਪੰਪ 'ਤੇ ਔਰਤ ਇਸ ਕੰਮ ਨੂੰ ਕਾਫ਼ੀ ਜ਼ਿੰਮੇਵਾਰੀ ਨਾਲ ਨਿਭਾਅ ਰਹੀਆਂ ਹਨ | ਪੰਪ ਦੇ ਪ੍ਰਬੰਧਕ ਮਿੰਟੂ ਅਰੋੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਪਾਂ 'ਤੇ ਔਰਤਾਂ ਦੇ ਸਟਾਫ਼ ਨੂੰ ਪੂਰੀ ਪ੍ਰਕਿਰਿਆ ਨਾਲ ਰੱਖਿਆ ਗਿਆ ਹੈ | ਇਸ ਲਈ ਬਾਕਾਇਦਾ ਅਖ਼ਬਾਰਾਂ 'ਚ ਇਸ਼ਤਿਹਾਰ ਦਿੱਤੇ ਗਏ ਸਨ | ਪ੍ਰਬੰਧਕਾਂ ਦਾ ਕਹਿਣਾ ਸੀ ਕਿ ਔਰਤਾਂ ਨੂੰ ਬਾਕਾਇਦਾ ਪਹਿਲਾਂ ਇਸ ਦੀ ਸਿਖਲਾਈ ਦਿੱਤੀ ਗਈ ਹੈ | ਔਰਤਾਂ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰ ਰਹੀਆਂ ਹਨ | ਸ੍ਰੀ ਅਰੋੜਾ ਨੇ ਕਿਹਾ ਕਿ ਜਲੰਧਰ 'ਚ ਉਨ੍ਹਾਂ ਦਾ ਪਹਿਲਾਂ ਪੰਪ ਹੈ ਜਿੱਥੇ ਸਾਰਾ ਸਟਾਫ਼ ਔਰਤਾਂ ਦਾ ਰੱਖਿਆ ਗਿਆ ਹੈ | ਔਰਤਾਂ ਜਿਸ ਮਿਹਨਤ ਨਾਲ ਕੰਮ ਰਹੀਆਂ ਹਨ, ਤੇਲ ਪੁਆਉਣ ਆਉਣ ਵਾਲੇ ਲੋਕ ਵੀ ਸਟਾਫ਼ ਨੂੰ ਕੰਮ ਕਰਦੇ ਦੇਖ ਖ਼ੁਸ਼ ਹੁੰਦੇ ਹਨ ਕਿ ਨਾਰੀ ਸ਼ਕਤੀ ਹੁਣ ਕਿਸੇ ਤੋਂ ਪਿੱਛੇ ਨਹੀਂ ਰਹੀ ਹੈ |

No comments:
Post a Comment