www.sabblok.blogspot.com
* ਭਾਜਪਾ ਛੱਡ ਕੇ ਅਰੁਣ ਪੱਪਲ, ਕੌਂਸਲਰ ਮੰਜੂ ਪੱਪਲ ਤੇ ਕੰਵਲਨੈਣ ਗੁੱਲੂ ਵੱਡੇ ਕਾਫਲਿਆਂ ਨਾਲ ਹੋਏ ਕਾਂਗਰਸ 'ਚ ਸ਼ਾਮਲ
* ਭਾਜਪਾ ਤੇ ਅਕਾਲੀਆਂ ਨੇ ਪੰਜਾਬ ਨੂੰ ਕੰਗਾਲੀ ਦੀ ਹਾਲਤ 'ਚ ਪਹੁੰਚਾਇਆ : ਸੋਨੀ
ਅੰਮ੍ਰਿਤਸਰ - ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ 'ਚ ਲਗਾਤਾਰ 15 ਸਾਲ ਰਹੇ ਅੱਤਵਾਦ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਹੈ ਕਿ ਹੁਣ ਫਿਰ ਪੰਜਾਬ ਨੂੰ ਆਰਥਿਕ ਅੱਤਵਾਦ ਵੱਲ ਧੱਕਣ ਲਈ ਸ. ਬਾਦਲ ਨੇ ਪ੍ਰਬੰਧ ਕਰ ਲਏ ਹਨ। ਉਹ ਅੱਜ ਵਿਧਾਨ ਸਭਾ ਹਲਕਾ ਕੇਂਦਰੀ ਵਿਚ ਵਿਧਾਇਕ ਸ਼੍ਰੀ ਓਮ ਪ੍ਰਕਾਸ਼ ਸੋਨੀ ਵਲੋਂ ਰੱਖੇ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ, ਜਿਸ ਵਿਚ ਜਿਥੇ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿਚ ਸੀ, ਉਥੇ ਹੀ ਰੈਲੀ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਜੋਸ਼ ਵੀ ਵੇਖਣ ਵਾਲਾ ਸੀ। ਅਰੁਣ ਕੁਮਾਰ ਪੱਪਲ ਤੇ ਕੰਵਲਨੈਣ ਗੁੱਲੂ ਤੋਂ ਇਲਾਵਾ ਹੋਰ ਵੀ ਸ਼ਾਮਲ ਹੋਏ ਵਿਅਕਤੀਆਂ ਦਾ ਤਹਿ-ਦਿਲੋਂ ਸਵਾਗਤ ਕਰਦਿਆਂ ਸ. ਬਾਜਵਾ ਨੇ ਕਿਹਾ ਕਿ ਔਰੰਗਜ਼ੇਬੀ ਰਾਜ ਨੂੰ ਲੋਕ ਹੁਣ ਚਲਦਾ ਕਰਨ ਲਈ ਘਰੋਂ ਨਿਕਲ ਤੁਰੇ ਹਨ। ਪਹਿਲਾਂ ਲੋਕ ਸਭਾ ਚੋਣਾਂ ਜਿੱਤੀਆਂ ਜਾਣਗੀਆਂ ਤੇ ਫਿਰ ਵਿਧਾਨ ਸਭਾ ਚੋਣਾਂ 'ਚ ਲੋਕ ਬਾਦਲ ਤੇ ਉਸ ਦੇ ਪਰਿਵਾਰ ਦਾ ਗੱਦਾਫੀ ਵਰਗਾ ਹਾਲ ਕਰ ਦੇਣਗੇ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਸਵੇਰੇ ਨੀਲੀਆਂ ਪੱਗਾਂ ਬੰਨ੍ਹ ਕੇ ਦਫਤਰਾਂ ਦੇ ਆਲੇ-ਦੁਆਲੇ ਕੰਮ ਕਰਵਾਉਣÎ ਲਈ ਮੰਡਰਾਉਂਦੇ ਰਹਿੰਦੇ ਹਨ ਤੇ ਰਾਤ ਨੂੰ ਕਾਲੇ ਕੱਛੇ ਪਾ ਕੇ ਲੋਕਾਂ ਨੂੰ ਡਰਾਉਣ ਲਈ ਨਿਕਲ ਆਉਂਦੇ ਹਨ ਤਾਂ ਜੋ ਉਹ ਦਹਿਸ਼ਤਮਈ ਹਾਲਾਤ ਵਿਚ ਆਪਣੀ ਸਿਆਸਤ ਨੂੰ ਬਚਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਰਕਾਰ ਨਹੀਂ ਸਗੋਂ ਲੁਟੇਰਾ ਗਿਰੋਹ ਚਲਾ ਰਿਹਾ ਹੈ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਗਿਰੋਹ ਪੰਜਾਬ ਨੂੰ ਲੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦਾ ਹੰਕਾਰ ਖਤਮ ਨਹੀਂ ਹੋ ਰਿਹਾ ਹੈ। ਬਾਜਵਾ ਨੇ ਕਿਹਾ ਕਿ ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਜੇ ਕਿਸੇ ਨੇ ਪੰਜਾਬ ਨੂੰ ਲੁੱਟਿਆ ਹੈ ਤਾਂ ਉਹ ਬਾਦਲ ਪਰਿਵਾਰ ਹੈ ਅਤੇ ਅੱਜ ਸੂਬੇ 'ਚ ਰੇਤ ਨੂੰ ਲੈ ਕੇ ਟੀ. ਵੀ. 'ਤੇ ਇਨ੍ਹਾਂ ਦਾ ਕਬਜ਼ਾ ਹੈ, ਅੱਜ ਜੋ ਬੱਸਾਂ ਦੇ ਕਿਰਾਏ ਵੱਧ ਰਹੇ ਹਨ ਉਸ ਦਾ ਫਾਇਦਾ ਸੁਖਬੀਰ ਬਾਦਲ ਨੂੰ ਮਿਲੇਗਾ ਕਿਉਂਕਿ ਉਨ੍ਹਾਂ ਦੀ ਆਰਬਿਟ ਕੰਪਨੀ ਦੀ ਪੰਜਾਬ 'ਚ 70 ਫੀਸਦੀ ਬੱਸ ਚੱਲਦੀ ਹੈ ਅਤੇ ਅੱਜ ਸੁਖਬੀਰ ਸਿੰਘ ਬਾਦਲ ਹਰ ਕਾਰੋਬਾਰ 'ਚ ਹਿੱਸਾ ਪਾਉਣਾ ਚਾਹੁੰਦੇ ਹਨ, ਹੋਰ ਤੇ ਹੋਰ ਪੰਜਾਬ 'ਚ ਅੱਜ ਸਰਕਾਰ ਨੇ ਇਕ ਟੀ. ਵੀ. ਚੈਨਲ ਅਤੇ ਇਕ ਅੰਗਰੇਜ਼ੀ ਅਖਬਾਰ ਵੀ ਖੋਲ੍ਹ ਦਿੱਤੀ ਹੈ।

No comments:
Post a Comment