www.sabblok.blogspot.com
ਗਜ਼ਿਆਬਾਦ ਦੇ ਇੱਕ ਹੋਟਲ ਵਿੱਚ ਛਾਪੇਮਾਰੀ ਕਰਕੇ ਪੁਲਸ ਨੇ ਹਾਈ ਪ੍ਰੋਫਾਈਲ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।ਹੋਟਲ ਗੋਪਾਲ ਪਲਾਜ਼ਾ ਵਿਖੇ ਪਹੁੰਚੀ ਪੁਲਸ ਨੇ 56 ਜੋੜਿਆਂ ਨੂੰ ਇਤਰਾਜ਼ਯੋਗ ਹਾਲਤ ਦੇ ਵਿੱਚ ਕਾਬੂ ਕੀਤ ਹੈ ।ਪੁਲਸ ਨੂੰ ਸ਼ੱਕ ਹੈ ਕਿ ਇਹ ਸਾਰੇ ਸੈਕਸ ਰੈਕਟ ਵਿੱਚ ਸ਼ਾਮਲ ਹਨ । ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੋਟਲ ਮਾਲਕ ਲੜਕੇ ਲੜਕੀਆਂ ਨੂੰ ਕੁਝ ਘੰਟਿਆਂ ਲਈ ਜਗ੍ਹਾ ਮੁਹਈਆ ਕਰਵਾਉਣ ਲਈ ਮੋਟੀ ਰਕਮ ਵਸੂਲਦਾ ਹੈ ਸੂਚਨਾ ਦੇ ਪੁਖਤਾ ਹੋਣ ਤੋਂ ਬਾਅਦ ਜਦੋਂ ਪੁਲਸ ਨੇ ਲਾਬ ਲਸ਼ਕਰ ਦੇ ਨਾਲ ਹੋਟਲ ਤੇ ਛਾਪੇਮਾਰੀ ਕੀਤੀ ਤਾਂ ਹਕੀਕਤ ਕਾਫੀ ਚੌਕਾਣ ਵਾਲੀ ਸੀ। ਦੋ ਚਾਰ ਜੋੜਿਆਂ ਨੂੰ ਫੜਿਆ ਜਾਂਦਾ ਤਾਂ ਹੋਰ ਗੱਲ ਸੀ ਪਰ ਹੋਟਲ ਦੇ ਵੱਖ - ਵੱਖ ਕਮਰਿਆਂ ਚੋਂ ਬਰਾਮਦ ਕੀਤੇ ਲੜਕੇ ਲੜਕੀਆਂ ਦਾ ਆਂਕੜਾ100 ਤੋਂ ਵੀ ਪਾਰ ਦਾ ਨਿਕਲਿਆ। ਪੁਲਸ ਨੇ ਸਾਰੇ 56 ਜੋੜਿਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਜਦਕਿ ਹੋਟਲ ਮਾਲਕ ਮੌਕਾ ਪਾ ਕੇ ਫਰਾਰ ਹੋ ਗਿਆ। ਇਸ ਮਾਮਲੇ ਤੋਂ ਬਾਅਦ ਆਲਾ ਅਧਿਕਾਰੀਆਂ ਨੇ ਬਜਰੀਆ ਚੌਕੀ ਦੇ ਇੰਚਾਰਜ ਅਤੇ ਇੱਕ ਹੋਰ ਕਰਮਚਾਰੀ ਨੂੰ ਲਾਪਰਵਾਹੀ ਬਰਤਨ ਲਈ ਸਸਪੈਂਡ ਕਰ ਦਿੱਤਾ ਹੈ। ਫਿਲਹਾਲ ਹਿਰਾਸਤ ਵਿੱਚ ਲਏ ਗਏ ਲੜਕੇ ਲੜਕੀਆਂ ਦੀ ਪਹਿਚਾਨ ਕੀਤੀ ਜਾ ਰਹੀ ਹੈ।
No comments:
Post a Comment