www.sabblok.blogspot.com
ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਲੁਧਿਆਣਾ ਦੇ ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ 14 ਅਗਸਤ ਨੂੰ ਰਿਲੀਜ਼ ਕਰਨਗੇ
ਇਟਲੀ 10 ਅਗਸਤ (ਬਲਵਿੰਦਰ ਸਿੰਘ ਚਾਹਲ 'ਮਾਧੋ ਝੰਡਾ')--ਸ੍ਰ ਭੁਪਿੰਦਰ ਸਿੰਘ ਹਾਲੈਂਡ ਦਾ ਨਾਂ ਕਿਸੇ ਵੀ ਜਾਣਕਾਰੀ ਦਾ ਮੁਥਾਜ ਨਹੀਂ ਹੈ। ਕਿਉਂਕਿ ਜੋ ਮਿਹਨਤ ਸ੍ਰ ਭੁਪਿੰਦਰ ਸਿੰਘ ਹਾਲੈਂਡ ਨੇ ਹੁਣ ਤੱਕ ਕੀਤੀ ਹੈ ਜਾਂ ਕਰ ਰਿਹਾ ਹੈ ਉਹ ਕਿਸੇ ਵਿਰਲੇ ਦੇ ਹੀ ਹਿੱਸੇ ਆਈ ਹੈ ਜਾਂ ਇੰਝ ਕਹਿ ਸਕਦੇ ਹਾਂ ਕਿ ਜਿੱਥੋਂ ਤੱਕ ਸ੍ਰ ਭੁਪਿੰਦਰ ਸਿੰਘ ਹਾਲੈਂਡ ਪੁੱਜਾ ਹੈ ਕਿਸੇ ਹੋਰ ਦਾ ਪੁੱਜਣਾ ਬਹੁਤ ਮੁਸ਼ਕਿਲ ਹੈ। ਕਿਉਂਕਿ ਸ੍ਰ ਭੁਪਿੰਦਰ ਸਿੰਘ ਹਾਲੈਂਡ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੇ ਸਿੱਖ ਫੌਜੀਆਂ ਨੂੰ ਹਾਲੈਂਡ ਤੋਂ ਖੋਜਦਾ ਖੋਜਦਾ ਦੁਨੀਆਂ ਦੇ ਸਭ ਭਾਗਾਂ ਵਿੱਚ ਜਾ ਪੁੱਜਾ ਹੈ। ਜਿਸ ਤਹਿਤ ਭੁਪਿੰਦਰ ਸਿੰਘ ਹਾਲੈਂਡ ਨੇ ਪਹਿਲਾਂ ਦੋ ਕਿਤਾਬਾਂ ' ਸਿੱਖਾਂ ਦਾ ਯੂਰਪ ਤੇ ਕੀ ਕਰਜਾ?' ਦੇ ਨਾਂ ਹੇਠ ਲਿਖੀਆਂ। ਇਸ ਤੋਂ ਬਾਅਦ ਸ੍ਰ ਭੁਪਿੰਦਰ ਸਿੰਘ ਹਾਲੈਂਡ ਨੇ ਆਪਣੀ ਤੀਸਰੀ ਕਿਤਾਬ ਲਿਖੀ, ਉਸ ਦਾ ਨਾਂ 'ਡੱਚ ਸਿੱਖ' ਹੈ । ਜਿਸ ਵਿੱਚ ਸਿੱਖਾਂ ਦੇ ਹਾਲੈਂਡ ਦੇ ਲੋਕਾਂ ਨਾਲ ਸੰਬੰਧਾਂ ਨੂੰ ਦੱਸਿਆ ਗਿਆ ਹੈ। ਜੋ ਹੁਣ ਸ੍ਰ ਭੁਪਿੰਦਰ ਸਿੰਘ ਹਾਲੈਂਡ ਦੀ ਕਿਤਾਬ ਆ ਰਹੀ ਹੈ ਉਸਦਾ ਨਾਂ ਹੈ 'ਸਿੱਖ ਇੰਨ ਵਰਲਡ ਵਾਰ ਫਸਟ'।
ਇਹ ਕਿਤਾਬ ਜੋ ਕਿ 1734 ਸਫ਼ਿਆਂ ਦੀ ਵੱਡੀ ਕਿਤਾਬ ਹੈ ਜਿਸ ਨੂੰ ਸ੍ਰ ਭੁਪਿੰਦਰ ਸਿੰਘ ਹਾਲੈਂਡ ਨੇ ਬੜੀ ਖੋਜ ਦੁਆਰਾ ਤਿਆਰ ਕੀਤਾ ਹੈ। ਇਸ ਕਿਤਾਬ ਨੂੰ ਲੁਧਿਆਣਾ ਦੇ ਪਬਲਿਸ਼ਰ ' ਏ ਵਿਸਡਮ ਕੁਲੈਕਸ਼ਨ- ਐਨ ਇਮਪ੍ਰਿੰਟ ਆਫ ਜੀ ਐਸ ਡਿਸਟਰੀ ਬਿਊਸ਼ਨ ਵਲੋਂ ਛਾਪਿਆ ਗਿਆ ਹੈ।ਇਸ ਕਿਤਾਬ ਨੂੰ ਪੰਜਾਬ ਵਿੱਚ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਲੁਧਿਆਣਾ ਦੇ ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ 14 ਅਗਸਤ ਨੂੰ ਰਿਲੀਜ਼ ਕਰਨਗੇ ।ਇਸ ਕਿਤਾਬ ਵਿੱਚ ਦੁਨੀਆਂ ਭਰ ਦੇ ਜਿੰਨੇ ਵੀ ਦੇਸ਼ਾਂ ਵਿੱਚ ਪਹਿਲੀ ਸੰਸਾਰ ਜੰਗ ਲੜੀ ਗਈ ਅਤੇ ਜਿੱਥੇ ਜਿੱਥੇ ਵੀ ਸਿੱਖ ਲੜੇ ਸਨ ਉਨਾਂ ਸਾਰੇ ਦੇਸ਼ਾਂ ਦੇ ਵੇਰਵੇ ਦਿੱਤੇ ਹਨ। ਇਸ ਦੇ ਨਾਲ ਹੀ ਸ਼ਹੀਦ ਹੋਣ ਵਾਲੇ ਸਭ ਸਿੱਖਾਂ ਦੇ ਨਾਂ ਵੀ ਸ਼ਾਮਲ ਹਨ। ਅਸੀਂ ਸ੍ਰ ਭੁਪਿੰਦਰ ਸਿੰਘ ਹਾਲੈਂਡ ਦੀ ਇਸ ਵੱਡੇ ਕਾਰਜ ਲਈ ਦਾਦ ਦਿੰਦੇ ਹਾਂ ਤੇ ਇਸਦੇ ਨਾਲ ਨਾਲ ਉਨਾਂ ਨੂੰ ਵਧਾਈ ਵੀ ਦਿੰਦੇ ਹਾਂ ਕਿ ਆਪ ਜੀ ਨੇ ਇੱਕ ਬੜੇ ਔਖੇ ਅਤੇ ਜਟਿਲ ਕਾਰਜ ਨੂੰ ਸਿਰੇ ਚਾੜਿਆ ਹੈ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਸ੍ਰ ਭੁਪਿੰਦਰ ਸਿੰਘ ਹਾਲੈਂਡ ਅੱਗੇ ਵੀ ਐਸੀਆਂ ਖੋਜਾਂ ਕਰਦੇ ਰਹਿਣ ਤਾਂ ਕਿ ਸਿੱਖਾਂ ਦਾ ਛੁਪਿਆ ਹੋਇਆ ਇਤਿਹਾਸ ਦੁਨੀਆਂ ਦੇ ਸਾਹਮਣੇ ਆ ਸਕੇ।
No comments:
Post a Comment