ਲੁਧਿਆਣਾ ( ਸਤਪਾਲ ਸੋਨੀ ) ਪੰਜਾਬੀ ਸਾਹਿਤ ਅਕਾਡਮੀ ਦਿੱਲੀ ਵੱਲੋਂ ਸੁਤੰਤਰਤਾ ਦਿਵਸ ਤੇ ਇੱਕ ਵਿਸ਼ਾਲ ਕਵੀ ਦਰਬਾਰ 13 ਅਗਸਤ ਨੂੰ ਦਿੱਲੀ ਵਿਖੇ ੂਰਾਮ ਸੈਂਟਰ ਫਾਰ ਆਰਟ ਐਂਡ ਕਲਚਰੂ ਸ਼ਾਮ 6:30 ਵਜੇ ਸ਼ੁਰੂ ਹੋ ਕੇ ਦੇਰ ਰਾਤ ਤੱਕ ਚੱਲੇਗਾ ਜਿੱਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਸੁਲਝੇ ਕਵੀ ਇਸ ਯਾਦਗਾਰੀ ਕਵੀ ਦਰਬਾਰ ਵਿੱਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ । ਪੰਜਾਬ ਵਿੱਚੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਪਦਮ ਸ਼੍ਰੀ ਸੁਰਜੀਤ ਪਾਤਰ, ਅਕਾਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ, ਸ਼੍ਰੀਮਤੀ ਸੁਖਵਿੰਦਰ ਅਮ੍ਰਿਤ, ਤਰਲੋਚਨ ਲੋਚੀ ਤੇ ਮਨਜਿੰਦਰ ਧਨੋਆ ਭਾਗ ਲੈਣਗੇ । ਕਵੀ ਦਰਬਾਰ ਦੀ ਮੁੱਖ ਮਹਿਮਾਨ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਤੇ ਪ੍ਰਧਾਨਗੀ ਕਿਰਨ ਵਾਲੀਆ ਐਜੂਕੇਸ਼ਨ ਮੰਤਰੀ ਦਿੱਲੀ ਸਰਕਾਰ ਕਰਨਗੇ ਜਦਕਿ ਵਿਸ਼ੇਸ਼ ਮਹਿਮਾਨ ਅਨੀਤਾ ਸਿੰਘ ਵਾਈਸ ਚੇਅਰਪਰਸਨ ਪੰਜਾਬੀ ਅਕਾਡਮੀ ਦਿੱਲੀ ਹੋਣਗੇ ।
No comments:
Post a Comment