www.sabblok.blogspot.com
ਮਾਨਸਾ.10 ਅਗਸਤ. ਮਿੱਤਲ. – ਅਕਾਲੀ-ਭਾਜਪਾ ਗਠਜੋੜ ਵਲੋਂ ਲੰਘੀਆਂ ਵਿਧਾਨ ਸਭਾ ਚੋਣਾਂ ਮੌਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਕਾਰਨ ਲੋਕ ਹੁਣ ਇਸ ਗਠਜੋੜ ਨੂੰ ਚਲਦਾ ਦੇਖਣਾ ਚਾਹੁੰਦੇ ਹਨ, ਜਿਸ ਨੂੰ ਮੁੱਖ ਰੱਖਦਿਆਂ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ ਦਾ ਪੰਜਾਬ ਵਿਚ ਪੱਤਾ ਸਾਫ਼ ਹੋ ਜਾਵੇਗਾ। ਇਹ ਪ੍ਰਗਟਾਵਾ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਨਜ਼ਦੀਕੀ ਪਿੰਡ ਨੰਗਲ ਖੁਰਦ ਵਿਖੇ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਵਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਜਿੱਤਣ ਦੇ ਦਮਗਜ਼ੇ ਮਾਰੇ ਜਾ ਰਹੇ ਹਨ, ਉਹ ਦੱਸਣ ਕਿ ਕਿਸ ਆਧਾਰ ‘ਤੇ ਉਹ ਪੰਜਾਬ ਵਿਚੋਂ ਜਿੱਤਣਗੇ ਕਿ ਕਿ ਸੱਤਾਧਾਰੀ ਧਿਰ ਤੋਂ ਹਰ ਵਰਗ ਡਾਢਾ ਦੁਖੀ ਹੈ।
ਉਨ੍ਹਾਂ ਕਿਹਾ ਕਿ ਸੋਨੇ ਦੀ ਚਿੜੀ ਕਹਾਉਣ ਵਾਲੇ ਭਾਰਤ ਦੇ ਫੌਜੀਆਂ ਨੂੰ ਅੱਜ ਦੇਸ਼ ਦੀਆਂ ਸਰਹੱਦਾਂ ‘ਤੇ ਗੁਆਂਢੀਆਂ ਦੇਸ਼ਾਂ ਦੀਆਂ ਫੌਜਾਂ ਵਲੋਂ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ, ਜਿਸ ਨੂੰ ਮੁੱਖ ਰੱਖਦਿਆਂ ਸਾਡੇ ਦੇਸ਼ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਹਾਲਾਤ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕੇ। ਇਸ ਮੌਕੇ ਉਨ੍ਹਾਂ ਨਾਲ ਚਰਨਜੀਤ ਸਿੰਘ ਸਲਾਹਕਾਰ, ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਗਿੱਲ, ਯੂਥ ਦੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਗੋਸਲ, ਹਰਦੇਵ ਸਿੰਘ ਨੰਗਲ ਖੁਰਦ ਇੰਚਾਰਜ ਹਲਕਾ ਸਰਦੂਲਗੜ੍ਹ, ਪਰਮਿੰਦਰ ਸਿੰਘ ਝੁਨੀਰ, ਗੁਰਪ੍ਰੀਤ ਸਿੰਘ ਭੰਦੋਲ, ਸਤਵੰਤ ਸਿੰਘ ਸਿੱਧੂ, ਭੋਲਾ ਸਿੰਘ ਦੂਲੋਵਾਲ ਆਦਿ ਆਗੂ ਹਾਜ਼ਰ ਸਨ।

No comments:
Post a Comment