www.sabblok.blogspot.com
ਗੁਰਦਾਸਪੁਰ.10 ਅਗਸਤ. – ਕਾਲਾ ਕੱਛਾ ਗਿਰੋਹ ਦੀਆਂ ਅਫਵਾਹਾਂ ਫੈਲਣ ਦੌਰਾਨ ਪਿੰਡਾਂ ‘ਚ ਆਪਣੀ ਸੁਰੱਖਿਆ ਲਈ ਲੋਕਾਂ ਵਲੋਂ ਠੀਕਰੀ ਪਹਿਰੇ ਲਗਾਏ ਜਾ ਰਹੇ ਹਨ ਪਰ ਪਿਛਲੇ ਦਿਨੀਂ ਕੁੱਝ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਦੌਰਾਨ ਠੀਕਰੀ ਪਹਿਰਾ ਲਾਉਣ ਵਾਲੇ ਹੀ ਲੋਕਾਂ ਨੂੰ ਡਰਾ-ਧਮਕਾ ਰਹੇ ਹਨ ਅਤੇ ਇਨ੍ਹਾਂ ਪਹਿਰਿਆਂ ਦਾ ਨਾਜਾਇਜ਼ ਫਾਇਦਾ ਉਠਾ ਰਹੇ ਹਨ। ਪਹਿਰਾ ਲਗਾਉਣ ਵਾਲੇ ਪਿੰਡ ਦੇ ਲੋਕਾਂ ਨਾਲ ਬੁਰਾ ਵਰਤਾਓ ਕਰ ਰਹੇ ਹਨ ਅਤੇ ਉਨ੍ਹਾਂ ‘ਚ ਦਹਿਸ਼ਤ ਪੈਦਾ ਕਰ ਰਹੇ ਹਨ, ਜਿਸ ਕਾਰਨ ਠੀਕਰੀ ਪਹਿਰੇ ਲਾਉਣ ‘ਤੇ ਇਕ ਹਫਤੇ ਲਈ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਨੂੰ ਮੱਖ ਰੱਖਦਿਆਂ ਜ਼ਿਲਾ ਪੁਲਸ ਮੁਖੀ ਸੁਖਵੰਤ ਸਿੰਘ ਗਿੱਲ ਨੇ ਠੀਕਰੀ ਪਹਿਰੇ ਲਗਾਉਣ ਸੰਬੰਧੀ ਘੁੰਮਾਣ ਕਲਾਂ, ਧਾਰੀਵਾਲ, ਕਾਹਨੂੰਵਾਲ ਅਤੇ ਕਲਾਨੌਰ ਦੇ ਪੰਚਾਂ-ਸਰਪੰਚਾਂ ਨਾਲ ਇਕ ਮੀਟਿੰਗ ਕੀਤੀ ਅਤੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ। ਸਰਪੰਚਾਂ ਨੇ ਪੁਲਸ ਅਧਿਕਾਰੀ ਨੂੰ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਲਈ ਲਗਾਏ ਜਾ ਰਹੇ ਠੀਕਰੀ ਪਹਿਰਿਆਂ ਦੌਰਾਨ ਕੁਝ ਸ਼ਰਾਰਤੀ ਅਨਸਰ ਮਾਹੌਲ ਨੂੰ ਖਰਾਬ ਕਰ ਰਹੇ ਹਨ ਅਤੇ ਲੋਕਾਂ ਅੰਦਰ ਡਰ ਪੈਦਾ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਪਿੰਡਾਂ ਦੇ ਸਰਪੰਚਾਂ ਨੇ ਕੁਝ ਦੇਰ ਲਈ ਠੀਕਰੀ ਪਹਿਰੇ ਲਾਉਣ ‘ਤੇ ਰੋਕ ਦੀ ਮੰਗ ਕੀਤੀ, ਜਿਸ ਤੋਂ ਬਾਅਦ ਪੁਲਸ ਮੁਖੀ ਨੇ ਜ਼ਿਲਾ ਗੁਰਦਾਸਪੁਰ ‘ਚ ਇਕ ਹਫਤੇ ਲਈ ਠੀਕਰੀ ਪਹਿਰੇ ਲਾਉਣ ‘ਤੇ ਰੋਕ ਸੰਬੰਧੀ ਡਿਪਟੀ ਕਮਿਸ਼ਨਰ ਕੋਲੋਂ ਸਹਿਮਤੀ ਪ੍ਰਾਪਤ ਕੀਤੀ।

No comments:
Post a Comment