www.sabblok.blogspot.com
ਜੁਗਿਆਲ : ਇਕ ਅਗਸਤ ਵੀਰਵਾਰ ਨੂੰ ਰਣਜੀਤ ਸਾਗਰ ਡੈਮ ਪ੍ਰਾਜੈਕਟ ਪਾਵਰ ਹਾਊਸ 'ਚ ਪਾਣੀ ਵੜਨ ਕਾਰਨ ਬੰਦ ਬਿਜਲੀ ਉਤਪਾਦਨ ਬੁੱਧਵਾਰ ਨੂੰ 14ਵੇਂ ਦਿਨ ਵੀ ਪੂਰੀ ਤਰ੍ਹਾਂ ਨਾਲ ਸ਼ੁਰੂ ਨਹੀਂ ਹੋ ਸਕਿਆ। ਹਾਲਾਂਕਿ ਮਸ਼ੀਨ ਨੰਬਰ-4 ਤੋਂ 10 ਅਗਸਤ ਨੂੰ 150 ਮੈਗਾਵਾਟ ਬਿਜਲੀ ਉਤਪਾਦਨ ਸ਼ੁਰੂ ਕੀਤਾ ਗਿਆ ਸੀ। ਪਰ ਮਸ਼ੀਨ ਨੰਬਰ ਤਿੰਨ ਤੇ ਮਸ਼ੀਨ ਨੰਬਰ ਦੋ ਨੂੰ ਦੁਬਾਰਾ ਚਾਲੂ ਕਰਨ ਲਈ ਬਾਹਰ ਤੋਂ ਆਏ 40 ਟੈਕਨੀਸ਼ੀਅਨ ਤੇ ਇੰਜੀਨੀਅਰਾਂ ਤੋਂ ਇਲਾਵਾ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੇ ਇੰਜੀਨੀਅਰ ਪਾਵਰ ਹਾਊਸ ਨੂੰ ਪੀ ਸੀ ਪਟਿਆਲਾ ਦੇ ਨਿਰਦੇਸ਼ਾਂ ਅਨੁਸਾਰ ਪੂਰੀ ਸਮਰੱਥਾ ਨਾਲ ਚਲਾਉਣ ਲਈ ਦਿਨ ਰਾਤ ਇਕ ਕਰ ਰਹੇ ਹਨ। ਇਸ ਤੋਂ ਇਲਾਵਾ ਪਾਵਰ ਹਾਊਸ 'ਚ ਮਸ਼ੀਨਾਂ 'ਚ ਪਾਣੀ ਚਲੇ ਜਾਣ ਕਾਰਨ ਮਾਹਰ ਇੰਜੀਨੀਅਰ ਦੀ ਟੀਮ ਨੇ 7 ਅਗਸਤ ਤੋਂ ਮਸ਼ੀਨ ਨੰਬਰ ਤਿੰਨ ਨੂੰ ਮਕੈਨੀਕਲ ਰਨ 'ਤੇ ਚਲਾਇਆ ਗਿਆ ਸੀ, ਜਿਸ ਨਾਲ ਕਿ ਮਸ਼ੀਨ 'ਚ ਆਈ ਨਮੀ ਨੂੰ ਸੁਕਾਇਆ ਜਾ ਸਕੇ ਪਰ ਮਸ਼ੀਨ 'ਚ ਅਰਥ ਹੋਣ ਦੀ ਸਮੱਸਿਆ ਕਾਰਨ ਮਸ਼ੀਨ ਉਤਪਾਦਨ ਨਹੀਂ ਕਰ ਪਾ ਰਹੀ ਹੈ। ਜਿਸ ਨਾਲ ਮਸ਼ੀਨ ਨੰਬਰ ਤਿੰਨ ਨੂੰ ਸੋਮਵਾਰ ਦੁਬਾਰਾ ਮੁਰੰਮਤ ਲਈ ਖੋਲਿ੍ਹਆ ਗਿਆ ਹੈ। ਜਿਸ ਨੂੰ ਠੀਕ ਹੋਣ 'ਚ ਦੋ ਦਿਨ ਲੱਗਣ ਦੀ ਸੰਭਾਵਨਾ ਹੈ। ਇਸ ਸਬੰਧੀ ਪਾਵਰ ਨਿਗਮ ਦੇ ਚੀਫ ਇੰਜੀਨੀਅਰ ਜੇ ਪੀ ਮਲਾਇਕਾ ਨੇ ਦੱਸਿਆ ਕਿ 10 ਤਰੀਕ ਨੂੰ ਸ਼ਾਮ ਨੂੰ 4.55 'ਤੇ ਯੂਨਿਟ ਨੰਬਰ ਚਾਰ ਨੂੰ ਚਲਾਇਆ ਗਿਆ ਜਿਸ ਤੋਂ ਕਿ ਸ਼ਨਿਚਰਵਾਰ ਨੂੰ 1074280 ਯੂਨਿਟ ਬਿਜਲੀ ਉਤਪਾਦਨ ਕੀਤਾ ਗਿਆ। ਇਸੇ ਤਰ੍ਹਾਂ ਐਤਵਾਰ ਨੂੰ ਵੀ ਯੂਨਿਟ ਨੰਬਰ ਚਾਰ ਤੋਂ 3604360 ਯੂਨਿਟ ਬਿਜਲੀ ਉਤਪਾਦਨ ਕੀਤਾ ਗਿਆ ਹੈ। ਸੋੋਮਵਾਰ ਨੂੰ ਵੀ 150 ਮੈਗਾਵਾਟ ਦੀ ਸਮਰੱਥਾ ਨਾਲ ਯੂਨਿਟ ਨੰਬਰ ਚਾਰ ਤੋਂ 3614400 ਯੂਨਿਟ ਦਾ ਉਤਪਾਦਨ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਦੋ ਦਿਨ ਤੋਂ ਬਾਅਦ ਯੂਨਿਟ ਨੰਬਰ ਤਿੰਨ ਠੀਕ ਹੋਣ ਉਪਰੰਤ ਪੀ ਸੀ ਪਟਿਆਲਾ ਦੇ ਨਿਰਦੇਖਾਂ ਅਨੁਸਾਰ ਬਿਜਲੀ ਉਤਪਾਦਨ ਕੀਤਾ ਜਾਵੇਗਾ।
No comments:
Post a Comment