jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 13 August 2013

ਗ਼ਦਰ ਸ਼ਤਾਬਦੀ ਕਾਫ਼ਲਾ 17, 18, 19 ਮਾਝਾ ਖੇਤਰ ਅਤੇ 22, 23 ਅਗਸਤ ਮਾਲਵਾ ਖੇਤਰ 'ਚ ਦੇਵੇਗਾ ਗ਼ਦਰੀ ਹੋਕਾ

www.sabblok.blogspot.com

 ਪਿੰਡ-ਪਿੰਡ ਹੋਣਗੀਆਂ ਵਿਚਾਰਾਂ ਅਤੇ ਸਭਿਆਚਾਰਕ ਸਮਾਗਮ
 

ਕਾਫ਼ਲਾ ਮਾਰਚ ਘਰ-ਘਰ ਲੈ ਕੇ ਜਾਏਗਾ ਕੈਸਿਟ 'ਗ਼ਦਰੀ ਗੂੰਜਾਂ'



ਜਲੰਧਰ, 13 ਅਗਸਤ :  ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੁਹਿੰਮ ਦੀਆਂ ਚੱਲ ਰਹੀਆਂ ਤਿਆਰੀਆਂ ਨੇ ਜ਼ੋਰ ਫੜ ਲਿਆ ਹੈ।  ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿਹੜੇ ਅੰਦਰ, ਪੰਜਾਬ ਭਰ 'ਚ ਅਤੇ ਦੇਸ਼-ਵਿਦੇਸ਼ ਅੰਦਰ ਇਨ•ਾਂ ਸਰਗਰਮੀਆਂ ਨੂੰ ਗਤੀ ਦੇਣ ਅਤੇ ਸੂਤਰਬੱਧ ਕਰਕੇ ਚਰਮਸੀਮਾ 'ਤੇ ਪਹੁੰਚਾਉਣ ਲਈ ਸੰਚਾਲਨ ਅਤੇ ਮੀਡੀਆ ਕੇਂਦਰ ਵਜੋਂ ਵਿਉਂਤਬੰਦੀਆਂ ਨੂੰ ਜਰਬਾ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਦੇਸ਼ ਭਗਤ ਯਾਦਗਾਰ ਹਾਲ ਅੰਦਰ ਹਜ਼ਾਰਾਂ ਦੀ ਗਿਣਤੀ 'ਚ ਝੰਡਿਆਂ, ਮਾਟੋਆਂ, ਸਟਿਕਰਾਂ, ਕਿਤਾਬਾਂ ਅਤੇ 'ਗ਼ਦਰੀ ਗੂੰਜਾਂ' ਆਡੀਓ ਕੈਸਿਟਾਂ ਲੋਕਾਂ ਤੱਕ ਲਿਜਾਣ ਲਈ ਤਿਆਰ ਕਰ ਲਈਆਂ ਹਨ।
ਪਹਿਲੀ ਨਵੰਬਰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਅੰਦਰ ਮਨਾਏ ਜਾ ਰਹੇ 'ਮੇਲਾ ਗ਼ਦਰ ਸ਼ਤਾਬਦੀ ਦਾ' ਦੀ ਸਫ਼ਲਤਾ ਲਈ ਅਤੇ ਗ਼ਦਰ ਲਹਿਰ ਦੀ ਅਜੋਕੇ ਸਮੇਂ ਅੰਦਰ ਪਰਸੰਗਕਤਾ ਉਭਾਰਨ ਦੀ ਦ੍ਰਿਸ਼ਟੀ ਤੋਂ ਗ਼ਦਰ ਸ਼ਤਾਬਦੀ ਦੇ ਮਾਰਚ ਦੀ ਪ੍ਰਚਾਰ ਸਮੱਗਰੀ ਅਤੇ ਕਾਫ਼ਲੇ ਦਾ ਰੂਟ ਤਿਆਰ ਕਰ ਲਿਆ ਹੈ।
ਇਸ ਰੌਸ਼ਨੀ 'ਚ ਯਾਦਗਾਰ ਹਾਲ ਅੰਦਰ ਵਿਚਾਰ-ਚਰਚਾਵਾਂ, ਸੈਮੀਨਾਰਾਂ ਅਤੇ ਨਾਟਕਾਂ ਦਾ ਨਿਰੰਤਰ ਸਿਲਸਿਲਾ ਹੋਰ ਵੀ ਜ਼ੋਰ ਫੜ ਗਿਆ ਹੈ।  ਜਿਸਦੀ ਕੜੀ ਵਜੋਂ 31 ਅਗਸਤ ਨੂੰ ਪ੍ਰੋ. ਪਾਲੀ ਭੁਪਿੰਦਰ ਦਾ ਲਿਖਿਆ ਨਾਟਕ 'ਟੈਰੇਰਿਸਟ ਦੀ ਪ੍ਰੇਮਿਕਾ' ਅਮਰਦੀਪ ਥੀਏਟਰ ਅਕਾਦਮੀ, ਮੁਕੰਦਪੁਰ ਵੱਲੋਂ ਪ੍ਰੋ. ਜਸ ਕਰਨ ਦੀ ਨਿਰਦੇਸ਼ਨਾ 'ਚ ਸਥਾਨਕ ਯਾਦਗਾਰ ਹਾਲ 'ਚ ਖੇਡਿਆ ਜਾ ਰਿਹਾ ਹੈ।
ਗ਼ਦਰ ਸ਼ਤਾਬਦੀ ਕਾਫ਼ਲਾ 17 ਅਗਸਤ ਨੂੰ ਸ਼ਹੀਦ ਮਦਨ ਲਾਲ ਢੀਂਗਰਾ ਦੇ ਸ਼ਹੀਦੀ ਦਿਹਾੜੇ 'ਤੇ ਦੇਸ਼ ਭਗਤ ਯਾਦਗਾਰ ਹਾਲ ਤੋਂ ਚੱਲਕੇ ਗ਼ਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਦੇ ਪਿੰਡ ਭਕਨਾ ਵਿਖੇ ਵਿਸ਼ਾਲ 'ਗ਼ਦਰ ਸ਼ਤਾਬਦੀ ਰੈਲੀ' 'ਚ ਪਹੁੰਚੇਗਾ।  ਇਹ ਰੈਲੀ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ 'ਚ ਹੋ ਰਹੀ ਹੈ।  ਇਸ ਵਿਚ ਸਮੂਹ ਲੋਕ-ਪੱਖੀ ਆਵਾਮੀ ਜੱਥੇਬੰਦੀਆਂ ਜੋਸ਼ ਖਰੋਸ਼ ਨਾਲ ਸ਼ਿਰਕਤ ਕਰ ਰਹੀਆਂ ਹਨ।  ਲਗਾਤਾਰ ਤਿੰਨ ਦਿਨ ਇਹ ਕਾਫ਼ਲਾ ਮਾਝਾ ਖੇਤਰ 'ਚ ਪੈਂਦੇ ਗ਼ਦਰੀ ਅਤੇ ਕੌਮੀ ਮੁਕਤੀ ਲਹਿਰ ਦੇ ਹੋਰਨਾਂ ਇਨਕਲਾਬੀਆਂ ਦੇ ਪਿੰਡਾਂ ਵਿੱਚ ਸਮਾਗਮ ਕਰੇਗਾ।
ਇਸ ਮੁਹਿੰਮ ਦੀ ਕੜੀ ਵਜੋਂ ਮਾਲਵਾ ਖੇਤਰ 'ਚ ਗ਼ਦਰ ਸ਼ਤਾਬਦੀ ਕਾਫ਼ਲੇ ਸਬੰਧੀ ਅੱਜ ਮੁਢਲੀ ਮੀਟਿੰਗ ਦੀ ਯਾਦਗਾਰ ਹਾਲ ਤੋਂ ਜਾਣਕਾਰੀ ਸਾਂਝੀ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ ਨੇ ਵਾਪਸ ਆ ਕੇ ਯਾਦਗਾਰ ਹਾਲ ਤੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਢੁੱਡੀਕੇ ਵਿਖੇ ਇਲਾਕੇ ਭਰ ਦੇ ਗ਼ਦਰੀ ਦੇਸ਼ ਭਗਤਾਂ ਦੇ ਪਰਿਵਾਰਾਂ, ਗ਼ਦਰੀ ਕਮੇਟੀਆਂ ਅਤੇ ਵੱਖ-ਵੱਖ ਜਨਤਕ ਜੱਥੇਬੰਦੀਆਂ ਦੇ ਪ੍ਰਤੀਨਿਧਾਂ ਦੀ ਮੀਟਿੰਗ ਹੋਈ।  ਗ਼ਦਰੀ ਦੇਸ਼ ਭਗਤਾਂ ਦੇ ਪਰਿਵਾਰਾਂ ਦੇ ਮੈਂਬਰ, ਅਮਰਜੀਤ ਸਿੰਘ ਢੁੱਡੀਕੇ, ਸੁਰਿੰਦਰ ਜਲਾਲਦੀਵਾਲ, ਸਕੱਤਰ ਸਿੰਘ ਅੱਚਰਵਾਲ ਅਤੇ ਦਰਸ਼ਨ ਸਿੰਘ ਅੱਚਰਵਾਲ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਸਮੇਂ ਕਮੇਟੀ ਦੇ ਟਰੱਸਟੀ ਡਾ. ਪਰਮਿੰਦਰ, ਅਮਰਜੀਤ ਢੁੱਡੀਕੇ ਅਤੇ ਕਾਮਰੇਡ ਜਗਰੂਪ ਵੀ ਸ਼ਾਮਿਲ ਹੋਏ।
ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਅਗਵਾਈ 'ਚ ਇਲਾਕਾ ਕਮੇਟੀਆਂ 22 ਅਤੇ 23 ਅਗਸਤ ਨੂੰ ਇਲਾਕੇ ਦੇ ਕੋਈ ਦੋ ਦਰਜਨ ਤੋਂ ਵੱਧ ਪਿੰਡਾਂ 'ਚ ਮਾਰਚ ਕਰਨਗੀਆਂ।  ਇਸ ਉਪਰੰਤ ਅਗਲੇ ਗੇੜ ਵਿੱਚ ਲਲਤੋਂ, ਬੱਦੋਵਾਲ, ਲੀਲ, ਸੁਨੇਤ, ਸਾਹਿਬਆਣਾ, ਖ਼ਾਨਪੁਰ ਅਤੇ ਹਰਿਓਂ ਆਦਿ ਪਿੰਡਾਂ 'ਚ ਵੀ ਗ਼ਦਰੀ ਕਾਫ਼ਲਾ ਮਾਰਚ ਕਰੇਗਾ।

No comments: