www.sabblok.blogspot.com
ਆਗਰਾ, 12 ਅਗਸਤ (ਏਜੰਸੀ) -ਅਮਰੀਕੀ ਲੜਕੀਆਂ ਦੇ ਇਕ ਦਲ ਤੇ ਉਨ੍ਹਾਂ ਦੇ ਅਧਿਆਪਕਾਂ ਦੀ ਸੈਰ-ਸਪਾਟਾ ਬੱਸ ਦਾ ਪਿੱਛਾ ਕਰਦੇ ਹੋਏ ਦਿੱਲੀ ਦੇ 5 ਵਿਦਿਆਰਥੀਆਂ ਨੂੰ ਪੁਲਿਸ ਨੇ ਸੋਮਵਾਰ ਨੂੰ ਯਮੁਨਾ ਐਕਸਪ੍ਰੈੱਸ-ਵੇਅ 'ਤੇ ਗ੍ਰਿਫਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਵਿਦਿਆਰਥੀਆਂ ਨੇ ਪਹਿਲਾਂ ਭੱਦੀ ਟਿੱਪਣੀ ਕੀਤੀ ਤੇ ਫਿਰ ਭੱਦੇ ਇਸ਼ਾਰੇ ਕਰ ਕੇ ਲੜਕੀਆਂ ਨੂੰ ਪ੍ਰੇਸ਼ਾਨ ਕੀਤਾ। ਸੈਰ-ਸਪਾਟਾ ਸੰਚਾਲਕ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਨੌਜਵਾਨਾਂ ਨੂੰ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਜੇਵਾਰ ਟੋਲ ਪਲਾਜਾ ਤੋਂ ਸੈਰ-ਸਪਾਟਾ ਬੱਸ ਦਾ ਪਿੱਛਾ ਕਰ ਰਹੇ ਲੜਕਿਆਂ ਨੇ ਬੱਸ ਦੇ ਸਾਹਮਣੇ ਆਪਣੀ ਕਾਰ ਖੜ੍ਹੀ ਕਰਕੇ ਬੱਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਪੁਲਿਸ ਨੇ ਦੱਸਿਆ ਕਿ ਪੰਜੇ ਲੜਕੇ ਦਿੱਲੀ ਦੇ ਰੋਹਿਣੀ ਤੇ ਪਟੇਲ ਨਗਰ ਇਲਾਕੇ ਦੇ ਹਨ ਤੇ ਆਗਰਾ ਪਿਕਨਿਕ ਮਨਾਉਂਣ ਲਈ ਜਾ ਰਹੇ ਸਨ।
No comments:
Post a Comment