www.sabblok.blogspot.com
ਅੰਮ੍ਰਿਤਸਰ- ਪੰਜਾਬ 'ਚ ਕਾਲਾ ਕੱਛਾ ਗਿਰੋਹ ਦੇ ਲੋਕਾਂ ਤੋਂ ਆਪਣੇ ਪਿੰਡ ਨੂੰ ਬਚਾਉਣ ਲਈ ਪਿੰਡਾਂ 'ਚ ਠੀਕਰੇ ਪਹਿਰੇ ਦਿੱਤੇ ਜਾ ਰਹੇ ਹਨ ਹਾਲਾਂਕਿ ਪੁਲਸ ਵਲੋਂ ਵਾਰ-ਵਾਰ ਇਹ ਸਮਝਾਇਆ ਜਾ ਰਿਹਾ ਹੈ ਕਿ ਅਜਿਹਾ ਕੋਈ ਵੀ ਗਿਰੋਹ ਪਿੰਡਾਂ ਜਾਂ ਸ਼ਹਿਰਾਂ 'ਚ ਸਰਗਰਮ ਨਹੀਂ ਹੈ ਪਰ ਇਸ ਦੇ ਬਾਵਜੂਦ ਲੋਕ ਪਹਿਰੇ ਦੇ ਰਹੇ ਹਨ। ਕਈ ਇਲਾਕਿਆਂ 'ਚ ਠੀਕਰੇ ਪਹਿਰੇ ਦੇ ਨਾਂ 'ਤੇ ਗੁੰਡਾਗਰਦੀ ਦੀਆਂ ਘਟਨਾਵਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ।
ਤਾਜ਼ੀ ਘਟਨਾ ਤਰਨਤਾਰਨ ਦੀ ਹੈ ਜਿੱਥੇ ਠੀਕਰੀ ਪਹਿਰਾ ਦੇਣ ਵਾਲੇ ਲੋਕਾਂ ਨੇ ਉਨ੍ਹਾਂ ਕੋਲ ਪਹੁੰਚੀ ਪੁਲਸ ਪਾਰਟੀ ਨੂੰ ਹੀ ਫੜ ਕੇ ਬੰਨ੍ਹ ਲਿਆ ਅਤੇ ਪੁਲਸ ਦੀ ਗੱਡੀ ਦੀ ਭੰਨਤੋੜ ਵੀ ਕਰ ਦਿੱਤੀ। ਪਿੰਡ ਵਾਲਿਆਂ ਨੇ ਪੁਲਸ ਨੂੰ ਕਰੀਬ 5 ਘੰਟੇ ਤੱਕ ਬੰਧਕ ਬਣਾ ਕੇ ਰੱਖਿਆ। ਜਦੋਂ ਇਸ ਦੀ ਸੂਚਨਾ ਤਰਨਤਾਰਨ ਪੁਲਸ ਨੂੰ ਮਿਲੀ ਤਾਂ ਭਾਰੀ ਗਿਣਤੀ 'ਚ ਪੁਲਸ ਪਾਰਟੀ ਪਿੰਡ ਡੱਲ ਪਹੁੰਚੀ ਪਰ ਲੋਕਾਂ ਨੇ ਪੁਲਸ 'ਤੇ ਵੀ ਹਮਲਾ ਕਰ ਦਿੱਤਾ। ਆਪਣੇ ਬਚਾਅ 'ਚ ਪੁਲਸ ਨੂੰ ਹਵਾਈ ਫਾਈਰਿੰਗ ਕਰਨੀ ਪਈ। ਪੁਲਸ ਨੇ 18 ਲੋਕਾਂ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

No comments:
Post a Comment