jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 4 August 2013

ਬੀ. ਐੱਡ. ਅਧਿਆਪਕ ਫਰੰਟ ਦੀ ਸੂਬਾ ਪੱਧਰੀ ਮੀਟਿੰਗ 6 ਅਗਸਤ ਨੂੰ ਮੋਹਾਲੀ ਵਿਖੇ

www.sabblok.blogspot.com

ਅਹਿਮ ਮਸਲਿਆਂ ਤੇ ਹੋਣਗੀਆਂ ਵਿਚਾਰਾਂ
ਚੰਡੀਗੜ੍ਹ, 4 ਅਗਸਤ (ਗਗਨਦੀਪ ਸੋਹਲ) : ਬੀ ਐਡ ਅਧਿਆਪਕ ਫਰੰਟ ਪੰਜਾਬ ਦੀ ਇਕ ਸੂਬਾ ਪੱਧਰੀ ਅਹਿਮ ਮੀਟਿੰਗ 6 ਅਗਸਤ ਨੁੰ ਮੋਹਾਲੀ ਵਿਖੇ ਹੋਣ ਜਾ ਰਹੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ. ਐੱਡ. ਅਧਿਆਪਕ ਫਰੰਟ ਪੰਜਾਬ ਦੇ ਬੁਲਾਰੇ ਨਵਨੀਤ ਅਨਾਇਤਪੁਰੀ ਨੇ ਦੱਸਿਆ ਕਿ 2007 ਵਿੱਚ ਸਿੱਖਿਆ ਵਿਭਾਗ ਪੰਜਾਬ ਵਲੋਂ ਆਈ ਐੱਡ ਅਨੁਸਾਰ ਪੂਰੇ ਪੰਜਾਬ ਵਿੱਚ 1000 ਇੰਗਲਿਸ਼ ਅਧਿਆਪਕਾਂ ਦੀ ਠੇਕੇ ਤੇ ਭਰਤੀ ਕੀਤੀ ਗਈ ਸੀ ।ਜਿਸ ਵਿੱਚ 500 ਅਸਾਮੀਆਂ ਪੁਰਸ਼ਾਂ ਲਈ ਅਤੇ 500 ਅਸਾਮੀਆਂ ਇਸਤਰੀਆਂ ਲਈ ਰਾਖਵੀਆਂ ਸਨ ।ਇਹ ਇੰਗਲਿਸ਼ ਅਧਿਆਪਕ ਅਪ੍ਰੈਲ 2011 ਵਿੱਚ ਪੰਜਾਬ ਸਰਕਾਰ ਵਲੋਂ ਰੈਗੂਲਰ ਵੀ ਕਰ ਦਿੱਤੇ ਸਨ । ਇਹਨਾਂ ਇੰਗਲਿਸ਼ ਅਧਿਆਪਕਾਂ ਦਾ ਹੁਣ ਪਰਖ ਸਮਾਂ ਵੀ ਕਲੀਅਰ ਹੋ ਚੁੱਕਾ ਹੈ ਤੇ ਇਹ ਇੰਗਲਿਸ਼ ਅਧਿਆਪਕ ਕਨਫਰਮ ਵੀ ਹੋ ਚੁੱਕੇ ਹਨ ।
ਹੁਣ ਇਹਨਾਂ ਇੰਗਲਿਸ਼ ਅਧਿਆਪਕਾਂ ਦੀ ਹੈਰਾਨੀ ਦੀ ਉਦੋਂ ਹੱਦ ਨਾ ਰਹੀ ਜਦੋਂ ਇ੍ਹਨਾਂ ਵਿਚੋਂ 101 ਮੇਲ ਅਧਿਆਪਕਾਂ ਨੂੰ ਪਿਛਲੇ ਤਿੰਨ ਦਿਨਾਂ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ ਵਲੋਂ ਇੱਕ ਰਿੱਟ ਪਟੀਸ਼ਨ 2498/2010 ਦੇ ਸਬੰਧ ਵਿੱਚ ਨੋਟਿਸ ਜਾਰੀ ਹੋਏ ਹਨ ।ਇਹ ਰਿੱਟ ਪਟੀਸ਼ਨ 2010 ਵਿੱਚ 4 ਲੜਕੀਆਂ ਵਲੋਂ ਪਾਈ ਗਈ ਸੀ ਕਿ 2007 ਵਿੱਚ ਜੋ ਇੰਗਲਿਸ਼ ਅਧਿਆਪਕਾਂ ਦੀ ਭਰਤੀ ਹੋਈ ਹੈ ਉਸ ਵਿੱਚ ਪੁਰਸ਼ਾਂ ਨੂੰ 50% ਅਸਾਮੀਆਂ ਕਿਉਂ ਦਿੱਤੀਆਂ ਗਈਆਂ , ਪੁਰਸ਼ਾਂ ਅਤੇ ਇਸਤਰੀਆਂ ਦੀ ਸਾਂਝੀ ਮੈਰਿਟ ਸੂਚੀ ਕਿਉਂ ਨਹੀਂ ਬਣਾਈ ਗਈ ।ਇਸ ਰਿੱਟ ਦੀ ਅਗਲੀ ਤਾਰੀਖ 21 ਅਗਸਤ 2013 ਹੈ ।

ਇਸ ਤੇ ਬੀ. ਐੱਡ. ਅਧਿਆਪਕ ਫਰੰਟ ਪੰਜਾਬ ਨੇ ਤੁਰੰਤ ਪ੍ਰਤੀਕਰਮ ਲੈਂਦਿਆਂ ਇਸ ਰਿੱਟ ਦੇ ਵਿਰੁੱਧ ਠੋਸ ਰਣਨੀਤੀ ਬਣਾਉਣ ਲਈ ਮਿਤੀ 06 ਅਗਸਤ 2013 ਨੂੰ ਸੂਬਾ ਪੱਧਰੀ ਮੀਟਿੰਗ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿਖੇ ਸਵੇਰੇ 10 ਵਜੇ ਰੱਖੀ ਹੈ ।ਇਸ ਵਿੱਚ ਸਾਰੀ ਸੂਬਾ ਕਮੇਟੀ, ਸਾਰੇ ਜ਼ਿਲ੍ਹਾ ਪ੍ਰਧਾਨ ਸ਼ਾਮਿਲ ਹੋਣਗੇ ।ਇਸ ਮੀਟਿੰਗ ਵਿੱਚ ਰਿੱਟ ਨਾਲ ਪ੍ਰਭਾਵਿਤ ਸਾਰੇ ਇੰਗਲਿਸ਼ ਅਧਿਆਪਕਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ ।ਇਸ ਮੌਕੇ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਜਾਵੇਗੀ ਅਤੇ ਰਿੱਟ ਦੇ ਜਵਾਬ ਸਬੰਧੀ ਕਾਨੂੰਨੀ ਮਾਹਿਰਾਂ ਨਾਲ ਵੀ ਸਲਾਹ ਮਸ਼ਵਰਾ ਕੀਤਾ ਜਾਵੇਗਾ ।

ਇਸ ਮੌਕੇ ਤੇ ਨਵਨੀਤ ਅਨਾਇਤਪੁਰੀ ਤੋਂ ਇਲਾਵਾ ਦਵਿੰਦਰ ਸਿੰਘ ਬਠਿੰਡਾ, ਕਰਮਜੀਤ ਸਿੰਘ ਤਾਮਕੋਟ, ਜਸਵੀਰ ਸਿੰਘ ਤਲਵਾੜਾ, ਅਜੀਤਪਾਲ ਸਿੰਘ ਜੱਸੋਵਾਲ, ਸੁਰਜੀਤ ਰਾਜਾ, ਹਰਵਿੰਦਰ ਬਿਲਗਾ, ਕਰਮਜੀਤ ਜਲਾਲ, ਰਣਬੀਰ ਭੰਡਾਰੀ, ਰਾਜਵਿੰਦਰ ਬੁਰਜਭਲਾਈਕੇ, ਸੁਖਵਿੰਦਰ ਨਾਰੀਕੇ, ਹਰਵਿੰਦਰ ਵਿੱਕੀ, ਸੰਤ ਸਿੰਘ ਸਰਕਾਰੀਆ, ਹਰਪ੍ਰੀਤ ਬਰਾੜ, ਪਰਮਿੰਦਰ ਰੁਪਾਲ, ਨਿਰਮਲ ਪੱਖੋਕੇ, ਵਰਿੰਦਰ ਵਿੱਕੀ, ਹਾਕਮ ਸਿੰਘ ਖਨੌੜਾ, ਤਲਵਿੰਦਰ ਸਮਾਣਾ ਆਦਿ ਅਧਿਆਪਕ ਆਗੂ ਹਾਜ਼ਰ ਸਨ

No comments: