www.sabblok.blogspot.com
ਭੁਜ (ਗੁਜਰਾਤ)- ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ 67ਵੇਂ ਆਜ਼ਾਦੀ ਦਿਹਾੜੇ 'ਤੇ ਭੁਜ ਦੇ ਲਾਲਨ ਕਾਲਜ ਗ੍ਰਾਊਂਡ 'ਚ ਤਿਰੰਗਾ ਲਹਿਰਾਇਆ। ਤਿਰੰਗਾ ਲਹਿਰਾਉਣ ਤੋਂ ਬਾਅਦ ਮੈਦਾਨ 'ਚ ਹਾਜ਼ਰ ਇਕ ਵੱਡੇ ਜਨ-ਸਮੂਹ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਸਿੱਧੇ ਹਮਲੇ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ 60 ਸਾਲਾਂ ਤੋ ਰਟੀਆਂ-ਰਟਾਈਆਂ ਗੱਲਾਂ ਸੁਣਦੇ ਆ ਰਹੇ ਹਾਂ। ਰਾਸ਼ਟਰਪਤੀ ਦੇ ਸੰਦੇਸ਼ 'ਚ ਦੁਖ ਝਲਕ ਰਿਹਾ ਹੈ। ਰਾਸ਼ਟਰਪਤੀ ਦੀਆਂ ਪ੍ਰੇਸ਼ਾਨੀਆਂ ਜਾਇਜ਼ ਹਨ ਪਰ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਨਿਰਾਸ਼ਾ ਹੋਈ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਨੇ ਪੂਰੇ ਹਿੰਦੁਸਤਾਨ ਨੂੰ ਨਿਰਾਸ਼ ਕੀਤਾ। ਮੋਦੀ ਨੇ ਆਪਣੇ ਭਾਸ਼ਣ 'ਚ ਪੀ.ਐੱਮ ਤੋਂ ਸਵਾਲ ਕੀਤਾ, 'ਪ੍ਰਧਾਨ ਮੰਤਰੀ ਨੇ ਸਿਰਫ ਇਕ ਹੀ ਪਰਿਵਾਰ ਦੀ ਗੱਲ ਕਿਉਂ ਕੀਤੀ? ਲਾਲ ਬਹਾਦੁਰ ਸ਼ਾਸਤਰੀ ਅਤੇ ਸਰਦਾਰ ਵੱਲਭ ਭਾਈ ਪਟੇਲ ਦਾ ਜ਼ਿਕਰ ਕਿਉਂ ਨਹੀਂ ਕੀਤਾ? ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ 'ਚ ਜੈ ਜਵਾਨ ਜੈ ਕਿਸਾਨ ਦਾ ਜ਼ਿਕਰ ਕਿਉਂ ਨਹੀਂ ਕੀਤਾ?'
ਮੋਦੀ ਨੇ ਕਿਹਾ, 'ਪ੍ਰਧਾਨ ਮੰਤਰੀ ਜੀ! ਮੁਲਕ ਗੁਲਾਮ ਮਾਨਸਿਕਤਾ ਤੋਂ ਆਜ਼ਾਦੀ ਚਾਹੁੰਦਾ ਹੈ ਪਰ ਸਵਾਲ ਇਹ ਹੈ ਕਿ ਇਸ ਦੇ ਲਈ ਤੁਸੀਂ ਕੀ ਕੀਤਾ? ਤੁਹਾਨੂੰ ਫੌਜ ਦਾ ਮਨੋਬਲ ਵਧਾਉਣਾ ਚਾਹੀਦਾ ਸੀ ਪਰ ਤੁਸੀਂ ਪਾਕਿਸਤਾਨ ਨੂੰ ਕੜਾ ਸੰਦੇਸ਼ ਨਹੀਂ ਦਿੱਤਾ। ਚੀਨ 'ਤੇ ਵੀ ਨੀਤੀ ਸਾਫ ਨਹੀਂ ਕੀਤੀ। ਸਰਹੱਦ ਦੀ ਸੁਰੱਖਿਆ ਤੋਂ ਵੀ ਮੈਂ ਚਿੰਤਾ 'ਚ ਹਾਂ। ਪੀ.ਐੱਮ ਦੱਸੇ ਕਿ ਇਹ ਸਭ ਕੁਝ ਕਿਵੇਂ ਹੋਵੇਗਾ।' ਮੋਦੀ ਨੇ ਕਿਹਾ ਕਿ ਮੁਲਕ ਨੂੰ ਨਵੀਂ ਸੋਚ ਦੀ ਲੋੜ ਹੈ।
ਮੋਦੀ ਨੇ ਕਿਹਾ, 'ਮੁਲਕ ਦੇ ਸਾਹਮਣੇ ਭ੍ਰਿਸ਼ਟਾਚਾਰ ਵਰਗੇ ਭਿਆਨਕ ਮੁੱਦੇ ਹਨ। ਭ੍ਰਿਸ਼ਟਾਚਾਰ ਨਾਲ ਮੁਲਕ ਤਬਾਹ ਹੈ। ਭ੍ਰਿਸ਼ਟਾਚਾਰ ਦੇ ਮੂਲ 'ਚ ਭਾਈ-ਭਤੀਜਵਾਦ ਸਿਖਰ 'ਤੇ ਹੈ। ਮੁਲਕ ਵਿੱਚ ਭ੍ਰਿਸ਼ਟਾਚਾਰ 'ਚ ਮਾਮਾ-ਭਾਣਜਾ ਦਾ ਖੇਡ ਖੇਡਿਆ ਜਾ ਰਿਹਾ ਹੈ। ਭ੍ਰਿਸ਼ਟਾਚਾਰ ਨੂੰ ਲੈ ਕੇ ਹੁਣ ਸੱਸ-ਨੂੰਹ ਅਤੇ ਜਵਾਈ ਦਾ ਸੀਰੀਅਲ ਚੱਲ ਰਿਹਾ ਹੈ। ਭ੍ਰਿਸ਼ਟਾਚਾਰ ਦੇ ਖਿਲਾਫ ਕੇਂਦਰ ਨੇ ਕੋਈ ਠੋਸ ਕਦਮ ਨਹੀਂ ਉਠਾਇਆ।' ਮੋਦੀ ਨੇ ਕਿਹਾ ਕਿ ਮੁਲਕ ਭ੍ਰਿਸ਼ਟਾਚਾਰ 'ਤੇ ਜਵਾਬ ਮੰਗ ਰਿਹਾ ਹੈ। ਭ੍ਰਿਸ਼ਟਾਚਾਰ 'ਤੇ ਮੁਲਕ ਨੂੰ ਕੋਈ ਜਵਾਬ ਕਿਉਂ ਨਹੀਂ ਮਿਲ ਰਿਹਾ।

No comments:
Post a Comment